ਈ. ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਦਾ ਹੋਇਆ ਪੁਨਰਗਠਨ

ਫੋਟੋ-ਈ. ਟੀ.ਟੀ.ਅਧਿਆਪਕ ਯੂਨੀਅਨ ਕਪੂਰਥਲਾ ਇਕਾਈ ਦੇ ਪੁਨਗਠਨ ਉਪਰੰਤ ਰਛਪਾਲ ਸਿੰਘ ਵੜੈਚ ਸੂਬਾ ਕਾਰਜਕਾਰੀ ਪ੍ਰਧਾਨ ਦੇ ਨਾਲ ਨਵਨਿਯੁਕਤ ਜਿਲ੍ਹਾ ਪ੍ਰਧਾਨ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਇੰਦਰਜੀਤ ਬਿਧੀਪੁਰ ਜਨਰਲ ਸਕੱਤਰ,ਕਰਮਜੀਤ ਗਿੱਲ ਜਿਲ੍ਹਾ ਸਰਪ੍ਰਸਤ ਤੇ ਹੋਰ

ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਬਣੇ ਜਿਲ੍ਹਾ ਪ੍ਰਧਾਨ,ਇੰਦਰਜੀਤ ਬਿਧੀਪੁਰ ਜਨਰਲ ਸਕੱਤਰ,ਕਰਮਜੀਤ ਗਿੱਲ ਜਿਲ੍ਹਾ ਸਰਪ੍ਰਸਤ ਨਿਯੁੱਕਤ

ਹੱਕਾਂ ਦੀ ਪੂਰਨ ਰਾਖੀ ਲਈ ਅਤੇ ਅਧਿਆਪਕਾਂ ਨੂੰ ਆਉਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਘੰਰਸ਼ ਜਾਰੀ ਰਹੇਗਾ-ਗੁਰਮੇਜ ਸਿੰਘ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੀ ਇਕਾਈ ਕਪੂਰਥਲਾ ਦਾ ਪੁਨਰਗਠਨ ਕੀਤਾ ਹੋਇਆ। ਪਿਛਲੇ ਲੰਬੇ ਸਮੇਂ ਤੋਂ ਜਿਲ੍ਹਾ ਪ੍ਰਧਾਨ ਦੇ ਅਹੁੱਦੇ ਤੇ ਕੰਮ ਕਰ ਰਹੇ ਰਛਪਾਲ ਸਿੰਘ ਵੜੈਚ ਨੂੰ ਪੰਜਾਬ ਦਾ ਕਾਰਜਕਾਰੀ ਪ੍ਰਧਾਨ ਬਣਨ ਤੋਂ ਬਾਅਦ ਖਾਲੀ ਹੋਇਆ ਜਿਲ੍ਹਾ ਪ੍ਰਧਾਨ ਦੇ ਅਹੁਦੇ ਲਈ ਰਛਪਾਲ ਸਿੰਘ ਵੜੈਚ ਸੂਬਾ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ। ਜਿਸ ਵਿੱਚ ਜ਼ਿਲ੍ਹਾ ਕਮੇਟੀ ਦੇ ਨਾਲ ਵੱਡੀ ਗਿਣਤੀ ਵਿੱਚ ਜ਼ਿਲ੍ਹ ਭਰ ਤੋਂ ਈ ਟੀ ਟੀ ਅਧਿਆਪਕਾਂ ਨੇ ਭਾਗ ਲਿਆ।

ਮੀਟਿੰਗ ਦੌਰਾਨ ਸਮੂਹ ਈ ਟੀ ਟੀ ਅਧਿਆਪਕਾਂ ਦੀ ਹਾਜਰੀ ਵਿੱਚ ਸਰਵਸੰਮਤੀ ਨਾਲ ਪਿਛਲੇ ਲੰਬੇ ਸਮੇਂ ਤੋਂ ਅਧਿਆਪਕ ਹਿੱਤਾਂ ਲਈ ਸਘੰਰਸਸ਼ੀਲ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ।ਇਸ ਦੇ ਨਾਲ ਹੀ ਜਨਰਲ ਸਕੱਤਰ ਦੇ ਤੌਰ ਤੇ ਇੰਦਰਜੀਤ ਸਿੰਘ ਬਿਧੀਪੁਰ ਅਤੇ ਜਿਲ੍ਹਾ ਸਰਪ੍ਰਸਤ ਦੇ ਤੌਰ ਤੇ ਕਰਮਜੀਤ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਗਿਆ । ਜਿਸ ਦਾ ਜ਼ਿਲ੍ਹੇ ਦੇ ਸਮੁੱਚੇ ਈ ਟੀ ਟੀ ਅਧਿਆਪਕਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਨਵਨਿਯੁਕਤ ਆਗੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ।

ਇਸ ਦੌਰਾਨ ਨਵਨਿਯੁਕਤ ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਬਿਧੀਪੁਰ ਅਤੇ ਜਿਲ੍ਹਾ ਸਰਪ੍ਰਸਤ ਕਰਮਜੀਤ ਸਿੰਘ ਗਿੱਲ ਨੇ ਆਪਣਾ- ਆਪਣਾ ਅਹੁੱਦਾ ਸੰਭਾਲਣ ਉਪਰੰਤ ਕਿਹਾ ਕਿ ਈ ਟੀ ਟੀ ਅਧਿਆਪਕ ਯੂਨੀਅਨ ਨੇ ਜਿੱਥੇ ਪਹਿਲਾਂ ਅਧਿਆਪਕਾਂ ਦੇ ਹੱਕਾਂ ਲਈ ਸਰਕਾਰ ਨਾਲ ਮੱਥਾ ਲਾ ਕੇ ਜਿੱਤਾਂ ਦੇ ਝੰਡੇ ਬੁਲੰਦ ਕੀਤੇ ਸਨ। ਉਹਨਾਂ ਹੱਕਾਂ ਦੀ ਪੂਰਨ ਰਾਖੀ ਲਈ ਅਤੇ ਅਧਿਆਪਕਾਂ ਨੂੰ ਆਉਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਹਰ ਪ੍ਰਕਾਰ ਸਘੰਰਸ਼ ਕਰਾਂਗੇ ਤੇ ਜਥੇਬੰਦੀ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਵਾਂਗੇ।ਇਸ ਗੱਲ ਦਾ ਅਸੀਂ ਅਹਿਦ ਲੈਂਦੇ ਹਾਂ।

ਅੰਤ ਵਿੱਚ ਰਛਪਾਲ ਸਿੰਘ ਵੜੈਚ ਸੂਬਾ ਕਾਰਜਕਾਰੀ ਪ੍ਰਧਾਨ ਨੇ ਆਏ ਨਵਨਿਯੁਕਤ ਆਗੂਆਂ ਨੂੰ ਵਧਾਈ ਦਿੰਦੇ ਹੋਏ ਸਾਰੇ ਅਧਿਆਪਕਾਂ ਚੋਣ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਦਲਜੀਤ ਸਿੰਘ ਸੈਣੀ ਸਟੇਟ ਕਮੇਟੀ ਮੈਂਬਰ, ਜਸਵਿੰਦਰ ਸਿੰਘ ਸ਼ਿਕਾਰਪੁਰ ਬਲਾਕ ਪ੍ਰਧਾਨ ਸੁਲਤਾਨਪੁਰ ਲੋਧੀ 2, ਬਲਾਕ ਪ੍ਰਧਾਨ ਸ਼ਿੰਦਰ ਸਿੰਘ,ਬਲਾਕ ਕਪੂਰਥਲਾ-1 ਦੇ ਪ੍ਰਧਾਨ ਸਤਵਿੰਦਰ ਕੌਰ,ਬਲਾਕ ਪ੍ਰਧਾਨ ਕਪੂਰਥਲਾ 2, ਲ਼ਕਸ਼ਦੀਪ ਸ਼ਰਮਾ,ਬਲਾਕ ਪ੍ਰਧਾਨ ਭੁਲੱਥ ਗੁਰਦੇਵ ਸਿੰਘ ਬਾਗੜੀਆ, ਬਲਾਕ ਪ੍ਰਧਾਨ ਕਪੂਰਥਲਾ 3 ਸੁਖਦੇਵ ਸਿੰਘ,ਜਿਲ੍ਹਾ ਕਮੇਟੀ ਮੈਂਬਰ ਕਰਮਜੀਤ ਗਿੱਲ,ਨਵਨੀਤ ਜੰਮੂ,ਦਲਜੀਤ ਕੌਰ ਸੰਧੇ ,ਮੈਡਮ ਸਤਵਿੰਦਰ ਕੌਰ,ਬਲਜੀਤ ਕੌਰ,ਮੀਨੂ ਰਾਣੀ,ਸੁਮਨ ਕੁਮਾਰੀ,ਮੁਨੰਜਾ ਇਰਸ਼ਾਦ, ਪਰਮਜੀਤ ਕੌਰ,ਦੀਪਕ ਕੁਮਾਰ, ਐਮ.ਪੀ.ਸਿੰਘ,ਅਵਤਾਰ ਸਿੰਘ ਹੈਬਤਪੁਰ,ਕੰਵਲਪ੍ਰੀਤ ਸਿੰਘ ਕੌੜਾ, ਪਰਮਿੰਦਰ ਸਿੰਘ ਸੈਦਪੁਰ,ਗੁਰਪ੍ਰੀਤ ਸਿੰਘ ਮੰਗੂਪੁਰ,ਲਖਵਿੰਦਰ ਸਿੰਘ ਟਿੱਬਾ, ਗੁਰਜੀਤ ਸਿੰਘ ਗੋਪੀਪੁੁਰ,ਕਰਮਜੀਤ ਗਿੱਲ,ਪੰਕਜ ਮਰਵਾਹਾ,ਹਰਵਿੰਦਰ ਸਿੰਘ,ਜਗਜੀਤ ਸਿੰਘ ,ਵਰਿੰਦਰ ਸਿੰਘ ,ਸੁਖਨਿੰਦਰ ਸਿੰਘ, ਸੁਖਦੀਪ ਸਿੰਘ ਬੂਲਪੁਰ, ਸਰਬਜੀਤ ਸਿੰਘ ਅਮਰਕੋਟ ਆਦਿ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰਵਾਸੀ ਭਾਰਤੀ ਦੁਆਰਾ ਬਿਧੀਪੁਰ ਸਕੂਲ ਨੂੰ 4 ਕੰਪਿਊਟਰ ਭੇਂਟ
Next articleਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਮਹਿੰਗਾਈ ਵਿਰੁੱਧ ਜੋਰਦਾਰ ਪ੍ਰਦਰਸ਼ਨ