ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਨੂੰ ਦੱਸਿਆ ਕਿ ਚੀਨ ਨਾਲ ਰਿਸ਼ਤੇ ਸੁਧਾਰਨ ਲਈ ਪੂਰਬੀ ਲੱਦਾਖ ਵਿਚ ਸ਼ਾਂਤੀ ਜ਼ਰੂਰੀ ਹੈ। ਪਿਛਲੇ ਤਿੰਨ ਦਿਨਾਂ ਵਿਚ ਇਹ ਦੂਜੀ ਵਾਰ ਹੈ ਜਦ ਭਾਰਤ ਨੇ ਕਿਹਾ ਹੈ ਕਿ ਚੀਨ ਨਾਲ ਰਿਸ਼ਤੇ ਪੂਰਬੀ ਲੱਦਾਖ ਦੇ ਬਕਾਇਆ ਮਸਲੇ ਹੱਲ ਹੋਣ ’ਤੇ ਨਿਰਭਰ ਹਨ। ਮੌਰੀਸਨ ਨੇ ਵੀ ਮੋਦੀ ਨਾਲ ਚੀਨ ਬਾਰੇ ਆਪਣਾ ਦ੍ਰਿਸ਼ਟੀਕੋਣ ਵਿਸਥਾਰ ਵਿਚ ਸਾਂਝਾ ਕੀਤਾ। ਮੋਦੀ ਅਤੇ ਮੌਰੀਸਨ ਨੇ ਅੱਜ ਇੱਕ ਡਿਜੀਟਲ ਸਿਖਰ ਸੰਮੇਲਨ ਵਿੱਚ ਦੁਵੱਲੇ ਸਹਿਯੋਗ, ਖੇਤਰੀ ਸੁਰੱਖਿਆ, ਹਿੰਦ-ਪ੍ਰਸ਼ਾਂਤ ਦੇ ਘਟਨਾਕ੍ਰਮ ਅਤੇ ਯੂਕਰੇਨ ਦੇ ਮੌਜੂਦਾ ਸੰਕਟ ਨਾਲ ਜੁੜੇ ਮੁੱਦਿਆਂ ਬਾਰੇ ਚਰਚਾ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly