ਈ ਟੀ ਟੀ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਨੂੰ ਸਦਮਾ, ਚਾਚੇ ਦਾ ਦਿਹਾਂਤ ,ਵੱਖ ਵੱਖ ਆਗੂਆਂ ਤੇ ਅਹਿਮ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

 ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਈ. ਟੀ. ਟੀ. ਅਧਿਆਪਕ ਯੂਨੀਅਨ (ਪੰਜਾਬ) ਇਕਾਈ ਕਪੂਰਥਲਾ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਪੱਤਰਕਾਰ ਬਲਜੀਤ ਸਿੰਘ ਦੇ ਚਾਚਾ ਅਤੇ ਕਿਰਤੀ ਕਿਸਾਨ ਯੂਨੀਅਨ ਸੂਬਾ ਮੀਤ ਪ੍ਰਧਾਨ ਰਘਬੀਰ ਸਿੰਘ ਮਹਿਰਵਾਲਾ ਦੇ ਛੋਟੇ ਭਰਾ ਦਰਸ਼ਨ ਸਿੰਘ ਕਿਸਾਨ ਆਗੂ ਦੀ ਸੰਖੇਪ ਬੀਮਾਰੀ ਕਾਰਨ ਦਿਹਾਂਤ ਹੋਣ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ।ਉਨ੍ਹਾਂ ਦਾ ਅੰਤਿਮ ਸੰਸਕਾਰ ਸੈਂਕੜੇ ਸੇਜਲ ਅੱਖਾਂ ਨਾਲ ਪਿੰਡ ਮਹਿਰਵਾਲਾ ਵਿਖੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ।ਉਨ੍ਹਾਂ ਦੀ ਚਿਖਾ ਨੂੰ ਅਗਨੀ ਵੱਡੇ ਪੁੱਤਰ ਗੁਰਵਰਿਆਮ ਸਿੰਘ ਨੇ ਵਿਖਾਈ। ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ ਨਾਲ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਜ਼ਿਲ੍ਹਾ ਪ੍ਰਧਾਨ ਗੁਰਮੇਜ ਸਿੰਘ,  ਡੀ ਟੀ ਐੱਫ ਕਪੂਰਥਲਾ ਦੇ ਆਗੂ ਜੈਮਲ ਸਿੰਘ,ਪਵਨ ਕੁਮਾਰ ਜੋਸ਼ੀ,ਬਲਵੀਰ ਸਿੰਘ,ਦਲਜੀਤ ਸਿੰਘ,
ਹਰਜਿੰਦਰ ਹੈਰੀ, ਸਾਂਝਾ ਅਧਿਆਪਕ ਫਰੰਟ ਦੇ ਆਗੂ ਸੁਖਚੈਨ ਸਿੰਘ ਬੱਧਣ, ਹਰਵਿੰਦਰ ਸਿੰਘ ਅੱਲੂਵਾਲ, ਸੁਖਦਿਆਲ ਸਿੰਘ ਝੰਡ,ਰੇਸ਼ਮ ਸਿੰਘ ਬੂੜੇਵਾਲ, ਜਸਵਿੰਦਰ ਸਿੰਘ ਸ਼ਿਕਾਰਪੁਰ, ਅਵਤਾਰ ਸਿੰਘ, ਅਮਨਦੀਪ ਸਿੰਘ ਖਿੰਡਾ, ਲਖਵਿੰਦਰ ਸਿੰਘ ਟਿੱਬਾ, ਸ਼ਿੰਦਰ ਸਿੰਘ,ਅਮਰੀਕ ਸਿੰਘ ਮੰਗੂਪੁਰ, ਦਵਿੰਦਰ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਕੰਵਲਪ੍ਰੀਤ ਸਿੰਘ ਕੌੜਾ ਬੂਲਪੁਰ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਟਿੱਬਾ, ਪਰਮਿੰਦਰ ਸਿੰਘ ਸੈਦਪੁਰ, ਗੁਰਪ੍ਰੀਤ ਸਿੰਘ ਮੰਗੂਪੁਰ, ਸਤੀਸ਼ ਕੁਮਾਰ ਟਿੱਬਾ, ਗੁਰਪ੍ਰੀਤ ਸਿੰਘ ਬੂਲਪੁਰ ਧਰਮਵੀਰ, ਪ੍ਰਦੀਪ ਸਿੰਘ, ਮਨਦੀਪ ਕੁਮਾਰ ਤਲਵੰਡੀ ਚੌਧਰੀਆਂ, ਡੀ ਟੀ ਐਫ ਵੱਲੋਂ ਚਰਨਜੀਤ ਪ੍ਰਧਾਨ, ਜਯੋਤੀ ਮਹਿੰਦਰੂ ਸੀਨੀਅਰ ਮੀਤ ਪ੍ਰਧਾਨ, ਸਰਵਣ ਔਜਲਾ ਸਟੇਟ ਮੀਤ ਪ੍ਰਧਾਨ, ਰੋਸ਼ਨ ਲਾਲ ਮੀਤ ਪ੍ਰਧਾਨ, ਪੈਨਸ਼ਰਜ ਯੂਨੀਅਨ ਵੱਲੋਂ ਸੁੱਚਾ ਸਿੰਘ, ਸੁਖਵਿੰਦਰ ਸਿੰਘ ਚੀਮਾ, ਗੁਰਦੀਪ ਸਿੰਘ, ਵਿਨੋਦ ਕੁਮਾਰ ਆਦਿ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleSUNDAY SAMAJ WEEKLY = 09/06/2024
Next articleਮਿੰਨੀ ਕਹਾਣੀ – ਕੰਮ ਦੀ ਮਹੱਤਤਾ