e-Shram Migrants ਵੈਰੀਫਿਕੇਸ਼ਨ ਨੂੰ 21 ਜੁਲਾਈ 2024 ਤੱਕ ਮੁਕੰਮਲ ਕੀਤਾ ਜਾਵੇ – ਵਧੀਕ ਡਿਪਟੀ ਕਮਿਸ਼ਨਰ (ਜ)

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
e-Shram Migrants ਵੈਰੀਫਿਕੇਸ਼ਨ ਨੂੰ ਤੁਰੰਤ ਕਰਨ ਬਾਰੇ ਸ੍ਰੀ ਰਾਜੀਵ ਵਰਮਾ,ਵਧੀਕ ਡਿਪਟੀ ਕਮਿਸ਼ਨਰ (ਜ) ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਜਿਵੇਂ ਕਿ ਉਪ ਮੰਡਲ ਮੈਜਿਸਟਰੇਟ ਨਵਾਂਸ਼ਹਿਰ, ਬਲਾਚੌਰ, ਬੰਗਾ, ਸਹਾਇਕ ਕਮਿਸ਼ਨਰ (ਜ), ਡੀ.ਐਫ.ਐਸ.ਸੀ., ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨਵਾਂਸ਼ਹਿਰ, ਬੰਗਾ, ਬਲਾਚੌਰ, ਸੜੋਆ, ਔੜ, ਤਹਿਸੀਲਦਾਰ, ਨਵਾਂਸ਼ਹਿਰ, ਬਲਾਚੌਰ, ਬੰਗਾ ਅਤੇ ਕਾਰਜਸਾਧਕ ਮਿਉਸਪਲ ਕਮੇਟੀ, ਨਵਾਂਸ਼ਹਿਰ, ਬਲਾਚੌਰ, ਬੰਗਾ ਅਤੇ ਰਾਂਹੋ ਨਾਲ ਜ਼ਰੂਰੀ ਮੀਟਿੰਗ ਕੀਤੀ ਗਈ। ਇਹਨਾਂ ਸਾਰੇ ਅਫਸਰਾਂ ਨੂੰ e-Shram Migrants ਦੀ ਵੈਰੀਫਿਕੇਸ਼ਨ 21 ਜੁਲਾਈ 2024 ਤੱਕ ਹਰ ਹਾਲਤ ਵਿੱਚ ਮੁਕੰਮਲ ਕਰਨ ਲਈ ਕਿਹਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 24196 ਈ-ਸ਼ਰਮ ਮਾਈਗਰੇਟਸ (e-Shram Migrants) ਹਨ, ਜਿਹਨਾਂ ਵਿਚੋਂ 10554 ਲਾਭਪਾਤਰੀਆਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਅਤੇ 4690 ਨਾਨ-ਟਰੇਸਏਬਲ ਹਨ, 2499 ਲਾਭਪਾਤਰੀਆਂ ਦੇ ਪਹਿਲਾਂ ਕਾਰਡ ਬਣੇ ਹੋਏ ਹਨ ਅਤੇ ਬਾਕੀ ਰਹਿੰਦੇ ਲਾਭਪਾਤਰੀਆਂ ਦੀ ਵੈਰੀਫਿਕੇਸ਼ਨ 21 ਜੁਲਾਈ 2024 ਤੱਕ ਕੀਤੀ ਜਾਵੇ ਅਤੇ ਵੈਰੀਫਿਕੇਸ਼ਨ ਕਰਨ ਉਪਰੰਤ ਰਿਪੋਰਟ ਭੇਜੀ ਜਾਵੇ। ਉਨ੍ਹਾਂ ਨੇ ਡੀ.ਐਫ.ਐਸ.ਸੀ. ਨੂੰ ਹਦਾਇਤ ਕੀਤੀ ਕਿ ਉਹ ਰਹਿੰਦੇ ਲਾਭਪਾਤਰੀਆਂ ਦੀ ਲਿਸਟ ਤੁਰੰਤ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਭੇਜਣ ਤਾਂ ਜੋ ਵੈਰੀਫਿਕੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ। e-Shram Migrants ਲੇਬਰ ਨੂੰ ਐਨ.ਐਫ.ਐਸ.ਏ. 2013 ਅਧੀਨ ਕਵਰ ਕੀਤਾ ਜਾ ਸਕੇ। ਇਸ ਮੀਟਿੰਗ ਵਿੱਚ ਅਕਸ਼ਿਤਾ ਗੁਪਤਾ, ਆਈ.ਏ.ਐਸ., ਉਪ ਮੰਡਲ ਮੈਸਿਟਰੇਟ ਨਵਾਂਸ਼ਹਿਰ, ਸ੍ਰੀ ਰਵਿੰਦਰ ਬਾਂਸਲ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟ ਬਲਾਚੌਰ, ਸ੍ਰੀ ਵਿਕਰਮਜੀਤ ਸਿੰਘ, ਪੀ.ਸੀ.ਐਸ., ਉਪ ਮੰਡਲ ਮੈਜਿਸਟਰੇਟ, ਬੰਗਾ, ਮਿਸ. ਗੁਰਲੀਨ, ਪੀ.ਸੀ.ਐਸ., ਸਹਾਇਕ ਕਮਿਸ਼ਨਰ (ਜ), ਸ੍ਰੀ ਮਨਜਿੰਦਰ ਸਿੰਘ, ਡੀ.ਐਫ.ਐਸ.ਸੀ., ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ, ਸਮੂਹ ਤਹਿਸੀਲਦਾਰ, ਸਮੂਹ ਬੀ.ਡੀ.ਪੀ.ਓ., ਸਮੂਹ ਕਾਰਜਸਾਧਕ ਅਫਸਰ ਅਤੇ ਸਬੰਧਤ ਵਿਭਾਗਾਂ ਦੇ ਕਰਮਚਾਰੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਗਰ ਨਿਗਮ ਦਫ਼ਤਰ ਵਿਖੇ ਪ੍ਰਾਪਰਟੀ ਟੈਕਸ, ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਕੁਲੈਕਸ਼ਨ ਸ਼ੁਰੂ – ਡਾ.ਅਮਨਦੀਪ ਕੌਰ
Next articleਡਿਪਟੀ ਕਮਿਸ਼ਨਰ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਨਿਪਟਾਰਾ ਕਰਨ ਲਈ ਸਬੰਧਤ ਵਿਭਾਗਾਂ ਨੂੰ ਦਿੱਤੇ ਨਿਰਦੇਸ਼