HOME ਸਿੱਖਿਆ ਬਲਾਕ ਕਪੂਰਥਲਾ – 1 ਦਾ ਇੱਕ ਰੋਜ਼ਾ ਖੇਡ ਟੂਰਨਾਮੈਂਟ ਸ਼ਾਨੋ ਸ਼ੌਕਤ...

ਸਿੱਖਿਆ ਬਲਾਕ ਕਪੂਰਥਲਾ – 1 ਦਾ ਇੱਕ ਰੋਜ਼ਾ ਖੇਡ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪਨ

5
ਕਬੱਡੀ ਨੈਸ਼ਨਲ ਸਟਾਈਲ ( ਲੜਕੇ – ਲੜਕੀਆਂ ), ਕਬੱਡੀ ਸਰਕਲ ਸਟਾਈਲ (ਲੜਕੇ) , ਖੋ -ਖੋ (ਲੜਕੇ – ਲੜਕੀਆਂ ), ਜਿਮਨਾਸਟਿਕ , ਅਥਲੈਟਿਕਸ , ਯੋਗਾ ਆਦਿ ਦੇ ਕਰਵਾਏ ਗਏ ਰੌਚਿਕ ਮੁਕਾਬਲੇ 
ਕਪੂਰਥਲਾ, (ਸਮਾਜ ਵੀਕਲੀ)  ( ਵਿਸ਼ੇਸ਼ ਪ੍ਰਤੀਨਿਧ)- ਅੱਜ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਸਿੱਖਿਆ ਬਲਾਕ ਕਪੂਰਥਲਾ – 1 ਦਾ ਇੱਕ ਰੋਜ਼ਾ ਖੇਡ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸੰਪਨ ਹੋ ਗਿਆ । ਜਿਲ੍ਹਾ ਸਿੱਖਿਆ ਅਫ਼ਸਰ (ਐਲੀ) ਕਪੂਰਥਲਾ ਮੈਡਮ ਮਮਤਾ ਬਜਾਜ , ਡਾ. ਬਲਵਿੰਦਰ ਸਿੰਘ ਬੱਟੂ ਉਪ-ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਜੇਸ਼ ਕੁਮਾਰ ਬੀ. ਪੀ. ਈ. ਓ ਕਪੂਰਥਲਾ-1 ਦੀ ਦੇਖ ਰੇਖ ਹੇਠ ਆਯੋਜਿਤ ਕੀਤੇ ਗਏ ਉਕਤ ਇੱਕ ਰੋਜ਼ਾ ਖੇਡ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਸਮੂਹ ਸੈਂਟਰ ਹੈੱਡ ਟੀਚਰਾਂ, ਹੈੱਡ ਟੀਚਰਾਂ ਅਤੇ ਸਮੂਹ  ਅਧਿਆਪਕਾਂ ਅਤੇ ਸਮੂਹ ਟੀਮ ਕਨਵੀਨਰਾਂ ਨੇ ਆਪਣਾ ਵਡਮੁੱਲਾ ਯੋਗਦਾਨ ਪਾਇਆ ਅਤੇ ਸਿੱਖਿਆ ਬਲਾਕ ਕਪੂਰਥਲਾ – 1 ਦਾ ਇੱਕ ਰੋਜ਼ਾ ਖੇਡ ਟੂਰਨਾਮੈਂਟ ਆਪਣੀਆਂ ਅਮਿਟ ਪੈੜਾਂ ਛੱਡਦਾ ਹੋਇਆ ਨਵੇਂ ਦਿਸਹਦੇ ਸਿਰਜ ਗਿਆ। ਬਲਾਕ ਖੇਡ ਟੂਰਨਾਮੈਂਟ ਪ੍ਰਬੰਧਕ ਕਮੇਟੀ ਕਪੂਰਥਲਾ – 1 ਦੇ ਕਨਵੀਨਰ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲ੍ਹੀ, ਰਜ਼ਨੀਸ਼ ਕੁਮਾਰ ਸ਼ੋਰੀ ਕਾਲ਼ਾ ਸੰਘਿਆਂ, ਜੈਮਲ ਸਿੰਘ ਸ਼ੇਖੂਪੁਰ , ਅਜੀਤ ਸਿੰਘ ਖੈੜਾ ਦੋਨਾ, ਮੈਡਮ ਨੀਰੂ ਬਾਲਾ ਬਲੇਰ ਖਾਨਪੁਰ, ਕਾਰਜਕਾਰੀ ਸੈਂਟਰ ਹੈੱਡ ਟੀਚਰ ਨਰਿੰਦਰ ਕੌਰ ਰਜਾਪੁਰ, ਮੈਡਮ ਸਰਬਜੀਤ ਕੌਰ ਸਿੱਧਵਾਂ ਦੋਨਾ, ਗੁਰਵਿੰਦਰ ਸਿੰਘ ਸੰਧੂ ਚੱਠਾ ਆਦਿ ਦੇ ਵਿਸ਼ੇਸ਼ ਯਤਨਾਂ ਸਦਕਾ ਆਯੋਜਿਤ ਉਕਤ ਪ੍ਰਾਇਮਰੀ
ਸਕੂਲ ਖੇਡ ਟੂਰਨਾਮੈਂਟ ਦਾ ਉਦਘਾਟਨ ਬੀ ਪੀ ਈ ਓ ਸੰਜੀਵ ਕੁਮਾਰ  ਹਾਂਡਾ ਅਤੇ ਡੀ ਐਸ ਓ ਕਪੂਰਥਲਾ ਕੁਲਵਿੰਦਰ ਸਿੰਘ ਪਟਿਆਲਾ ਨੇ ਸਾਂਝੇ ਤੌਰ ਉੱਤੇ ਰਿਬਨ ਕੱਟ ਕੇ ਕੀਤਾ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਖੇਡ ਟੂਰਨਾਮੈਂਟ ਦੌਰਾਨ ਕਬੱਡੀ ਨੈਸ਼ਨਲ ਸਟਾਈਲ ( ਲੜਕੇ – ਲੜਕੀਆਂ ), ਕਬੱਡੀ ਸਰਕਲ ਸਟਾਈਲ (ਲੜਕੇ) , ਖੋ -ਖੋ (ਲੜਕੇ – ਲੜਕੀਆਂ ), ਜਿਮਨਾਸਟਿਕ , ਅਥਲੈਟਿਕਸ , ਬੈਡਮਿੰਟਨ, ਕੁਸ਼ਤੀਆਂ (ਲੜਕੇ ), ਯੋਗਾ ਆਦਿ ਦੇ ਰੌਚਿਕ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀ / ਖਿਡਾਰੀਆਂ ਨੂੰ  ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀ ਕਪੂਰਥਲਾ ਡਾ. ਬਲਵਿੰਦਰ ਸਿੰਘ ਬੱਟੂ ਅਤੇ ਪ੍ਰਾਇਮਰੀ ਸਕੂਲ ਖੇਡਾਂ ਦੇ ਜਿਲਾ ਕੋ – ਆਰਡੀਨੇਟਰ ਲਕਸ਼ਦੀਪ ਸ਼ਰਮਾ ਨੇ ਸਾਂਝੇ ਤੌਰ ਉੱਤੇ ਜੇਤੂ ਤੇ ਉਪਜੇਤੂ ਖਿਡਾਰੀਆਂ ਨੂੰ  ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਕਤ ਖੇਡ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਹੈੱਡ ਟੀਚਰ ਹਰਜਿੰਦਰ ਹੈਰੀ, ਹੈੱਡ ਟੀਚਰ ਜਗਤਾਰ ਸਿੰਘ , ਹੈੱਡ ਟੀਚਰ ਪਰਮਜੀਤ ਲਾਲ, ਹੈੱਡ ਟੀਚਰ ਰਾਜੇਸ਼  ਮੈਂਗੀ, ਹੈੱਡ ਟੀਚਰ ਸੰਦੀਪ ਕੌਰ, ਹੈੱਡ ਟੀਚਰ ਕਿਰਨਦੀਪ ਕੌਰ, ਮੁਨੱਜਾ ਇਰਸ਼ਾਦ ਭੰਡਾਲ ਦੋਨਾ, ਮਹਾਂਵੀਰ ਕਾਲ਼ਾ ਸੰਘਿਆਂ, ਸਰਬਜੀਤ ਸਿੰਘ ਔਜਲਾ, ਮੈਡਮ ਕੁਲਦੀਪ ਕੌਰ , ਇੰਦਰਜੀਤ ਕੌਰ, ਮਨਜੀਤ ਸਿੰਘ ਤੋਂਗਾਂਵਾਲ਼, ਕੁਲਵਿੰਦਰ ਸਿੰਘ ਦੁਰਗਾਪੁਰ, ਮਮਤਾ ਵਸ਼ਿਸ਼ਟ ਬਿਹਾਰੀਪੁਰ, ਚਿਰਾਗ਼ ਧੰਦਲ , ਬਿਸ਼ੰਬਰ ਸਿੰਘ ਈਸ਼ਰਵਾਲ , ਲੈਕ: ਵਿਜੈ ਕੁਮਾਰ ਆਦਿ ਨੇ ਵਡਮੁੱਲਾ ਯੋਗਦਾਨ ਪਾਇਆ। ਉਕਤ ਖੇਡ ਟੂਰਨਾਮੈਂਟ ਦੌਰਾਨ ਡੀ ਆਰ ਸੀ ਹਰਮਿੰਦਰ ਸਿੰਘ ਜੋਸਨ , ਬੀ ਆਰ ਸੀ ਡਾਕਟਰ ਪਰਮਜੀਤ ਕੌਰ, ਸੈਂਟਰ ਹੈੱਡ ਟੀਚਰ ਰੇਸ਼ਮ ਸਿੰਘ ਰਾਮਪੁਰੀ , ਸੀਨੀਅਰ ਸਹਾਇਕ ਮੈਡਮ ਨਵਨੀਤ ਕੌਰ, ਅਕਾਊਂਟ ਗਣੇਸ਼ ਕੁਮਾਰ , ਜਿਲਾ ਖੇਡ ਕੋ ਆਰਡੀਨੇਟਰ ਲਕਸ਼ਦੀਪ ਸ਼ਰਮਾ ਆਦਿ ਤੋਂ ਇਲਾਵਾ ਕੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦੇਣ ਵਾਲੇ ਅਧਿਆਪਕਾਂ ਨੂੰ ਵੀ ਯਾਦਗਾਰੀ ਚੰਦ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਯੂਨੀਵਰਸਿਟੀ ਪੰਜਾਬ ਵਿੱਚ ਰੁਜ਼ਗਾਰ,ਹੁਨਰ ਵਿਕਾਸ ਤੇ ਤਕਨੀਕ ਦੇ ਖੇਤਰ ਵਿੱਚ ਮੀਲ ਪੱਥਰ ਸਥਾਪਿਤ ਕਰੇਗੀ -ਚਾਂਸਲਰ ਕੌੜਾ
Next articleਅਮਰੀਕਾ ਅਤੇ ਕੈਨੇਡਾ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ, ਟਰੰਪ ਨੇ ਇੱਕ ਇਸ਼ਤਿਹਾਰ ਵਿਵਾਦ ‘ਤੇ 10 ਪ੍ਰਤੀਸ਼ਤ ਟੈਰਿਫ ਲਗਾਇਆ ਹੈ।