HOME ਸਿੱਖਿਆ ਬਲਾਕ ਮਸੀਤਾਂ ਦੀਆਂ 47 ਦੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਸਕੂਲ ਖੇਡਾਂ...

ਸਿੱਖਿਆ ਬਲਾਕ ਮਸੀਤਾਂ ਦੀਆਂ 47 ਦੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸ਼ੁਰੂ

2
ਕੈਪਸ਼ਨ - ਸਿੱਖਿਆ ਬਲਾਕ ਮਸੀਤਾਂ ਦੀਆਂ 47 ਵੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਸਕੂਲ ਖੇਡਾਂ ਦਾ ਉਦਘਾਟਨ ਕਰਦੇ ਹੋਏ ਮਾਸਟਰ ਮਹਿੰਗਾ ਸਿੰਘ , ਖੇਡ ਕੋਆਰਡੀਨੇਟਰ ਰਾਮ ਸਿੰਘ,ਤੇ ਹੋਰ

ਉਦਘਾਟਨੀ ਮੈਚ ਕਬੱਡੀ ਵਿੱਚ ਸੈਂਟਰ ਡਡਵਿੰਡੀ ਨੇ ਸੈਂਟਰ ਟਿੱਬਾ ਨੂੰ ਹਰਾਇਆ 

ਕਪੂਰਥਲਾ  (ਸਮਾਜ ਵੀਕਲੀ)  ( ਕੌੜਾ )– ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਦਮਦਮਾ ਸਾਹਿਬ ਦੀ ਅਗਵਾਈ ਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ  ਮਮਤਾ ਬਜਾਜ, ਡਾ. ਬਲਵਿੰਦਰ ਸਿੰਘ ਬੱਟੂ ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਲਜੀਤ ਬਲਾਕ ਸਿੱਖਿਆ ਅਧਿਕਾਰੀ ਮਸੀਤਾਂ ਤੇ ਰਾਮ ਸਿੰਘ ਸੈਂਟਰ ਹੈੱਡ ਟੀਚਰ ਠੱਟਾ ਦੀ ਦੇਖ ਰੇਖ ਹੇਠ 47 ਦੀਆਂ ਮਿੰਨੀ ਪ੍ਰਾਇਮਰੀ ਬਲਾਕ ਪੱਧਰੀ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਠੱਟਾ ਨਵਾਂ ਵਿਖੇ ਸ਼ਾਨੋ  ਸ਼ੌਕਤ ਨਾਲ ਸ਼ੁਰੂ ਹੋ ਗਈਆਂ। ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਮਾਸਟਰ ਮਹਿੰਗਾ ਸਿੰਘ ਨੇ ਸ਼ਿਰਕਤ ਕੀਤੀ ਤੇ ਰਿਬਨ ਕੱਟ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਦੌਰਾਨ ਉਦਘਾਟਨੀ ਮੈਚ ਜੋ ਕਿ ਸੈਂਟਰ ਡਡਵਿੰਡੀ ਤੇ ਸੈਂਟਰ ਟਿੱਬਾ ਦੇ ਵਿੱਚ ਹੋਇਆ। ਜਿਸ ਵਿਚ ਸੈਂਟਰ ਡਡਵਿੰਡੀ ਦੀ ਟੀਮ ਨੇ ਸੈਂਟਰ ਟਿੱਬਾ ਨੂੰ ਕਰਾਰੀ ਸ਼ਿਕਸਤ ਦਿੱਤੀ। ਇਸ ਤੋਂ ਪਹਿਲਾਂ ਵਿਸ਼ੇਸ਼ ਤੌਰ ਤੇ ਪਹੁੰਚੇ ਬਲਾਕ ਸਿੱਖਿਆ ਅਧਿਕਾਰੀ ਕਮਲਜੀਤ ਤੇ ਰਿਟਾਇਰ ਮਾਸਟਰ ਜੋਗਿੰਦਰ ਸਿੰਘ,ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਟੀਮਾਂ ਨੂੰ ਅਸ਼ੀਰਵਾਦ ਦਿੱਤਾ। ਇਸ ਦੌਰਾਨ ਕਬੱਡੀ ਲੜਕੀਆਂ, ਤੇ ਅਥਲੈਟਿਕਸ ਦੇ ਵੀ ਬੜੇ ਰੌਚਕ ਮੁਕਾਬਲੇ ਕਰਵਾਏ ਗਏ।ਇਸ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਜਰਨੈਲ ਸਿੰਘ ਰਿਟਾਇਰਡ ਹੈੱਡਮਾਸਟਰ, ਬਲਬੀਰ ਸਿੰਘ, ਦਿਲਬਾਗ ਸਿੰਘ ਚੇਲਾ, ਦੀਦਾਰ ਸਿੰਘ, ਸੁਖਵਿੰਦਰ ਸਿੰਘ,ਮੇਜਰ ਸਿੰਘ ਬੀ ਐੱਸ ਓ,ਅੰਜੂ ਬਾਲਾ, ਹਰਜੀਤ ਕੌਰ, ਕਮਲਜੀਤ ਕੌਰ,ਜਗਤਾਰ ਸਿੰਘ, ਹਰਵੇਲ ਸਿੰਘ, ਗੁਰਪ੍ਰੀਤ ਸਿੰਘ ਬੂਲਪੁਰ, ਮੀਨਾਕਸ਼ੀ ਸ਼ਰਮਾ, ਕੁਲਦੀਪ ਸਿੰਘ,ਰਾਜ ਕੁਮਾਰ,ਬਲਵਿੰਦਰ ਸਿੰਘ, ਬਲਜੀਤ ਕੌਰ ਹਰਵਿੰਦਰ ਕੌਰ (ਸਾਰੇ ਸੀ ਐੱਚ ਟੀ), ਦਲਜੀਤ ਸਿੰਘ ਜੰਮੂ, ਹਰਜਿੰਦਰ ਸਿੰਘ ਢੋਟ, ਰਜਿੰਦਰ ਸਿੰਘ, ਭੁਪਿੰਦਰ ਸਿੰਘ, ਮਨੋਜ ਕੁਮਾਰ , ਗੁਰਵਿੰਦਰ ਕੌਰ, ਮਨਜਿੰਦਰ ਸਿੰਘ,ਸਰਬਜੀਤ ਸਿੰਘ, ਰਾਜੂ ਜੈਨਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਸੁਖਵਿੰਦਰ ਸਿੰਘ ਕਾਲੇਵਾਲ,ਕੁਲਦੀਪ ਠਾਕੁਰ,ਅਜੈ ਗੁਪਤਾ, ਸੁਖਚੈਨ ਸਿੰਘ ਬੱਧਣ, ਭੁਪਿੰਦਰ ਸਿੰਘ, ਜਸਪਾਲ ਸਿੰਘ, ਬਰਿੰਦਰ ਮਾਨ, ਸੁਖਨਿੰਦਰ ਸਿੰਘ, ਵਰਿੰਦਰ ਸਿੰਘ, ਸਰਬਜੀਤ ਕੌਰ, ਕੰਵਲਪ੍ਰੀਤ ਸਿੰਘ ਕੌੜਾ, ਜਗਮੋਹਨ ਸਿੰਘ, ਰਾਜਵਿੰਦਰ ਕੌਰ, ਸੁਮਨਪ੍ਰੀਤ ਕੌਰ , ਸੁਖਦੀਪ ਸਿੰਘ, ਆਦਿ ਨੇ ਅਹਿਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਬਕਾ ਸੰਸਦ ਮੈਂਬਰ ਚੰਦੂਮਾਜਰਾ ਤੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਦਾ ਵਿਸ਼ੇਸ਼ ਸਨਮਾਨ
Next articleਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨ ਵਿਖੇ ਸਾਇਂਸ ਅਤੇ ਗਣਿਤ, ਸਮਾਜਿਕ ਸਿੱਖਿਆ ਅਤੇ ਅੰਗਰੇਜ਼ੀ ਵਿਸ਼ੇ ਦਾ ਮੇਲਾ ਲਗਾਇਆ