*ਬੇਰੁਜਗਾਰ 5994 ਅਤੇ 2364 ਅਧਿਆਪਕ ਟੈਕੀਆਂ ਤੇ ਚੜ੍ਹੇ ਹੋਏ ਹਨ ਤੇ 1158 ਪ੍ਰੋਫੈਸਰ ਜੇਲ੍ਹਾਂ ਵਿੱਚ ਰੁਲ਼ ਰਹੇ ਹਨ*ਕੰਪਿਊਟਰ ਅਧਿਆਪਕ ਭੁੱਖ ਹੜਤਾਲ ਤੋਂ ਮਰਨ ਵਰਤ ਤੇ ਪੁੱਜ ਗਏ ਹਨ*ਸਾਂਝਾ ਅਧਿਆਪਕ ਮੋਰਚਾ ਸੜਕਾਂ ਤੇ ਅਰਥੀਆਂ ਫੂਕ ਰਿਹਾ ਹੈ*
ਫਿਲੌਰ ਅੱਪਰਾ (ਸਮਾਜ ਵੀਕਲੀ) (ਦੀਪਾ)-ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਨਾਮ ਤੇ ਬਣੀ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਚਲਾਉਣ ਵਿੱਚ ਹੀ ਅਸਫ਼ਲ ਨਜ਼ਰ ਆ ਰਹੀ ਹੈ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹੁਣ ਤੱਕ ਦਾ ਅਫ਼ਸਲ ਤੇ ਨਖਿੱਧ ਸਿੱਖਿਆ ਮੰਤਰੀ ਸਾਬਿਤ ਹੋਇਆ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਪ੍ਰਿੰ. ਅਮਨਦੀਪ ਸ਼ਰਮਾ ਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਕਿਹਾ ਹੈ ਕਿ ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਇੰਟਰਵਿਊ ਮੁਕੰਮਲ ਕਰ ਚੁੱਕੇ ਈਟੀਟੀ ਟੈੱਟ ਪਾਸ 5994 ਅਤੇ 2364 ਬੇਰੁਜਗਾਰ ਅਧਿਆਪਕ ਸਟੇਸ਼ਨ ਲੈਣ ਲਈ ਟੈਂਕੀਆਂ ਤੇ ਚੜ੍ਹੇ ਹੋਏ ਹਨ ਤੇ 1158 ਅੰਦੋਲਨਕਾਰੀ ਪ੍ਰੋਫ਼ੈਸਰਾਂ ਨੂੰ ਨੌਕਰੀ ਦੇਣ ਦੀ ਬਜਾਏ ਜੇਲ੍ਹਾਂ ਵਿੱਚ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿਛਲੇ 18 ਸਾਲ ਤੋਂ ਸਿੱਖਿਆ ਵਿਭਾਗ ਵਿੱਚ ਨੌਕਰੀ ਕਰ ਰਹੇ 7000 ਕੰਪਿਊਟਰ ਅਧਿਆਪਕਾਂ ਦੀ ਸੁਣਵਾਈ ਨਾ ਹੋਣ ਕਰਕੇ ਉਹ ਪਿਛਲੇ ਚਾਰ ਮਹੀਨਿਆਂ ਤੋਂ ਮੁੱਖ ਮੰਤਰੀ ਦੇ ਹਲਕੇ ਵਿੱਚ ਅੰਦੋਲਨ ਕਰ ਰਹੇ ਹਨ। ਉਹ ਭੁੱਖ ਹੜਤਾਲ ਤੋਂ ਮਰਨ ਵਰਤ ਤੱਕ ਪੁੱਜ ਗਏ ਹਨ। ਪਰ ਸਰਕਾਰ ਕਿਸੇ ਦਾ ਦੁੱਖ ਸੁਣਨ ਨੂੰ ਤਿਆਰ ਨਹੀਂ ਹੈ। ਅੰਦੋਲਨ ਤੋਂ ਬਾਅਦ ਈਟੀਟੀ ਤੋਂ ਮਾਸਟਰ ਕੇਡਰ ਤੇ ਮਾਸਟਰ ਕੇਡਰ ਤੋਂ ਪ੍ਰਮੋਟ ਹੋਏ ਲੈਕਚਰਾਰਾਂ ਨੂੰ ਦੂਰ ਦੁਰਾਡੇ ਦੇ ਸਟੇਸ਼ਨ ਦਿੱਤੇ ਜਾ ਰਹੇ ਹਨ। ਜਿਸ ਕਾਰਨ ਬਹੁਤੇ ਅਧਿਆਪਕ ਤਰੱਕੀ ਲੈਣ ਤੋਂ ਹੀ ਇਨਕਾਰ ਕਰ ਰਹੇ ਹਨ। ਪੀ ਟੀ ਆਈ ਤੇ ਏ ਸੀ ਟੀ ਦੀ ਤਨਖਾਹ ਕਟੌਤੀ ਦਾ ਪੱਤਰ ਧੱਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਾਰਨ ਸਾਂਝਾ ਅਧਿਆਪਕ ਮੋਰਚਾ ਪੰਜਾਬ ਲਗਾਤਾਰ ਅੰਦੋਲਨ ਕਰ ਰਿਹਾ ਹੈ ਤੇ ਸੁਣਵਾਈ ਨਾ ਹੋਣ ਕਾਰਨ ਸਿੱਖਿਆ ਮੰਤਰੀ ਦੀਆਂ ਅਰਥੀਆਂ ਫੂਕ ਰਿਹਾ ਹੈ। ਇਸ ਮੌਕੇ ਆਗੂਆਂ ਨੇ ਹੋਰ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਬੇਲੋੜੇ ਪ੍ਰੋਜੈਕਟ ਚਾਲੂ ਕਰਕੇ ਬੱਚਿਆਂ ਨੂੰ ਅਸਲ ਸਿੱਖਿਆ ਅਤੇ ਸਿਲੇਬਸ ਤੋਂ ਲਾਂਭੇ ਕਰਕੇ ਸਿਰਫ਼ ਅੰਕੜਿਆਂ ਦਾ ਫ਼ਰਜ਼ੀਵਾੜਾ ਸਿਰਜਿਆ ਜਾ ਰਿਹਾ ਹੈ। ਯਾਦ ਰਹੇ ਪਹਿਲਾਂ ਵੀ ਇਸ ਤਰ੍ਹਾਂ ਦੇ ਬੀਤੇ ਸਮੇਂ ਵਿੱਚ ਬਹੁਤ ਪ੍ਰੋਜੈਕਟ ਚਲਾਏ ਗਏ ਹਨ ਪਰ ਨਤੀਜ਼ਾ ਜ਼ੀਰੋ ਹੀ ਰਿਹਾ ਤੇ ਉਲਟਾ ਬੱਚਿਆਂ ਦਾ ਘਾਣ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਬਣੀ ਪੰਜਾਬ ਸਰਕਾਰ ਨੇ ਸਿੱਖਿਆ ਦਾ ਪੂਰੀ ਤਰ੍ਹਾਂ ਬੇੜਾ ਗ਼ਰਕ ਕਰ ਦਿੱਤਾ ਹੈ, ਸਿਰਫ਼ ਅੰਕੜਿਆਂ ਵਿੱਚ ਮੋਹਰੀ ਦਿਸਣ ਅਤੇ ਰਾਜਨੀਤਕ ਲਾਭ ਲਈ ਸਿੱਖਆ ਦੀ ਬਲੀ ਲਈ ਜਾ ਰਹੀ ਹੈ। ਇਸ ਸਮੇਂ ਕੁਲਦੀਪ ਸਿੰਘ ਪੂਰੋਵਾਲ ਤੇ ਗੁਰਪ੍ਰੀਤ ਸਿੰਘ ਅੰਮੀਵਾਲ ਸੀਨੀਅਰ ਮੀਤ ਪ੍ਰਧਾਨ, ਗੁਰਦੀਪ ਸਿੰਘ ਬਾਜਵਾ ਤੇ ਮਨੋਹਰ ਲਾਲ ਸ਼ਰਮਾਂ ਮੀਤ ਪ੍ਰਧਾਨ, ਦੇਵੀ ਦਿਆਲ ਤੇ ਹਰਿੰਦਰ ਮੱਲੀਆਂ ਜੁਆਇੰਟ ਸਕੱਤਰ, ਬਲਵਿੰਦਰ ਸਿੰਘ ਭੁੱਟੋ ਜਥੇਬੰਦਕ ਸਕੱਤਰ, ਜਸਵਿੰਦਰ ਸਮਾਣਾ ਸਹਾਇਕ ਜਥੇਬੰਦਕ ਸਕੱਤਰ, ਦਿਲਦਾਰ ਭੰਡਾਲ਼, ਗਣੇਸ਼ ਭਗਤ, ਸੁਭਾਸ਼ ਪਠਾਨਕੋਟ, ਸੁੱਚਾ ਸਿੰਘ ਟਰਪਈ, ਬਲਦੇਵ ਸਿੰਘ ਬਰਾੜ , ਸਰਬਜੀਤ ਸਿੰਘ ਬਰਾੜ, ਪਰਮਜੀਤ ਸਿੰਘ ਸ਼ੋਰੇ ਵਾਲਾ, ਰਾਜੀਵ ਹਾਂਡਾ, ਸੁਖਚੈਨ ਸਿੰਘ ਬੱਧਣ, ਜਗਜੀਤ ਸਿੰਘ ਮਾਨ, ਨੂਰ ਮੁਹੰਮਦ, ਨਰਿੰਦਰ ਸਿੰਘ ਮਾਖਾ, ਜੱਜ ਪਾਲ ਸਿੰਘ ਬਾਜੇ ਕੇ, ਰਵਿੰਦਰ ਸਿੰਘ ਪੱਪੀ ਸਿੱਧੂ, ਬਿਕਰਮਜੀਤ ਸਿੰਘ, ਸਰਬਜੀਤ ਸਿੰਘ ਸੰਧੂ , ਗੁਰਦਾਸ ਸਿੰਘ ਸਿੱਧੂ, ਭੁਪਿੰਦਰ ਸਿੰਘ ਜੀਰਾ, ਰਜਿੰਦਰ ਰਾਜਨ, ਗੁਰਮੇਲ ਸਿੰਘ, ਦਲਜੀਤ ਸਿੰਘ, ਰਣਜੀਤ ਸਿੰਘ, ਅਮ੍ਰਿਤਪਾਲ ਸਿੰਘ ਪਠਾਨਕੋਟ, ਧਰਮਿੰਦਰ ਭੰਗੂ, ਨਿਰਮੋਲਕ ਸਿੰਘ ਹੀਰਾ, ਸਰਬਜੀਤ ਸਿੰਘ ਧਾਲੀਵਾਲ, ਹਰਜੀਤ ਸਿੰਘ ਗਲ਼ਵੱਟੀ, ਰਕੇਸ਼ ਕੁਮਾਰ, ਸੰਦੀਪ ਕੁਮਾਰ ਫਾਜ਼ਿਲਕਾ, ਪ੍ਰਭਜੀਤ ਸਿੰਘ ਰਸੂਲਪੁਰ, ਰਮਨਦੀਪ ਸਿੰਘ, ਸੁਖਬਿੰਦਰ ਸਿੰਘ, ਅਮਰਜੀਤ ਸਿੰਘ, ਜਸਬੀਰ ਸਿੰਘ, ਕਮਲਦੀਪ ਸਿੰਘ, ਕੁਲਚਰਨ ਕੁਮਾਰ, ਕੁਲਦੀਪ ਕੌੜਾ, ਕੁਲਦੀਪ ਵਾਲੀਆ, ਵੇਦ ਪਰਕਾਸ਼, ਰਵੀ ਕੁਮਾਰ, ਜਤਿੰਦਰ ਸਿੰਘ ਫਰੀਦਕੋਟ, ਅਮਨਦੀਪ ਸਿੰਘ, ਅਮਰੀਕ ਸਿੰਘ, ਰਵਿੰਦਰ ਸਿੰਘ ਸੰਗਰੂਰ, ਹਰਮਨ ਦੀਪ ਸਿੰਘ, ਬਲਜੀਤ ਸਿੰਘ, ਰਮੇਸ਼ ਕੁਮਾਰ ਕਪੂਰਥਲਾ, ਪਰਦੀਪ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ, ਗੁਰਦੀਸ਼ ਸਿੰਘ, ਬਲਜੀਤ ਸਿੰਘ, ਇਕਬਾਲ ਸਿੰਘ, ਰਜੇਸ਼ ਕੁਮਾਰ ਫਤਹਿਗੜ੍ਹ, ਮਨਜਿੰਦਰ ਸਿੰਘ ਲਾਡੀ, ਦਿਦਾਰ ਸਿੰਘ ਪਟਿਆਲਾ, ਰਸ਼ਪਾਲ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ ਮੋਗਾ, ਬਲਵਿੰਦਰ ਸਿੰਘ ਸੰਧੂ, ਜਗਸੀਰ ਸਿੰਘ ਗਿੱਲ ਫਿਰੋਜ਼ਪੁਰ, ਅਮਨਦੀਪ ਫਾਜ਼ਿਲਕਾ, ਸੰਦੀਪ ਫਾਜ਼ਿਲਕਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly