ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ) ਪਰ ਦੁਸ਼ਮਣ ਨੂੰ ਵੀ ਸਤਾਇਓ ਨਾ ! ਬਦਲਾ ਲੈਣ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ। ਮੂਰਖ ਲੋਕ ਦੁਸ਼ਮਣ ਬਣਾਉਂਦੇ ਹਨ, ਪੁਸ਼ਤੈਨੀ ਦੁਸ਼ਮਣੀਆਂ ਸਹੇੜੀ ਰੱਖਦੇ ਹਨ। ਆਖਰ ਨੂੰ ਪੀਉੜੀ ਦਰ ਪੀੜ੍ਹੀ, ਇੱਕ ਦੂਸਰੇ ਦੇ ਕਤਲ ਹੁੰਦੇ ਰਹਿੰਦੇ ਹਨ। ਫਿਰ ਕਿਸੇ ਪਾਸੇ ਕੋਈ ਸਿਆਣਾ, ਸਮਝਦਾਰ, ਦੂਰਦਰਸ਼ੀ ਜਨਮ ਲੈਂਦਾ ਹੈ, ਸਾਰੇ ਪਿਛਲੇ ਭੇਦ-ਭਾਵ, ਗਿਲੇ- ਸ਼ਿਕਵੇ ਮਿਟਾ ਕੇ ਨਵੀਂ ਰਾਹ ਦੱਸਦਾ ਹੈ। ਫਿਰ ਦੋਵੇਂ ਧਿਰਾਂ ਦੇ ਟੱਬਰ ਕਬੀਲੇ ਰਲ ਮਿਲ ਕੇ ਰਹਿਣ ਦਾ ਜਿੰਦਗੀ ਦਾ ਆਨੰਦ ਲੈਂਦੇ ਹਨ।
ਰੱਬ ਕੋਲੋਂ ਮਿਹਨਤ ਕਰਨ ਤੋਂ ਬਾਅਦ ਦੋ ਗੱਲਾਂ ਦੀ ਹੀ ਮੰਗ ਕਰਿਆ ਕਰੋ ਇੱਕ ਗੂੜੀ ਨੀਂਦ ਅਤੇ ਦੂਜੀ ਸਬਰ ਬਾਕੀ ਦੁਨਿਆਵੀ ਪਦਾਰਥ ਰੱਬ ਨੇ ਬਿਨਾਂ ਮੰਗ ਇਹੀ ਤੁਹਾਡੀ ਝੋਲੀ ਚ ਪਾਈ ਜਾਣੇ ਹਨ ਜਿਤਨੀ ਤੁਹਾਨੂੰ ਜਰੂਰ ਪਵੇਗੀ ਬਹੁਤਾ ਲਾਲਚ ਨਾ ਕਰਿਆ ਕਰੋ ਜੋੜ ਜੋੜ ਕੇ ਕਿੱਥੇ ਲੈ ਜਾਣਾ ਹੈ ਸਭ ਕੂੜਾ ਕਵਾੜਾ ਜੈ ਦਾਤਾ ਇੱਥੇ ਛੱਡ ਕੇ ਤੁਰ ਜਾਣਾ ਹੈ ਨਾਲ ਕੁਝ ਲੈ ਕੇ ਨਹੀਂ ਆਏ ਨਾ ਕੁਝ ਨਾਲ ਜਾਣਾ ਹੈ। ਰੱਬ ਦਾ ਨਾ ਕੋਈ ਸਰੂਪ ਹੈ ਨਾ ਰੰਗ ਹੈ ਨਾ ਜਾਤ ਹੈ ਨਾ ਪਾਤ ਹੈ ਭਾਵੇਂ ਲੋਕਾਂ ਧਰਮ ਬਣਾ ਰੱਖੇ ਹਨ ਉਸ ਦਾ ਧਰਮ ਇੱਕੋ ਹੀ ਹੈ ਸਾਰੀ ਕਾਇਨਾਤ ਦੀ ਸੇਵਾ ਸਹੂਲਤਾਂ ਹਵਾ ਪਾਣੀ ਧਰਤੀ ਬਾਜੂਮੰਡਲ ਵਾਤਾ ਅਨੁਕੂਲ ਮੁਫਤ ਵਿੱਚ ਵੰਡਣਾ ਜਰੇ ਜਰੇ ਵਿੱਚ ਵਾਸ ਹੈ ਜਦੋਂ ਪਾਪੀਆਂ ਦੇ ਪਾਪ ਵੱਧ ਜਾਂਦੇ ਹਨ ਇੱਕੋ ਝਟਕੇ ਹਲੂਣੇ ਨਾਲ ਸਭ ਕੁਝ ਰਾਖ ਵੀ ਕਰ ਦਿੰਦਾ ਹੈ ਬਿਨਾਸੀਲਾ ਹੋ ਜਾਂਦੀ ਹੈ ਉਪਰੋਕਤ ਗੱਲਾਂ ਦਾ ਪ੍ਰੈਕਟੀਕਲ ਰੂਪ ਅਸੀਂ ਦੇਖਦੇ ਹੀ ਹਾਂ ਅਮਰੀਕਾ ਰੂਸ ਇਜਰਾਇਲ ਅਰਬ ਦੇਸ਼ ਕਿਵੇਂ ਗੋਲੇ ਬਰਸਾ ਬਰਸਾ ਕੇ ਦੁਸ਼ਮਣਾਂ ਤੋਂ ਬਦਲੇ ਲੈਂਦੇ ਹਨ ਧਰਤੀ ਦੀ ਰਹਿਨ ਯੋਗਤਾ ਖਤਮ ਕਰ ਰਹੇ ਹਨ ਆਬਾਦੀ ਵਧੀ ਜਾ ਰਹੀ ਹੈ ਸਾਧਨ ਵਸੀਲੇ ਘੱਟ ਰਹੇ ਹਨ ਹਿਮਾਲਮ ਪਰਬਤ ਵਰਗੇ ਹੋਰ ਵੀ ਪਰਬਤ ਰੋਡੇ ਖੁਸ਼ਕ ਹੋ ਰਹੇ ਹਨ ਉੱਤਰੀ ਤੇ ਦੱਖਣੀ ਧਰੋਵਾਂ ਦੀਆਂ ਬਰਫਾਂ ਪਿਘਲ ਕੇ ਬਰਫ ਰਹਿਤ ਹੋ ਰਹੇ ਹਨ ਸਮੁੰਦਰਾਂ ਦੇ ਲੈਵਲ ਵਧ ਕੇ ਧਰਾਤਲ ਤੇ ਥੱਲੇ ਡੁੱਬ ਕੇ ਜਗਹਾ ਘਟ ਜਾਵੇਗੀ ਇਹ ਕੁਦਰਤ ਦੀ ਚੇਤਾਵਨੀ ਹੈ ਮਨੁੱਖ ਜਾਤੀ ਲਈ।
ਖਾਓ ਪੀਓ……..
ਮੇਰੇ ਪਿੰਡ ਦੇ ਨੇੜੇ ਗੁਆਂਢ ਵਿੱਚ ਇੱਕ ਪਿੰਡ ਹੈ ਭੀਮਾ ਖੇੜੀ, ਕੋਈ ਬਹੁਤਾ ਵੱਡਾ ਨਹੀਂ। ਮੈਂ ਆਪਣੇ ਸੁਰਤ ਸੰਭਲਣ ਤੋਂ ਲੈ ਕੇ 10 ਸਾਲ ਤੱਕ, ਉਥੋਂ ਦੇ ਦੋ ਧੜਿਆਂ ਦੀ ਖੂੰਨੀ ਲੜਾਈ ਦੇਖੀ ਹੈ। ਇੱਕ ਹੋਰ ਗੁਆਂਢੀ ਪਿੰਡ ਨਮਾਦਿਆਂ ਵਿੱਚ ਦੋ ਦਿਨ ਦਾ ਮੇਲਾ, ਸੌਣ ਮਹੀਨੇ ਵਿੱਚ ਲੱਗਦਾ ਹੁੰਦਾ ਸੀ। ਮੇਲੇ ਤੇ ਸਾਡੇ ਪਿੰਡ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਸੀ, ਅਖੀਰਲੇ ਦਿਨ ਛਿੰਝ ਪੈਂਦੀ ਸੀ। ਭਲਵਾਨਾਂ ਦੇ ਘੋਲ ਹੁੰਦੇ ਸਨ, ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਮੇਲਾ ਖਤਮ ਹੋ ਜਾਂਦਾ ਸੀ। ਖੇੜੀ ਭੀਮਾ ਨੂੰ ਮੇਲੇ ਤੋਂ ਵਾਪਸੀ ਦਾ ਰਸਤਾ ਸਾਡੇ ਪਿੰਡ ਵਿੱਚੋਂ ਦੀ ਹੁੰਦਾ ਸੀ, ਜਦੋਂ ਦੋਨੋਂ ਗਰੁੱਪ ਵਾਪਸੀ ਤੇ ਸਾਡੇ ਪਿੰਡੋਂ ਲੰਘ ਕੇ ਭੀਮਾ ਖੇੜੀ ਤੱਕ ਟਿੱਬਿਆਂ ਦੀ ਵਾਟ ਹੁੰਦੀ ਸੀ, ਡੇਢ ਦੋ ਕਿਲੋਮੀਟਰ ਦੀ। ਬਰਛਿਆਂ, ਤਲਵਾਰਾਂ, ਗੰਡਾਸੀਆਂ ਦੀ ਵਰਤੋਂ ਹੁੰਦੀ ਸੀ, ਹਰ ਵਾਰ ਕਤਲ ਜਰੂਰ ਹੁੰਦਾ ਸੀ, ਫੱਟੜ ਵੀ ਹੋ ਜਾਂਦੇ ਸਨ। ਆਖਰ ਕੁਝ ਸਿਆਣਿਆਂ ਨੇ ਸਮਝਾ- ਬੁਝਾ ਕੇ ਬਦਲਾਖੋਰੀ ਬੰਦ ਕਰਵਾਈ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਹਾਲ ਆਬਾਦ # 639/40ਏ ਚੰਡੀਗੜ੍ਹ।
ਫੋਨ ਨੰਬਰ: 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly