ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪੈੜਾਂ ਪਾਉਣ ਵਾਲੇ ਬਿਹਾਰੀ ਲਾਲ ਸੱਦੀ ਦਾ ਹੋਇਆ ਸ਼ਰਧਾਂਜਲੀ ਸਮਾਗਮ

ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਿੱਖਿਆ ਸ਼ਾਸਤਰੀ, ਪੰਜਾਬੀ ਸਾਹਿਤ ਸਭਾ ਦੇ ਸਰਪ੍ਰਸਤ, ਸ੍ਰੀ ਬ੍ਰਾਹਮਣ ਸਭਾ ਪੰਜਾਬ ਦੇ ਜਨਰਲ ਸਕੱਤਰ ਅਤੇ  ਸਮਰਾਲਾ ਇਲਾਕੇ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਬਿਹਾਰੀ ਲਾਲ ਸੱਦੀ ਰਿਟਾ ਲੈਕਚਰਾਰ  ਜੋ ਪਿਛਲੇ ਦਿਨੀ ਇਸ ਦੁਨੀਆ ਨੂੰ ਵਿਛੋੜਾ ਦੇ ਗਏ ਸਨ ਉਹਨਾਂ ਦੀ ਅੰਤਿਮ ਅਰਦਾਸ ਅੱਜ ਸਮਰਾਲਾ ਦੇ ਭਾਰਤੀ ਪੈਲਸ ਦੇ ਵਿੱਚ ਹੋਈ। ਹਿੰਦੂ ਧਰਮ ਦੀਆਂ ਰੀਤੀ ਰਿਵਾਜਾਂ ਅਨੁਸਾਰ ਸ੍ਰੀ ਗਰੁੜ ਪਾਠ ਦਾ ਭੋਗ ਪਿਆ ਵਿਦਵਾਨ ਪੰਡਿਤਾਂ ਵੱਲੋਂ ਆਰਤੀ ਕੀਤੀ ਗਈ।  ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਇਲਾਕੇ ਦੀਆਂ ਵੱਖ ਵੱਖ  ਸਾਹਿਤਕ, ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾਂ ਦੇ ਪ੍ਰਮੁੱਖ ਅਹੁਦੇਦਾਰਾਂ ਤੋਂ ਇਲਾਵਾ ਸਿੱਖਿਆ, ਪੁਲਿਸ ਖੇਤਰ ਦੇ ਉੱਚ ਅਧਿਕਾਰੀਆਂ ਨੇ ਪੁੱਜ ਕੇ ਸ਼ਰਧਾ ਦੇ ਫੁੱਟ ਭੇਂਟ ਕੀਤੇ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ,  ਸਮਸ਼ੇਰ ਸਿੰਘ ਦੂਲੋਂ ਸਾਬਕਾ ਮੈਂਬਰ ਪਾਰਲੀਮੈਂਟ, ਬ੍ਰਾਹਮਣ ਸਭਾ ਪੰਜਾਬ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ, ਮਾ. ਰਾਮ ਰਤਨ ਨੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਬਿਹਾਰੀ ਲਾਲ ਸੱਦੀ ਇੱਕ ਨੇਕ ਦਿਲ ਇਨਸਾਨ ਹੋਣ ਤੋਂ ਇਲਾਵਾ ਇੱਕ ਸੰਸਥਾ ਸਨ, ਜੋ ਅਨੇਕਾਂ ਹੀ ਸੰਸਥਾਵਾਂ ਵਿੱਚ ਮੋਹਰੀ ਰੋਲ ਨਿਭਾ ਰਹੇ ਸਨ। ਅਜਿਹੇ ਇਨਸਾਨ ਲੱਖਾਂ ਵਿੱਚੋਂ ਇੱਕ ਹੁੰਦੇ ਹਨ, ਜੋ ਆਪਣੀ ਵਿਲੱਖਣ ਸਖਸ਼ੀਅਤ ਦੇ ਤੌਰ ਤੇ ਹਮੇਸ਼ਾ ਜਾਣੇ ਜਾਂਦੇ ਹਨ। ਉਨ੍ਹਾਂ ਦੇ ਜਾਣ ਨਾਲ ਇਲਾਕੇ ਨੂੰ ਬਹੁਤ ਵੱਡਾ ਨਾ ਸਹਿਣਯੋਗ ਘਾਟਾ ਪਿਆ ਹੈ।   ਇਸ ਮੌਕੇ ਵੱਖ ਵੱਖ ਸੰਸਥਾਵਾਂ ਵੱਲੋਂ ਸ਼ੋਕ ਮਤੇ ਦਿੱਤੇ ਗਏ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਅਧਿਆਪਕ ਚੇਤਨਾ ਮੰਚ, ਸਾਹਿਤ ਸਭਾ ਸਮਰਾਲਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ, ਬ੍ਰਾਹਮਣ ਸਭਾ ਪੰਜਾਬ, ਲੇਖਕ ਮੰਚ, ਪ੍ਰੋ. ਹਮਦਰਵੀਰ ਨੌਸ਼ਹਿਰਵੀ ਯਾਦਗਾਰੀ ਕਮੇਟੀ  ਤੋਂ ਇਲਾਵਾ ਸਮਰਾਲਾ ਇਲਾਕੇ ਦੇ ਵੱਖ ਵੱਖ ਸਕੂਲਾਂ ਵੱਲੋਂ ਦਿੱਤੇ ਗਏ। ਇਸ ਤੋਂ ਇਲਾਵਾ ਵੱਖ ਵੱਖ ਸ਼ਖਸੀਅਤਾਂ ਜਿਨ੍ਹਾਂ ਵਿੱਚ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ,  ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਲਾਲਾ ਮੰਗਤ ਰਾਏ, ਕਮਾਂਡੈਂਟ ਰਸਪਾਲ ਸਿੰਘ, ਅਮਰਜੀਤ ਸਿੰਘ ਬਾਲਿਓਂ, ਐਡਵੋਕੇਟ ਨਰਿੰਦਰ ਸ਼ਰਮਾ, ਡਾ.ਪਰਮਿੰਦਰ ਸਿੰਘ ਬੈਨੀਪਾਲ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਦਰਸ਼ਨ ਸਿੰਘ ਕੰਗ, ਵਿਜੇ ਕੁਮਾਰ, ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਅਨਿਲ ਫਤਹਿਗੜ੍ਹ ਜੱਟਾਂ, ਐਡਵੋਕੇਟ ਦਲਜੀਤ ਸ਼ਾਹੀ, ਦੀਪ ਦਿਲਬਰ,  ਕਹਾਣੀਕਾਰ ਬਲਵਿੰਦਰ ਸਿੰਘ, ਮੁਖਤਿਆਰ ਸਿੰਘ ਖੰਨਾ ਇੰਦਰਜੀਤ ਸਿੰਘ ਕੰਗ, ਅਮਨ ਸਮਰਾਲਾ, ਸਨੀ ਦੂਆ, ਹਰਜਿੰਦਰਪਾਲ ਸਿੰਘ, ਕੁਲਵੰਤ ਤਰਕ, ਬਲਵੰਤ ਸਿੰਘ ਜਟਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਪਰਮਜੀਤ ਸਿੰਘ ਖੰਨਾ ਨੇ ਨਿਭਾਈ। ਸ੍ਰੀ ਬਿਹਾਰੀ ਲਾਲ ਜੀ ਦੀ ਸੋਚ ਨੂੰ ਸਮਰਪਿਤ ਕਿਤਾਬਾਂ ਦੀ ਪ੍ਰਦਰਸ਼ਨੀ ਦੀਪ ਦਿਲਬਰ ਪੱਤਰਕਰ ਬਲਬੀਰ ਸਿੰਘ ਬੱਬੀ ਵੱਲੋਂ ਲਗਾਈ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੁਸਤਕ ਰੀਵਿਊ
Next articleਦਸ਼ਮੇਸ਼ ਕਲੱਬ, ਰੋਪੜ ਵੱਲੋਂ ਖੂਨਦਾਨ ਕੈਂਪ 05 ਅਪ੍ਰੈਲ ਨੂੰ