HOME ਪਵਿੱਤਰ ਸ਼ਹਿਰ ਵਿਚ ਸਿੱਖਿਆ ਸੰਸਥਾਵਾਂ ਨੇੜੇ ਗੰਦਗੀ ਦੇ ਢੇਰ ਸਫਾਈ ਵਿਵਸਥਾ...

ਪਵਿੱਤਰ ਸ਼ਹਿਰ ਵਿਚ ਸਿੱਖਿਆ ਸੰਸਥਾਵਾਂ ਨੇੜੇ ਗੰਦਗੀ ਦੇ ਢੇਰ ਸਫਾਈ ਵਿਵਸਥਾ ਤੇ ਸਵਾਲੀਆ ਨਿਸਾਨ

7
ਕੈਪਸ਼ਨ- ਪਵਿੱਤਰ ਸ਼ਹਿਰ ਵਿੱਚ ਲੱਗੇ ਗੰਦਗੀ ਦੇ ਕੂੜੇ ਦੇ ਢੇਰ ਦਾ ਦ੍ਰਿਸ਼
ਕਪੂਰਥਲਾ   (ਸਮਾਜ ਵੀਕਲੀ)   ( ਕੌੜਾ )- ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਕਮੇਟੀ ਦੀ ਚੋਣ ਤੋਂ ਬਾਅਦ ਪ੍ਰਧਾਨ  ਤੇ ਉੱਪ ਪ੍ਰਧਾਨ ਦੀ ਚੋਣ ਵੀ ਹੋ ਚੁੱਕੀ  ਹੈ। ਉੱਥੇ ਹੀ ਸ਼ਹਿਰ ਵਿੱਚ ਕੂੜੇ ਦੇ ਢੇਰ ਅਜੇ ਵੀ ਨਗਰ ਕੌਂਸਲ ਦੇ ਕੰਮਾਂ ਉੱਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ। ਇਸ ਦੀ ਤਾਜ਼ਾ ਉਦਾਹਰਨ  ਗੁਰਦੁਆਰਾ ਅੰਤਰ ਯਾਮਤਾ ਪਾਰਕ ਦੇ ਨੇੜੇ ਤੇ ਬਲਾਕ ਸਿੱਖਿਆ ਦਫਤਰ ਮਸੀਤਾਂ ਦੇ ਗੇਟ ਦੇ ਸਾਹਮਣੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ  ਚੌਂਕ  ਵਿੱਚ ਲੱਗੇ ਕੂੜੇ ਦੇ ਢੇਰਾਂ ਤੋਂ ਮਿਲਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹਿਰ ਦੇ ਲੋਕਾਂ ਨੇ ਦੱਸਿਆ ਕਿ ਇਹ ਕੂੜੇ ਦੇ ਢੇਰਾਂ ਨਾਲ ਜਿੱਥੇ ਬਦਬੂ ਫੈਲ ਰਹੀ ਹੈ। ਉੱਥੇ ਬਿਮਾਰੀਆਂ ਫੈ਼ਲਣ ਦਾ ਵੀ ਖਦਸਾ਼ ਬਣਿਆ ਹੋਇਆ ਹੈ।  ਉੱਥੇ ਹੀ ਆਉਣ ਜਾਣ ਵਾਲੇ ਸਾਰੇ ਹੀ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਇਹ ਕੂੜਾ ਰਾਤ ਸਮੇਂ ਸੁੱਟ ਦਿੱਤਾ ਜਾਂਦਾ ਹੈ। ਜਿਸ ਕਾਰਨ ਸਵੇਰ ਨੂੰ ਇਸ ਵਿੱਚੋਂ ਬਹੁਤ ਗੰਦੀ ਮਤਲਬ ਆਉਂਦੀ ਹੈ,ਤੇ ਲੋਕ ਜਦੋਂ ਬੱਸ ਸਟੈਂਡ ਤੇ ਬੱਸ ਚੜਨ ਲਈ ਜਾਂਦੇ ਹਨ ਜਾਂ ਗੁਰਦੁਆਰਾ ਅੰਤਰਯਾਮਤਾ ਦੇ ਦਰਸ਼ਨਾਂ ਜਾਂ ਬੇਰ ਸਾਹਿਬ ਲਈ ਜਾਂਦੇ ਹਨ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਦੇ ਨਾਲ ਨਾਲ ਮੂੰਹ ਢੱਕ ਕੇ ਇਥੋਂ ਦੀ ਗੁਜਰਨਾ ਪੈਂਦਾ ਹੈ। ਲੋਕਾਂ ਨੇ ਕਿਹਾ ਕਿ ਵੋਟਾਂ ਤੋਂ ਪਹਿਲਾਂ ਤਾਂ ਆਪ ਸਰਕਾਰ ਦੇ ਹਲਕਾ ਇੰਚਾਰਜ ਵੱਲੋਂ ਆਪਣੇ ਹੱਥਾਂ ਤੇ ਦਸਤਾਨੇ ਪਾ ਕੇ ਇਹਨਾਂ ਵਾਰਡਾਂ ਵਿੱਚ ਸਫਾਈ ਕੀਤੀ ਜਾ ਰਹੀ ਸੀ,ਪ੍ਰੰਤੂ ਨਗਰ ਕੌਂਸਲ ਦੀਆਂ ਚੋਣਾਂ ਤੋਂ ਬਾਅਦ  ਵੀ ਸ਼ਹਿਰ ਦੀ ਸਫਾਈ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਦੀ ਪਵਿੱਤਰਤਾ ਨੂੰ ਬਹਾਲ ਰੱਖਦੇ ਹੋਏ। ਇਹਨਾਂ ਕੂੜੇ ਦੇ ਢੇਰਾਂ ਨੂੰ ਜਲਦ ਤੋਂ ਜਲਦ ਚਕਾਇਆ ਜਾਵੇ ਤੇ ਲੋਕਾਂ ਨੂੰ ਇਸ ਬਦਬੂਦਾਰ ਕੂੜੇ ਦੇ ਢੇਰਾਂ ਤੋਂ ਨਿਯਾਤ ਦਿਵਾਈ ਜਾਵੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਰੋਟਰੀ ਕਲੱਬ ਆਫ਼ ਲੁਧਿਆਣਾ ਹਰਮੋਨੀ ਵੱਲੋ ਆਯੋਜਿਤ ਕੀਤੀ ਗਈ ਇੰਸਟਾਲੇਸ਼ਨ ਸੈਰਾਮਨੀ*
Next articleਲਗਾਤਾਰ ਯਤਨਾਂ ਨਾਲ ਡੇਰਾਬੱਸੀ ਦੇ ਕਈ ਵਾਰਡਾਂ ਵਿੱਚ ਬਿਜਲੀ ਸੰਕਟ ਦਾ ਹੱਲ, ਲੋਕਾਂ ਨੇ ਪ੍ਰਧਾਨ ਆਸ਼ੂ ਉਪਨੇਜਾ ਦਾ ਕੀਤਾ ਧੰਨਵਾਦ