ਕੰਨਿਆ ਸਕੂਲ ਰਾਹੋਂ ਦੀ ਵਿਦਿਆਰਥਣ ਰੀਨਾ ਨੇ ਰਾਜ ਪੱਧਰੀ ਖੇਡਾਂ ਵਿਚ ਜਿੱਤਿਆ ਗੋਲਡ ਮੈਡਲ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਵੱਲੋਂ ਸੰਗਰੂਰ ਵਿਖੇ ਕਰਵਾਈਆਂ ਜਾ ਰਹੀਆਂ ਰਾਜ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਖੇਡ ਮੁਕਾਬਲਿਆਂ ਵਿਚ ਇਲਾਕੇ ਦੀ ਮਾਣਮੱਤੀ ਸੰਸਥਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਦੀਆਂ ਵਿਿਦਆਰਥਣਾਂ ਨੇ ਵੁਸ਼ੂ ਖੇਡ ਮੁਕਾਬਲਿਆਂ ਵਿਚ ਭਾਗ ਲਿਆ ਅਤੇ ਸਫਲਤਾ ਦੇ ਝੰਡੇ ਗੱਡੇ। ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਰੀਨਾ ਨੇ ਅੰਡਰ 17, ਭਾਰ 45 ਕਿੱਲੋ ਵਿਚ ਅਤੇ ਸਵਾਤੀ ਨੇ ਅੰਡਰ 17, ਭਾਰ 52 ਕਿੱਲੋ ਵਿਚ ਭਾਗ ਲਿਆ। ਉਨ੍ਹਾਂ ਦੱਸਿਆ ਕਿ ਰੀਨਾ ਨੇ ਗੋਲਡ ਮੈਡਲ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਕਰਵਾਈ ਗਈ ਰਾਜ ਪੱਧਰੀ ਅਥਲੈਟਿਕਸ ਮੀਟ ਵਿਚ ਸਕੂਲ ਦੀ ਵਿਦਿਆਰਥਣ ਰਾਜ ਕੁਮਾਰੀ ਨੇ ਰਾਜ ਪੱਧਰੀ 100 ਮੀਟਰ ਰੇਸ ਵਿਚ ਪੰਜਵਾਂ ਸਥਾਨ ਅਤੇ 200 ਮੀਟਰ ਰੇਸ ਵਿਚ ਚੌਥਾ ਸਥਾਨ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਖੇਡ ਇੰਚਾਰਜ਼ ਸਤਨਾਮ ਸਿੰਘ ਲੈਕਚਰਾਰ ਬਾਇਓ ਨੂੰ ਵਧਾਈ ਦਿੱਤੀ। ਇਸ ਮੌਕੇ ਦਵਿੰਦਰ ਕੌਰ, ਗੁਰਸ਼ਰਨਦੀਪ, ਅਜੀਤ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਲਾਲ, ਰਾਜਨ ਰਾਣਾ, ਸੁਖਮਿੰਦਰ ਕੌਰ, ਸਤਿੰਦਰ ਕੌਰ, ਗਗਨਦੀਪ, ਹਰਜੀਤ ਕੌਰ, ਬਲਦੇਵ ਕ੍ਰਿਸ਼ਨ, ਸੋਨਾ ਸ਼ਰਮਾ, ਰਵਦੀਪ ਕੌਰ, ਸਤਿੰਦਰਪਾਲ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ, ਸੰਗੀਤਾ, ਨੀਲਮ ਰਾਣੀ, ਕਮਲਦੀਪ, ਰਘਵਿੰਦਰ ਕੌਰ, ਕਰਮਜੀਤ ਕੌਰ, ਬਲਵਿੰਦਰ ਕੌਰ, ਪ੍ਰੀਤੀ ਲਿਆਲ, ਜਸਵੀਰ ਰਾਜ, ਰੇਨੂੰ, ਰਣਜੀਤ ਕੌਰ, ਰਾਜਵਿੰਦਰ ਸੰਧੂ, ਨਿਧੀ ਉੱਮਟ,ਰਾਕੇਸ਼ ਰਾਣੀ, ਨਿਰਮਲਜੀਤ ਕੌਰ, ਮਨਦੀਪ ਕੌਰ, ਸੰਗੀਤਾ ਰਾਣੀ, ਰਮਨਦੀਪ ਸਿੰਘ, ਕੈਂਪਸ ਮੈੇਨੇਜਰ ਰਾਜਿੰਦਰ ਨਾਥ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੇਡਾਂ ਵਤਨ ਪੰਜਾਬ ਦੀਆਂ’,ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਬੇਹੱਦ ਜ਼ਰੂਰੀ – ਰਾਜੇਸ਼ ਧੀਮਾਨ
Next articleਮੁਫ਼ਤ ਹੁਨਰ ਸਿਖਲਾਈ ਕੋਰਸਾਂ ਲਈ ਰਜਿਸਟ੍ਰੇਸ਼ਨ ਕੈਂਪ 26 ਨੂੰ – ਰਾਜੀਵ ਵਰਮਾ