HOME ਐਡ: ਬਚਿੱਤਰ ਸਿੰਘ ਕੋਹਾੜ ਨੂੰ ਜਲੰਧਰ (ਦਿਹਾਤੀ) ਦਾ ਪ੍ਰਧਾਨ ਬਣਾਏ ਜਾਣ ਤੇ...

ਐਡ: ਬਚਿੱਤਰ ਸਿੰਘ ਕੋਹਾੜ ਨੂੰ ਜਲੰਧਰ (ਦਿਹਾਤੀ) ਦਾ ਪ੍ਰਧਾਨ ਬਣਾਏ ਜਾਣ ਤੇ ਵਰਕਰਾਂ ਚੋਂ ਖੁਸ਼ੀ ਦੀ ਲਹਿਰ – ਜਸਵੰਤ ਸਿੰਘ, ਮਹਿੰਦਰ ਸਿੰਘ 

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਸਾਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨੂੰ ਜਿਲਾ ਜਲੰਧਰ ਦਿਹਾਤੀ ਦਾ ਪ੍ਰਧਾਨ ਬਣਾਉਣ ਨਾਲ ਹਲਕੇ ਦੇ ਅਕਾਲੀ ਵਰਕਰਾਂ ਚੋਂ ਖੁਸ਼ੀ ਦੀ ਲਹਿਰ ਹੈ। ਇੰਨਾ ਗੱਲਾਂ ਦਾ ਪ੍ਰਗਟਾਵਾ ਮਹਿਤਪੁਰ ਤੋਂ ਸੀਨੀਅਰ ਅਕਾਲੀ ਆਗੂ ਜਸਵੰਤ ਸਿੰਘ ਖਾਲਸਾ ਤੇ ਬਾਬਾ ਮਹਿੰਦਰ ਸਿੰਘ ਨੇ ਕੀਤਾ। ਉਨਾ ਕਿਹਾ ਕਿ ਅਸੀਂ ਸੁਖਬੀਰ ਸਿੰਘ ਬਾਦਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨਾਂ ਨੇ ਐਡਵੋਕੇਟ ਕੋਹਾੜ ਨੂੰ ਪਾਰਟੀ ਦੇ ਜਿਲ੍ਹਾ ਪ੍ਰਧਾਨ ਬਣਾ ਕੇ ਆਗੂਆਂ ਤੇ ਵਰਕਰਾਂ ਚੋਂ ਇੱਕ ਨਵਾਂ ਜੋਸ਼ ਪੈਦਾ ਕੀਤਾ ਹੈ। ਪਾਰਟੀ ਹਾਈ ਕਮਾਨ ਵੱਲੋਂ ਜ਼ਿਲ੍ਹੇ ਦੀ ਕਮਾਨ ਨੌਜਵਾਨ ਆਗੂਆਂ ਨੂੰ ਸੌਂਪਣਾ ਸਲਾਘਾਯੋਗ ਫੈਸਲਾ ਹੈ ਤੇ ਇਸ ਨਾਲ ਯੂਥ ਵਰਕਰਾਂ ਅੰਦਰ ਭਾਰੀ ਜੋਸ ਤੇ ਉਤਸਾਹ ਪਾਇਆ ਜਾ ਰਿਹਾ ਹੈ ਇਸ ਮੌਕੇ ਜਸਵੰਤ ਸਿੰਘ ਖਾਲਸਾ ਤੇ ਬਾਬਾ ਮਹਿੰਦਰ ਸਿੰਘ ਨੇ ਬਚਿੱਤਰ ਸਿੰਘ ਕੋਹਾੜ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਐਡਵੋਕੇਟ ਕੋਹਾੜ ਪਾਰਟੀ ਲਈ ਆਪਣੀਆਂ ਸੇਵਾਵਾਂ ਨੂੰ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਨੂੰ ਮਜਬੂਤ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ’ਚ ਫੇਲ੍ਹ ਸਾਬਿਤ ਹੋਈ ਆਪ ਸਰਕਾਰ : ਡਾ. ਕਰੀਮਪੁਰੀ
Next articleਪੰਜਾਬ ਸਰਕਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧਰਮ ਗ੍ਰੰਥਾਂ, ਧਾਰਮਿਕ ਸਥਾਨਾਂ ਅਤੇ ਡਾਕਟਰ ਅੰਬੇਡਕਰ ਜੀ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਦੀ ਬੇਅਦਬੀ ਲਈ ਜਿੰਮੇਵਾਰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨੇ ਲਈ ਅਸੰਬਲੀ ਵਿੱਚ ਦੋ ਅਲੱਗ ਅਲੱਗ ਬਿੱਲ ਲਿਆਵੇ- ਕਰੀਮਪੁਰੀ