HOME ਸਿੱਖਿਆ ਵਿਭਾਗ ਵੱਲੋਂ ਅੱਖਰ ਮੰਚ ਦੀਆਂ ਤਿੰਨ ਪੁਸਤਕਾਂ ਦੀ ਸਕੂਲ ਲਾਇਬ੍ਰੇਰੀਆਂ ਲਈ...

ਸਿੱਖਿਆ ਵਿਭਾਗ ਵੱਲੋਂ ਅੱਖਰ ਮੰਚ ਦੀਆਂ ਤਿੰਨ ਪੁਸਤਕਾਂ ਦੀ ਸਕੂਲ ਲਾਇਬ੍ਰੇਰੀਆਂ ਲਈ ਚੋਣ

2
“ਅੱਖਰ ਵੇਲ”, “ਗੁਫਤਗੂ ਪੰਜਾਬ” ਅਤੇ “ਧੀਆਂ ਡਾਲਰ ਖੋਜਣ ਚੱਲੀਆਂ” ਪੁਸਤਕਾਂ ਨੇ ਅੱਖਰ ਮੰਚ ਦਾ ਮਾਣ ਵਧਾਇਆ – ਸੰਧੂ
ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )-ਅੱਖਰ ਮੰਚ ਕਪੂਰਥਲਾ ਤੇ ਸਾਹਿਤਕ ਹਲਕਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਅੱਖਰ ਮੰਚ ਕਪੂਰਥਲਾ ਦੀਆਂ ਤਿੰਨ ਸਾਹਿਤਕ ਪੁਸਤਕਾਂ “ਅੱਖਰ ਵੇਲ”, “ਗੁਫਤਗੂ ਪੰਜਾਬ” ਅਤੇ “ਧੀਆਂ ਡਾਲਰ ਖੋਜਣ ਚੱਲੀਆਂ” ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਚੁਣੀਆਂ ਗਈਆਂ ਹਨ। ਅੱਖਰ ਮੰਚ ਦੇ ਪ੍ਰਧਾਨ ਸਰਵਣ ਸਿੰਘ ਔਜਲਾ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਅੱਖਰ ਮੰਚ ਦੇ ਸਰਪ੍ਰਸਤ ਰਤਨ ਸਿੰਘ ਸੰਧੂ, ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਸਾਨੀ, ਪ੍ਰੋਫੈਸਰ ਹਰਜੀਤ ਸਿੰਘ ਅਸ਼ਕ ਸ਼ਾਮਿਲ ਹੋਏ। ਉਨ੍ਹਾਂ ਨੇ ਇਹਨਾਂ ਪੁਸਤਕਾਂ ਦੇ ਲੇਖਕਾਂ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਤੇ ਡਾਕਟਰ ਸਰਦੂਰ ਸਿੰਘ ਔਜਲਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਨਾਲ ਅੱਖਰ ਮੰਚ ਦਾ ਨਾਮ ਉੱਚਾ ਹੋਇਆ ਹੈ। ਅੱਖਰ ਮੰਚ ਦੁਆਰਾ ਹਮੇਸ਼ਾ ਹੀ ਕੋਸ਼ਸ਼ ਕੀਤੀ ਜਾਂਦੀ ਹੈ ਕਿ ਪੁਸਤਕਾਂ ਪੜ੍ਹਨ ਲਈ ਪਾਠਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਆ ਜਾਵੇ। ਇਸੇ ਹੀ ਉੱਦਮ ਸਦਕਾ ਅੱਖਰ ਮੰਚ ਲਗਭਗ ਦਰਜਨ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ। ਅੱਖਰ ਮੰਚ ਦੇ ਲੇਖਕਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਡਾਕਟਰ ਸੁਰਿੰਦਰ ਸਿੰਘ ਔਜਲਾ, ਡਾਕਟਰ ਹਰਜਿੰਦਰ ਸਿੰਘ ਔਜਲਾ, ਡਾਕਟਰ ਗੁਰਬਖਸ਼ ਸਿੰਘ ਭੰਡਾਲ, ਨੈਸ਼ਨਲ ਐਵਾਰਡੀ ਮੰਗਲ ਸਿੰਘ ਭੰਡਾਲ , ਬਾਬਾ ਨਿਰਮਲ ਸਿੰਘ ਸਪੇਨ , ਊਧਮ ਸਿੰਘ ਔਜਲਾ ,ਸਤਿੰਦਰ ਸਿੰਘ ਬਾਜਵਾ ,ਪ੍ਰਿੰਸੀਪਲ ਗੁਰਚਰਨ ਸਿੰਘ ਚਾਹਲ, ਮਾਸਟਰ ਸੁਰਜੀਤ ਸਿੰਘ ਠੀਕਰੀਵਾਲ, ਜਸਵੀਰ ਸਿੰਘ ਸੰਧੂ, ਵਿਨੋਦ ਠਾਕੁਰ ਸ਼ਾਮਿਲ ਹਨ। ਅੱਖਰ ਮੰਚ ਦੇ ਸਰਪ੍ਰਸਤ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਨੇ ਜਿੱਥੇ ਅੱਖਰ ਮੰਚ ਪਰਿਵਾਰ ਨੂੰ ਵਧਾਈ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਉੱਥੇ ਅੱਖਰ ਮੰਚ ਦੀਆਂ ਗਤੀਵਿਧੀਆਂ ਨੂੰ ਭਵਿੱਖ ਵਿੱਚ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਝਾਅ ਪੇਸ਼ ਕੀਤੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਿਕਰਮਜੀਤ ਸਿੰਘ ਖਾਲਸਾ ਵੱਲੋਂ ਬਲਾਕ ਸੰਮਤੀ ਝੋਰੜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਦੇ ਹੱਕ ਵਿੱਚ ਵੋਟਰਾਂ ਨੂੰ ਲਾਮਬੰਦ ਕੀਤਾ ਗਿਆ।
Next articleਆਰ ਸੀ ਐਫ ਇੰਪਲਾਈਜ਼ ਯੂਨੀਅਨ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ, ਨਵੇਂ ਲੇਬਰ ਕੋਡਾਂ ਦੇ ਗੰਭੀਰ ਮਾੜੇ ਪ੍ਰਭਾਵ ਹਨ- ਡਾ. ਕੇਸਰ ਸਿੰਘ ਭੰਗੂ