HOME ਸਿੱਖਿਆ ਦਾ ਮਹਾਂ ਜਸ਼ਨ ਸਕੀਮ ਤਹਿਤ ਜਰਖੜ ਸਕੂਲ ਦੇ ਵਿਦਿਆਰਥੀ ਹੋਏ ਸਨਮਾਨਿਤ

ਸਿੱਖਿਆ ਦਾ ਮਹਾਂ ਜਸ਼ਨ ਸਕੀਮ ਤਹਿਤ ਜਰਖੜ ਸਕੂਲ ਦੇ ਵਿਦਿਆਰਥੀ ਹੋਏ ਸਨਮਾਨਿਤ

2
ਫ਼ੋਟੋ ਕੈਪਸਨ ---ਸੀਨੀਅਰ ਸੈਕੰਡਰੀ ਸਕੂਲ ਜਰਖੜ ਵਿਖੇ ਸਿੱਖਿਆ ਦਾ ਮਹਾਂ ਜਸ਼ਨ ਸਮਾਗਮ ਤਹਿਤ ਖੇਡ ਪ੍ਰਮੋਟਰ ਜਗਰੂਪ ਸਿੰਘ ਜਰਖੜ, ਕੋਆਰਡੀਨੇਟਰ ਰਜਨੀ ਸ਼ਰਮਾ, ਪ੍ਰਿੰਸੀਪਲ ਹਰਦੇਵ ਸਿੰਘ ਜੇਤੂ ਬੱਚੇ ਨੂੰ ਸਰਟੀਫਿਕੇਟ ਵੰਡ ਦੇ ਹੋਏ।

ਪੰਜਾਬ ਸਰਕਾਰ ਦੀਆਂ ਨੀਤੀਆਂ ਤਹਿਤ ਪੰਜਾਬ ਸਿੱਖਿਆ ਖੇਤਰ ਦਾ ਮੋਹਰੀ ਸੂਬਾ ਬਣਿਆ— ਜਰਖੜ

ਲੁਧਿਆਣਾ    (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਪੰਜਾਬ ਸਰਕਾਰ ਦੀ ਸਕੀਮ ਸਿੱਖਿਆ ਦਾ ਮਹਾਂ ਜਸ਼ਨ ਤਹਿਤ ਅੱਜ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਰਖੜ ਦੇ ਸਰਵੋਤਮ ਵਿਦਿਆਰਥੀਆਂ ਅਤੇ ਸਾਰੇ ਅਧਿਆਪਕਾਂ ਨੂੰ ਸਰਟੀਫਿਕੇਟ ਅਤੇ ਹੋਰ ਮਾਣ ਸਤਿਕਾਰ ਦੇ ਕੇ ਸਨਮਾਨਿਤ ਕੀਤਾ ਅਤੇ ਸਿੱਖਿਆ ਦੀਆਂ ਅਗਾਂਹ ਵਧੂ ਨੀਤੀਆਂ ਬਾਰੇ ਜਾਗਰੂਕ ਕੀਤਾ । ਇਸ ਮੌਕੇ ਉੱਘੇ ਖੇਡ ਪ੍ਰਮੋਟਰ ਅਤੇ ਸਿੱਖਿਆ ਕ੍ਰਾਂਤੀ ਦੇ ਮੈਂਬਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦੀਆਂ ਸਿੱਖਿਆ ਪ੍ਰਤੀ ਉਸਾਰੂ ਨੀਤੀਆਂ ਤਹਿਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਨੂੰ ਵੱਡਾ ਹੁੰਗਾਰਾ ਮਿਲਿਆ ਹੈ । ਪੰਜਾਬ ਸਰਕਾਰ ਦੇ ਇਸ ਉਸਾਰੂ ਪੱਖ ਨਾਲ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਪੂਰੇ ਭਾਰਤ ਵਿੱਚ ਮੋਹਰੀ ਸੂਬਾ ਬਣ ਗਿਆ ਹੈ । ਉਹਨਾਂ ਨੇ ਪੜ੍ਹਾਈ ਦੇ ਨਾਲ- ਨਾਲ ਬੱਚਿਆਂ ਨੂੰ ਖੇਡਾਂ ਪ੍ਰਤੀ ਵੀ ਪ੍ਰੇਰਿਤ ਕੀਤਾ । ਇਸ ਮੌਕੇ ਜਗਰੂਪ ਸਿੰਘ ਜਰਖੜ ਨੇ ਸਕੂਲ ਦੇ ਸਰਵੋਤਮ ਵਿਦਿਆਰਥੀ ਰਾਜਦੀਪ ਸਿੰਘ ਰੋਆਇਲ ਅਤੇ ਕੁੜੀਆਂ ਦੇ ਖੇਤਰ ਵਿੱਚ ਸਰਵੋਤਮ ਵਿਦਿਆਰਥਣ ਸਲੋਨੀ ਨੂੰ ਜਰਖੜ ਹਾਕੀ ਅਕੈਡਮੀ ਵੱਲੋਂ ਇੱਕ ਇੱਕ ਸਾਈਕਲ ਦੇਣ ਦਾ ਐਲਾਨ ਕੀਤਾ । ਇਸ ਮੌਕੇ ਰਜਨੀ ਸ਼ਰਮਾ ਬਲਾਕ ਰਿਸੋਰਸਿਸ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਹਰਦੇਵ ਸਿੰਘ ਨੇ ਬੱਚਿਆਂ ਨੂੰ ਪੰਜਾਬ ਸਰਕਾਰ ਦੀਆਂ ਸਿੱਖਿਆ ਦੇ ਖੇਤਰ ਵਿੱਚ ਵੱਡੇ ਪੱਧਰ ਤੇ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਲੈਕਚਰਾਰ ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ , ਮਾਪਿਆਂ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਲੈਕਚਰਾਰ ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਕਮਲਜੀਤ ਕੌਰ, ਸ਼੍ਰੀ ਬਲਜਿੰਦਰਪਾਲ, ਸ਼੍ਰੀਮਤੀ ਕੁਲਵਿੰਦਰ ਕੌਰ,  ਸ਼੍ਰੀਮਤੀ ਹਿਤਕਾ ਵਰਮਾ, ਸ਼੍ਰੀਮਤੀ ਨੀਰਜ ਵਰਮਾ, ਸ਼੍ਰੀਮਤੀ ਸਮਨਦੀਪ ਕੌਰ, ਸ਼੍ਰੀਮਤੀ ਮਨਪ੍ਰੀਤ ਕੌਰ, ਮੈਡਮ ਵਿਸ਼ਵਜੀਤ ਕੌਰ, ਸੁਖਦੀਪ ਸਿੰਘ, ਸੁਖਪ੍ਰੀਤ ਸਿੰਘ, ਅਮਨਦੀਪ ਕੌਰ ਆਦਿ ਹੋਰ ਬੱਚਿਆਂ ਦੇ ਮਾਪੇ, ਸਕੂਲ ਦਾ ਸਟਾਫ, ਐਸਐਮਸੀ ਮੈਂਬਰ ਅਤੇ ਸਕੂਲੀ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਮਾਜ ਸੇਵਾ ਸਭ ਤੋਂ ਵੱਡੀ ਸੇਵਾ – ਬੋਨੀ ਆਰ.ਕੇ
Next articleਰੈਮਂਪ ਸਕੀਮ ਅਧੀਨ ਉਦਯੋਗਿਕ ਐਕਸਪੋਜ਼ਰ ਵਿਜ਼ਿਟ ਦਾ ਹੋਇਆ ਆਯੋਜਨ