ਬਰਨਾਲਾ, (ਸਮਾਜ ਵੀਕਲੀ) ( ਚੰਡਿਹੋਕ) : ਸਥਾਨਿਕ ਐਂਸ.ਐੱਸ.ਡੀ ਕਾਲਜ ਵਿੱਚ ਮਾਡਲ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿਚ ਕਾਲਜ ਦੇ 30 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੇ ਇੰਚਾਰਜ ਪ੍ਰੋ: ਬਬਲਜੀਤ ਕੌਰ ਨੇ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਸਮਾਜਿਕ ਚੇਤਨਾ, ਪੇਂਡੂ ਖੇਡਾਂ ਸਮੇਤ ਹੋਰ ਵਿਸਿਆਂ ਨਾਲ ਸਬੰਧਿਤ ਬਹੁਤ ਹੀ ਮਾਡਲ ਬਣਾਏ। ਵਿਦਿਆਰਥੀਆਂ ਨੇ ਆਪਣੇ ਮਾਡਲਾਂ ਰਾਹੀਂ ਸਮਾਜਿਕ ਤੌਰ ‘ਤੇ ਕਈ ਤਰਾਂ ਦੇ ਸਾਰਥਿਕ ਸੰਦੇਸ਼ ਦੇਣ ਦਾ ਯਤਨ ਵੀ ਕੀਤਾ। ਇਹਨਾਂ ਮੁਕਾਬਲਿਆਂ ਦੌਰਾਨ ਪ੍ਰੋ੍: ਭਾਰਤ ਭੂਸ਼ਨ ਨੇ ਵਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਵਿਦਿਆਰਥੀਆਂ ਨੂੰ ਮਾਡਲ ਬਣਾਉਣ ਲੲਈ ਹੱਲਾਸੇਰੀ ਦਿੰਦਿਆਂ ਇਸੇ ਤਰ੍ਹਾਂ ਹਰ ਮੁਕਾਬਲੇ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਹਨਾਂ ਮਾਡਲ ਮੇਕਿੰਗ ਮੁਕਾਬਲਿਆਂ ਵਿੱਚ ਭਾਗ ਲੈਣ ਵਿਦਿਆਰਥੀਆਂ ਵਿੱਚੋਂ ਬੀ.ਏ (ਭਾਗ ਪਹਿਲਾ) ਦੇ ਵਿਦਿਆਰਥੀ ਚਰਨਜੀਤ ਸਿੰਘ ਨੇ ਪਹਿਲਾ ਸਥਾਨ, ਪੀਜੀਡੀਸੀਏ ਦੇ ਵਿਦਿਆਰਥੀ ਤਰਨਪ੍ਰੀਤ ਸਿੰਘ ਨੇ ਦੂਸਰਾ ਸਥਾਨ ਅਤੇ ਬੀ.ਏ (ਭਾਗ ਪਹਿਲਾ) ਦੇ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj