HOME ਈਬੋਲਾ ਪਾਬੰਦੀਆਂ ਕਾਰਨ ਅਮਰੀਕਾ ਜਾ ਰਹੀ ਉਡਾਣ ਮਾਂਟਰੀਅਲ ਵੱਲ ਮੋੜੀ

ਈਬੋਲਾ ਪਾਬੰਦੀਆਂ ਕਾਰਨ ਅਮਰੀਕਾ ਜਾ ਰਹੀ ਉਡਾਣ ਮਾਂਟਰੀਅਲ ਵੱਲ ਮੋੜੀ

ਫੋਟੋ ਕੈਪਸ਼ਨ: ਏਅਰ ਫਰਾਂਸ ਦਾ ਇੱਕ ਹਵਾਈ ਜਹਾਜ

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ) – ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਅਮਰੀਕਾ ਦੇ ਡਿਟਰੌਇਟ ਜਾ ਰਹੀ ਏਅਰ ਫਰਾਂਸ ਦੀ ਇੱਕ ਉਡਾਣ ਨੂੰ ਈਬੋਲਾ ਸੰਬੰਧੀ ਪਾਬੰਦੀਆਂ ਕਾਰਨ ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵੱਲ ਮੋੜ ਦਿੱਤਾ ਗਿਆ। ਇਸ ਘਟਨਾ ਮਗਰੋਂ ਹਵਾਈ ਯਾਤਰੀਆਂ ਅਤੇ ਸਿਹਤ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਛਿੜ ਗਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਕਾਂਗੋ ਦੇਸ਼ ਨਾਲ ਸੰਬੰਧਿਤ ਇੱਕ ਯਾਤਰੀ ਨੂੰ ਗਲਤੀ ਨਾਲ ਜਹਾਜ਼ ਵਿੱਚ ਸਵਾਰ ਹੋਣ ਦੀ ਇਜਾਜ਼ਤ ਮਿਲ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਯਾਤਰੀ ‘ਤੇ ਈਬੋਲਾ ਸੰਬੰਧੀ ਯਾਤਰਾ ਪਾਬੰਦੀਆਂ ਲਾਗੂ ਸਨ, ਜਿਸ ਕਾਰਨ ਅਮਰੀਕੀ ਪ੍ਰਸ਼ਾਸਨ ਨੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਜਹਾਜ਼ ਨੂੰ ਬਾਅਦ ਵਿੱਚ ਸੁਰੱਖਿਅਤ ਢੰਗ ਨਾਲ ਮਾਂਟਰੀਅਲ ਹਵਾਈ ਅੱਡੇ ‘ਤੇ ਉਤਾਰਿਆ ਗਿਆ, ਜਿੱਥੇ ਸਿਹਤ ਅਤੇ ਸਰਹੱਦੀ ਅਧਿਕਾਰੀਆਂ ਵੱਲੋਂ ਲਾਜ਼ਮੀ ਜਾਂਚ ਅਤੇ ਕਾਰਵਾਈ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਯਾਤਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਈਬੋਲਾ ਵਰਗੀਆਂ ਘਾਤਕ ਬਿਮਾਰੀਆਂ ਦੇ ਮਾਮਲਿਆਂ ਵਿੱਚ ਅੰਤਰਰਾਸ਼ਟਰੀ ਯਾਤਰਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ, ਤਾਂ ਜੋ ਸੰਕਰਮਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਇਸ ਘਟਨਾ ਮਗਰੋਂ ਏਅਰ ਫਰਾਂਸ ਅਤੇ ਸੰਬੰਧਿਤ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਪਾਬੰਦੀਸ਼ੁਦਾ ਯਾਤਰੀ ਜਹਾਜ਼ ਵਿੱਚ ਕਿਵੇਂ ਸਵਾਰ ਹੋ ਗਿਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਆਪ ਸਰਕਾਰ ਬਿਨਾਂ ਦੇਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ 18 ਫੀਸਦੀ ਡੀ.ਏ. ਜਾਰੀ ਕਰੇ : ਡਾ. ਕਰੀਮਪੁਰੀ
Next articleਟੈਰਿਸ ਚ ਇਤਿਹਾਸਕ ਬੌਲਿੰਗ ਐਲੀ ਅੱਗ ਨਾਲ ਸੜ ਕੇ ਤਬਾਹ