*ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਮਿਡ ਡੇ ਮੀਲ ਵਰਕਰਾਂ ਦੀ ਸੂਬਾ ਪੱਧਰੀ ਰੈਲੀ ਲਈ ਗੜ੍ਹਸ਼ੰਕਰ ਤੋਂ ਜੱਥਾ ਰਵਾਨਾ*

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਵੱਡੀ ਗਿਣਤੀ ਵਿੱਚ ਮਿਡ ਡੇ ਮੀਲ ਵਰਕਰਾਂ ਦੀ ਸੂਬਾ ਪੱਧਰੀ ਰੈਲੀ ਲਈ ਡੀ ਐੱਮ ਐੱਫ ਆਗੂ ਹੰਸ ਰਾਜ,ਸਤਪਾਲ ਕਲੇਰ,ਗੁਰਮੇਲ ਸਿੰਘ ਅਤੇ ਮਿਡ-ਡੇ-ਮੀਲ ਆਗੂਆ ਬਲਵਿੰਦਰ ਕੌਰ ਲੱਗੀਆ,ਕਮਲਜੀਤ ਕੌਰ ਬਸਿਆਲਾ, ਬਲਜੀਤ ਕੌਰ ਧਮਾਈ ਅਤੇ ਕਮਲਾ ਦੇਵੀ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਲਈ ਆਪਣੀਆਂ ਮੰਗਾਂ ਮੰਨਵਾਉਣ ਲਈ ਅਜੀਤ ਮਾਰਕੀਟ ਗੜਸ਼ੰਕਰ ਇਕੱਤਰ ਹੋ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਤੋਂ ਬਾਅਦ ਰੈਲੀ ਲਈ ਰਵਾਨਾ ਹੋਏ।ਇਸ ਮੌਕੇ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਇਹਨਾਂ ਮੁਲਾਜਮਾਂ ਤੇ ਘੱਟੋ ਘੱਟ ਤਨਖਾਹ ਉਜਰਤ ਲਾਗੂ ਕਰੇ ।
ਸਰਕਾਰ ਦੀਆਂ ਗਲਤ ਨੀਤੀਆਂ ਕਾਰਣ ਬੱਚਿਆਂ ਦੀ ਗਿਣਤੀ ਘਟਨ ਕਾਰਣ ਕੁੱਕ ਮੁਲਾਜ਼ਮਾਂ ਨੂੰ ਦੂਰ ਦੁਰਾਡੇ ਸਕੂਲਾਂ ਵਿੱਚ ਸ਼ਿਫਟ ਕਰਨ ਦੇ ਆਰਡਰ ਆਉਦੇ ਜਦਕਿ ਤਨਖਾਹ ਸਿਰਫ 3000 ਰੁਪਏ ਹੈ।ਸੂਬਾ ਡੀ ਐਮ ਐਫ ਅਤੇ ਡੀਟੀਐਫ ਸੰਯੁਕਤ ਸਕੱਤਰ ਆਗੂ ਮੁਕੇਸ਼ ਗੁਜਰਾਤੀ ਦੱਸਿਆ ਕਿ ਮਿਡ-ਡੇ-ਮੀਲ ਕੁੱਕ ਵਰਕਰ ਦੀ ਮੌਤ ਹੋਣ ਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਹੀ ਨੌਕਰੀ ਲਈ ਪਹਿਲ ਦਿੱਤੀ ਜਾਵੇ।ਮਿਡ-ਡੇ-ਮੀਲ ਅਤੇ ਪਾਰਟ ਵਾਈਮ ਸਫਾਈ ਵਰਕਰਾਂ ਨੂੰ ਈ.ਐਸ.ਆਈ. ਸਹੂਲਤ ਦਿੱਤੀ ਜਾਵੇ ਅਤੇ ਈ.ਪੀ.ਐਫ ਕੱਟਿਆ ਜਾਵੇ।
ਮਿਡ-ਡੇ-ਮੀਲ ਵਰਕਰਾਂ ਨੂੰ ਗਰਮ ਅਤੇ ਠੰਡੀ ਵਰਦੀ ਦਿੱਤੀ ਜਾਵੇ ਅਤੇ ਅੱਠਵੀਂ ਪਾਸ ਵਰਕਰਾਂ ਨੂੰ ਦਰਜਾ-4 ਕਰਮਚਾਰੀਆਂ ਦੀਆਂ ਖਾਲੀ ਪਈਆਂ ਪੋਸਟਾਂ ਤੇ ਨਿਯੁਕਤ ਕੀਤਾ ਜਾਵੇ।ਮਿਡ-ਡੇ- ਮੀਲ ਵਰਕਰਾਂ ਕੋਲੋ ਖਾਣਾ ਬਣਾਉਣ ਤੋਂ ਬਗੈਰ ਹੋਰ ਕੰਮ ਲੈਣੇ ਬੰਦ ਕੀਤੇ ਜਾਣ ਅਤੇ ਹਰੇਕ ਸਕੂਲ ਵਿੱਚ ਘੱਟੋ-ਘੱਟ ਇੱਕ ਸਫਾਈ ਵਰਕਰ ਨਿਯੁਕਤ ਕੀਤੀ ਜਾਵੇ।ਡੀਟੀਐਫ ਜਿਲਾ ਪ੍ਰਧਾਨ ਸੁਖਦੇਵ ਡਾਨਸੀਵਾਲ ਨੇ ਕਿਹਾ
ਮਿਡ-ਡੇ-ਮੀਲ ਵਰਕਰਾਂ ਨੂੰ ਹਰ ਸਾਲ 10 ਮੈਡੀਕਲ ਛੁੱਟੀਆਂ ਅਤੇ ਛੇ ਮਹੀਨੇ ਦੀ ਪ੍ਰਸੂਤਾ ਛੁੱਟੀ ਦਿੱਤੀ ਜਾਵੇ।
ਮਿਡ-ਡੇ-ਮੀਲ ਵਰਕਰਾਂ ਦਾ ਘੱਟੋ-ਘੱਟ 5 ਲੱਖ ਰੁਪਏ ਦਾ ਮੁਫਤ ਬੀਮਾ ਕੀਤਾ ਜਾਵੇ। ਦੁਰਘਟਨਾਂ ਹੋ ਜਾਣ ਦੀ ਸੂਰਤ ਵਿੱਚ ਇਲਾਜ ਦਾ ਮੁਕੰਮਲ ਖਰਚਾ ਸਰਕਾਰੀ ਤੌਰ ਤੇ ਅਤੇ ਜਾਨੀ ਨੁਕਸਾਨ ਹੋ ਜਾਣ ਦੀ ਸੂਰਤ ਵਿੱਚ ਰੈਗੂਲਰ ਮੁਲਾਜ਼ਮਾਂ ਵਾਂਗ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ।
ਇਸ ਮੌਕੇ ਮਿਡ ਡੇ ਮੀਲ ਵਰਕਰ ਸੁਰਜੀਤ ਕੌਰ, ਕਮਲਜੀਤ ਕੌਰ,ਪਿੰਕੀ,ਪਰਮਜੀਤ ਕੌਰ,ਬਲਵਿੰਦਰ ਕੌਰ,ਕੁਲਵਿੰਦਰ ਕੌਰ,ਰਾਜ ਰਾਣੀ,ਕਮਲਾ ਦੇਵੀ,ਇੰਦਰਜੀਤ ਕੌਰ,ਕ੍ਰਿਸ਼ਨਾ ਦੇਵੀ,ਮਨਜੀਤ ਕੌਰ,ਰੇਣੂ ਰਾਣੀ,ਕਮਲਜੀਤ ਕੌਰ ,ਲਖਵੀਰ ਕੌਰ,ਸੁਰਿੰਦਰ ਕੌਰ,ਕਮਲੇਸ਼ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪਲਾਸਟਿਕ ਨੂੰ ਨਾਂਹ ਤੇ ਕੱਪੜੇ ਦੇ ਥੈਲਿਆਂ ਨੂੰ ਹਾਂ ਕਰਨੀ ਪਵੇਗੀ : ਸੱਚਦੇਵਾ,ਖੰਨਾ
Next articleਬੁੱਧ ਚਿੰਤਨ