ਸਿੱਖਿਆ ਬਲਾਕ ਮਸੀਤਾਂ ਦੇ ਪ੍ਰਾਇਮਰੀ ਅਧਿਆਪਕਾਂ ਦਾ ਚੌਥੇ ਫੇਜ਼ ਦਾ ਤਿੰਨ ਰੋਜ਼ਾ ਸੈਮੀਨਾਰ ਸਮਾਪਤ

ਕੈਪਸ਼ਨ - ਤਿੰਨ ਰੋਜ਼ਾ ਸੈਮੀਨਾਰ ਦੌਰਾਨ ਸੰਬੋਧਿਤ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਤੇ ਹਾਜ਼ਰ ਅਧਿਆਪਕ
ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼  ਪ੍ਰਤੀਨਿਧ)– ਪੰਜਾਬ ਰਾਜ ਖੋਜ ਪ੍ਰੀਸ਼ਦ ਚੰਡੀਗੜ੍ਹ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਸਹਾਇਤਾ ਨਾਲ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਤੀਸਰੀ ਜਮਾਤ ਤੱਕ ਦੇ ਸਿਲੇਬਸ ਦੀ ਕਾਰਜਸ਼ੀਲਤਾ ਨੂੰ ਹੋਰ ਵਧੀਆ ਕਰਦੇ ਹੋਏ ਅਤੇ ਬੱਚਿਆਂ ਨੂੰ ਸਮੇਂ ਦੀ ਹਾਣੀ ਬਣਾਉਂਦੇ ਹੋਏ, ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ,ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਯੋਗ ਅਗਵਾਈ ਹੇਠ ਤੇ ਬਲਾਕ ਸਿੱਖਿਆ ਅਧਿਕਾਰੀ  ਕਮਲਜੀਤ ਦੀ ਦੇਖ ਰੇਖ ਹੇਠ ਸਿੱਖਿਆ ਬਲਾਕ ਮਸੀਤਾਂ ਅਧੀਨ ਆਉਂਦੇ ਪ੍ਰਾਇਮਰੀ ਸਕੂਲਾਂ  ਦੇ ਅਧਿਆਪਕਾਂ ਦਾ ਚੌਥੇ ਫੇਜ਼ ਦਾ ਤਿੰਨ ਰੋਜ਼ਾ ਸੈਮੀਨਾਰ ਸਰਕਾਰੀ ਐਲੀਮੈਂਟਰੀ ਸਕੂਲ ਡਡਵਿੰਡੀ ਵਿਖੇ ਸਮਾਪਤ ਹੋਇਆ । ਉਕਤ ਤਿੰਨ ਰੋਜ਼ਾ ਵਰਕਸ਼ਾਪ ਵਿੱਚ ਬਲਾਕ ਦੇ ਵੱਖ ਵੱਖ ਅਧਿਆਪਕਾਂ ਨੇ ਭਾਗ ਲਿਆ ।ਇਸ ਸੈਮੀਨਾਰ ਦੇ ਵਿਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ  ਨੇ ਸ਼ਿਰਕਤ ਕੀਤੀ।ਇਸ ਦੌਰਾਨ ਉਨ੍ਹਾਂ  ਨੇ ਸਮੂਹ ਅਧਿਆਪਕਾਂ ਨੂੰ ਪੰਜਾਬੀ, ਗਣਿਤ ਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਨਵੇਂ ਪਾਠਕ੍ਰਮ ਤੇ ਗਤੀਵਿਧੀਆਂ ਨੂੰ ਸਕੂਲਾਂ ਵਿੱਚ ਜ਼ਮੀਨੀ ਪੱਧਰ ਤੱਕ ਲਾਗੂ ਕਰਨ ਲਈ ਆਖਿਆ।
ਇਸ ਦੇ ਨਾਲ ਹੀ ਉਹਨਾਂ ਅਧਿਆਪਕਾਂ ਨੂੰ ਤਿੰਨ ਦਿਨਾਂ ਤੱਕ ਲਗਾਏ ਸੈਮੀਨਾਰ ਦੌਰਾਨ ਕੁਝ ਸਵਾਲ ਕੀਤੇ ਜਿਹਨਾਂ ਦੇ ਜਵਾਬ ਅਧਿਆਪਕਾਂ ਦੁਆਰਾ ਤਸੱਲੀਬਖ਼ਸ਼ ਢੰਗ ਨਾਲ ਦਿੱਤੇ ਗਏ।ਇਸ ਦੌਰਾਨ ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਤੁਹਾਡੇ ਤੇ ਵਿਭਾਗ ਦੁਆਰਾ ਵਿਸ਼ਵਾਸ ਪ੍ਰਗਟ ਕੀਤਾ ਗਿਆ ਹੈ ਕਿ ਤੁਸੀਂ ਸਟੇਟ ਵੱਲੋਂ ਦਿੱਤੇ ਏਜੰਡੇ ਤੇ ਵਿਭਾਗ ਦੀਆਂ ਗਤੀਵਿਧੀਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਹਰ ਸੰਭਵ ਯਤਨ ਕਰੋਗੇ ਮੈਨੂੰ ਉਮੀਦ ਹੈ ਕਿ ਤੁਸੀ ਇਸ ਵਿਸ਼ਵਾਸ ਨੂੰ ਬਹਾਲ ਰੱਖੋਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ ਵੀ ਹਾਜ਼ਰ ਹੋਏ। ਇਸ ਵਰਕਸ਼ਾਪ ਵਿੱਚ ਬਲਾਕ  ਰਿਸੋਰਸ ਰਾਜੂ ਜੈਨਪੁਰੀ, ਗੁਰਪ੍ਰੀਤ ਸਿੰਘ , ਸਰਬਜੀਤ ਸਿੰਘ, ਕੰਵਲਪ੍ਰੀਤ ਸਿੰਘ ਆਦਿ  ਨੇ ਸੈਮੀਨਾਰ ਦੇ ਅੰਤਿਮ ਦਿਨ ਅੰਗਰੇਜ਼ੀ ਵਿਸੇ਼ ਨਾਲ ਸਬੰਧਿਤ ਗਤੀਵਿਧੀਆਂ ਸਮੂਹ  ਅਧਿਆਪਕਾਂ  ਨੂੰ ਕਰਵਾਈਆਂ ।ਇਸ ਵਰਕਸ਼ਾਪ ਦੌਰਾਨ ਸਮੂਹ ਅਧਿਆਪਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ  ਬਾਖੂਬੀ ਢੰਗ ਨਾਲ ਰਿਸੋਰਸ ਪਰਸਨ ਵੱਲੋਂ ਦਿੱਤੇ ਗਏ।ਇਸ ਮੌਕੇ ਤੇ ਕੁਲਦੀਪ ਸਿੰਘ ਸੈਂਟਰ ਹੈੱਡ ਟੀਚਰ, ਸੁਖਦੇਵ ਸਿੰਘ ਹੈੱਡ ਟੀਚਰ, ਹਰਚਰਨ ਸਿੰਘ ਹੈੱਡ ਟੀਚਰ, ਜਸਪਾਲ ਸਿੰਘ ਹੈੱਡ ਟੀਚਰ, ਸੁਰਜੀਤ ਕੌਰ ਹੈੱਡ ਟੀਚਰ,ਬਰਿੰਦਰ ਸਿੰਘ, ਬਰਿੰਦਰ ਜੈਨ, ਰਕੇਸ਼ ਕੁਮਾਰ, ਰਮਨਦੀਪ ਕੌਰ ,ਮਨਰੂਪ ਕੌਰ , ਪ੍ਰਦੀਪ ਕੌਰ, ਸਰਬਜੀਤ ਕੌਰ, ਪਰਮਿੰਦਰ ਕੌਰ, ਕਮਲਪ੍ਰੀਤ ਕੌਰ,ਰਾਧੇ ਸ਼ਰਮਾ, ਕੁਲਦੀਪ ਕੌਰ,ਆਦਿ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਡੀ ਮਾਂ ਬੋਲੀ ਪੰਜਾਬੀ
Next article“ਜ਼ਿੰਦਗੀ “