ਨਵੀਂ ਦਿੱਲੀ (ਸਮਾਜ ਵੀਕਲੀ): ਕਾਨਪੁਰ ਦੇ ਕਾਰੋਬਾਰੀ ਪਿਊਸ਼ ਜੈਨ ਜਿਸ ਨੂੰ ਜੀਐੱਸਟੀ ਟੀਮ ਨੇ ਟੈਕਸ ਚੋਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ, ’ਤੇ ਹੁਣ ਈਡੀ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਜੀਐੱਸਟੀ ਦੀ ਇੰਟੈਲੀਜੈਂਸ ਟੀਮ ਨੇ ਪਿਊਸ਼ ਜੈਨ ਦੇ ਟਿਕਾਣਿਆਂ ’ਤੇ ਐਤਵਾਰ ਛਾਪੇ ਮਾਰੇ ਸਨ।
ਛਾਪਿਆਂ ਦੌਰਾਨ ਕਰੀਬ 250 ਕਰੋੜ ਰੁਪਏ ਨਗ਼ਦੀ ਮਿਲੀ ਸੀ ਤੇ ਨੋਟ ਗਿਣਨ ਲਈ ਬੈਂਕ ਮੁਲਾਜ਼ਮਾਂ ਨੂੰ ਬੁਲਾਉਣਾ ਪਿਆ ਸੀ। ਇਸ ਪੈਸੇ ਬਾਰੇ ਪਿਊਸ਼ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਸੀ। ਜੀਐੱਸਟੀ ਅਧਿਕਾਰੀਆਂ ਨੇ ਹੁਣ ਆਮਦਨ ਕਰ ਵਿਭਾਗ ਤੇ ਈਡੀ ਜਿਹੀਆਂ ਏਜੰਸੀਆਂ ਨਾਲ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਸੂਤਰਾਂ ਮੁਤਾਬਕ ਈਡੀ ਜਲਦੀ ਹੀ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਕਰ ਸਕਦੀ ਹੈ। ਏਜੰਸੀ ਜੀਐੱਸਟੀ ਵਿਭਾਗ ਦੀ ਆਖ਼ਰੀ ਰਿਪੋਰਟ ਉਡੀਕ ਰਹੀ ਹੈ। ਇਸੇ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕਾਰੋਬਾਰੀ ਪਿਊਸ਼ ਜੈਨ ਨੂੰ ਕਾਨਪੁਰ ਵਿਚ ਇਕ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly