(ਸਮਾਜ ਵੀਕਲੀ)
ਕੌਸ਼ਿਸ਼ ਤਾਂ ਕਰ ਸੱਚੇ ਅਹਿਸਾਸ ਲਿਖਣ ਦੀ
ਗੁਜ਼ਰਿਆ ਬੀਤਿਆਂ ਇਤਹਾਸ ਲਿਖਣ ਦੀ,,
ਕਦੇ ਕਹਾਣੀ ਕਦੇ ਕਵਿਤਾ ਵਿੱਚ ਦਿਲ ਉਦਾਸ ਲਿਖਣ ਦੀ
ਕਦੇ ਪਾਤਰ ਕਦੇ ਸ਼ਿਵ ਕਦੇ ਪਾਸ਼ ਲਿਖਣ ਦੀ,,
ਛੱਡ ਕਿ ਦੇਖ ਅਨ ਜਲ਼ ਹਿੰਮਤ ਕਰ,ਭੱਖ ਤੇ ਪਿਆਸ ਲਿਖ਼ਣ ਦੀ
ਪ੍ਹੜ ਸਭ ਨੂੰ ਤੇ ਕੋਸ਼ਿਸ਼ ਕਰ ਖੁਦ ਨੂੰ ਖ਼ਾਸ ਲਿਖ਼ਣ ਦੀ,,
ਕਰ ਦਸਤਖ਼ਤ ਸਿਮਰਨ ਜ਼ੁਲਮ ਦੀ ਹਿੱਕ ਉੱਤੇ
ਤੇ ਕੋਸ਼ਿਸ਼ ਕਰ ਤੂੰ ਵੀ ਕੋਈ,ਇਤਹਾਸ ਲਿਖ਼ਣ ਦੀ,,
ਚੰਗੇ ਚੰਗੇ ਹੀ ਰਹਿਣੇ,,, ਤੇ ਅਮਰ ਰਹਿਣੇ
ਗਲਤੀ ਕਰੀਂ ਨਾਂ ਸੱਚ ਨੂੰ ਨਿਰਾਸ਼ ਲਿਖ਼ਣ ਦੀ,,।।
ਸਿਮਰਨ ਧੁੱਗਾ