ਈਡੀ ਵੱਲੋਂ ਮੁਹਾਲੀ, ਜਲੰਧਰ, ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ’ਚ ਹਵਾਲਾ ਕਾਰੋਬਾਰੀਆਂ ’ਤੇ ਛਾਪੇ, 4 ਕਰੋੜ ਦੀ ਨਕਦੀ ਤੇ ਸੋਨਾ-ਚਾਂਦੀ ਜ਼ਬਤ

 

ਨਵੀਂ ਦਿੱਲੀ (ਸਮਾਜ ਵੀਕਲੀ) :ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਉੱਤਰੀ ਭਾਰਤ ਦੇ ਹਵਾਲਾ ਕਾਮਿਆਂ ਵਿਰੁੱਧ ਕਈ ਸ਼ਹਿਰਾਂ ਵਿੱਚ ਛਾਪੇ ਦੌਰਾਨ 4 ਕਰੋੜ ਰੁਪਏ ਦੀ ਭਾਰਤੀ ਅਤੇ ਵਿਦੇਸ਼ੀ ਮੁਦਰਾ ਅਤੇ ਸੋਨਾ ਅਤੇ ਚਾਂਦੀ ਜ਼ਬਤ ਕੀਤੇ। ਏਜੰਸੀ ਨੇ ਬਿਆਨ ਵਿੱਚ ਕਿਹਾ ਕਿ ਇਹ ਛਾਪੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਅਤੇ ਪਾਲ ਮਰਚੈਂਟਸ ਲਿਮਟਿਡ, ਕੁਇੱਕ ਫਾਰੈਕਸ ਲਿਮਟਿਡ, ਸੁਪਾਮਾ ਫਾਰੈਕਸ ਪ੍ਰਾਈਵੇਟ ਲਿਮਟਿਡ ਅਤੇ ਕੁਰੋ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕਾਂ ਤੇ ਸਹਿਯੋਗੀਆਂ ਖ਼ਿਲਾਫ਼ ਮੁਹਾਲੀ, ਜਲੰਧਰ, ਚੰਡੀਗੜ੍ਹ, ਪੰਚਕੂਲਾ ਤੇ ਦਿੱਲੀ ਵਿੱਚ ਮਾਰੇ ਗਏ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਜਲਿਆਂਵਾਲਾ ਬਾਗ ਦੀ ਪੁਰਾਣੀ ਦਿੱਖ ਬਹਾਲ ਕਰਵਾਉਣ ਲਈ ਲੱਗ ਰਹੇ ਪੱਕੇ ਮੋਰਚੇ ਚ ਪੀਐੱਸਯੂ ਵਲੋਂ ਸ਼ਮੂਲੀਅਤ ਕਰਨ ਦਾ ਐਲਾਨ*
Next articleਉੱਤਰਾਖੰਡ ਹਾਈ ਕੋਰਟ ਨੇ ਚਾਰਧਾਮ ਯਾਤਰਾ ’ਤੇ ਲੱਗੀ ਪਾਬੰਦੀ ਹਟਾਈ