(ਸਮਾਜ ਵੀਕਲੀ) ਇੱਕ ਦਿਨ ਬਜ਼ਾਰ ਵਿੱਚ ਅਸੀਂ ਈ ਰਿਕਸ਼ੇ ਦੇ ਪਿਛੇ ਜਾ ਰਹੇ ਸੀ। ਪਹਿਲੀ ਗੱਲ ਤਾਂ ਇਹਨਾਂ ਨੂੰ ਛੋਟੇ ਭਿੜ ਭੜੱਕੇ ਵਾਲੇ ਬਜ਼ਾਰ ਵਿੱਚ ਜਾਣਾ ਨਹੀਂ ਚਾਹਿਦਾ ਹੈ। ਹੁਣ ਕਰਦੇ ਆ ਮੁੱਦੇ ਦੀ ਗੱਲ ,, ਅਸੀਂ ਉਸ ਦੇ ਪਿਛੇ ਪਿਛੇ ਜਾ ਰਹੇ ਸੀ। ਉਸ ਨੇ ਨਾ ਤਾਂ ਪਿਛੇ ਵੇਖਿਆਂ ਤੇ ਨਾ ਹੀ ਇਧਰ ਉਧਰ ਇਕ ਦਮ ਰਿਕਸ਼ਾ ਪਿੱਛੇ ਕਰਨ ਲੱਗ ਪਿਆ,, ਪਿਛੇ ਮੈਂ ਤੇ ਇੱਕ ਮੋਟਰਸਾਈਕਲ ਵਾਲਾ ਖੜ੍ਹੇ ਸੀ,, ਅਸੀਂ ਹਾਰਨ ਮਾਰੀਆਂ ਤਾਂ ਵੀ ਉਹ ਨਹੀਂ ਟਲਿਆ ਪਿਛੇ ਦਾ ਗੇਅਰ ਪਾ ਕੇ ਪਿਛੇ ਕਰੀ ਜਾਂਵੇ,,ਪੈਦਲ ਵੀ ਲੋਕ ਜਾ ਰਹੇ ਸਨ। ਮੋਟਰਸਾਈਕਲ ਵਾਲੇ ਦੇ ਅਗਲੇ ਟਾਇਰ ਨਾਲ ਰਿਕਸ਼ਾ ਆ ਜੁੜਿਆ। ਉਸ ਨੇ ਕਾਫੀ ਹਾਰਨ ਮਾਰੇ ਪਰ ਉਹਨੇ ਨਾ ਦੇਖਿਆ,,ਫੇਰ ਉਸ ਨੇ ਉਚੀ ਸਾਰੀ ਹਾਕ ਮਾਰੀ ਵਿਚ ਬੈਠੀਆਂ ਸਵਾਰੀਆਂ ਨੇ ਉਸ ਨੂੰ ਕਹਿਆ ਪਿਛੇ ਕੋਈ ਆ ਗਿਆ ਤੇਰੇ ਰਿਕਸ਼ੇ ਦੇ,ਫੇਰ ਉਸ ਨੇ ਰੋਕਿਆ! ਸਰਦਾਰ ਸਾਹਿਬ ਨੂੰ ਚੜਿਆਂ ਗੁੱਸਾ ਉਸ ਨੇ ਅੱਗੇ ਜਾ ਕੇ ਰਿਕਸ਼ੇ ਵਾਲੇ ਦੇ ਦੋ ਮਾਰੀਆਂ ਕੰਨ ਤੇ,, ਪਹਿਲਾਂ ਮੈਂ ਸੋਚਿਆ ਸਰਦਾਰ ਸਾਹਿਬ ਜੀ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ।।ਪਰ ਜਦੋਂ ਉਹਨਾਂ ਦਿਆਂ ਗੱਲਾਂ ਸੁਣੀਆਂ ਤਾਂ ਫੇਰ ਲੱਗਾ ਸਹੀ ਕੀਤਾ,,ਉਹ ਉਸ ਨੂੰ ਕਹਿ ਰਹੇ ਸਨ ਜੇ ਕਿਤੇ ਪਿੱਛੇ ਕੋਈ ਬੱਚਾ ਬਜ਼ੁਰਗ ਹੁੰਦਾ ਤਾਂ ਤੂੰ ਮਾਰ ਦੇਣਾ ਸੀ। ਇਸ ਵਿਚ ਗਲਤੀ ਕਿਸ ਦੀ ਮੋਟਰਸਾਈਕਲ ਵਾਲੇ ਚਾਲਕ ਦੀ ਜਾ ਈ ਰਿਕਸ਼ੇ ਵਾਲੇ ਦੀ,,ਜਾ ਦੋਨਾਂ ਦੀ ਨਹੀ,, ਬਣਾਉਣ ਵਾਲੇ ਦੀ, ਜਾ ਫੇਰ ਉਸ ਨੂੰ ਸੜਕਾਂ ਤੇ ਚੱਲਣ ਲਈ ਇਜਾਜ਼ਤ ਦੇਣ ਵਾਲੇ ਦੀ। ਬਹੁਤ ਡੂੰਘੀ ਗੱਲ ਹੈ ਸੋਚਣ ਵਿਚਾਰਨ ਵਾਲੀ,,ਕਿ ਪ੍ਰਸ਼ਾਸਨ ਨੂੰ ਇਸ ਬਾਰੇ ਕੁਝ ਨਹੀਂ ਪਤਾ।ਜੇ ਨਹੀਂ ਪਤਾ ਤਾਂ ਇਹ ਜ਼ਿਮੇਵਾਰੀ ਕਿਸ ਦੀ ਹੈ। ਉਹਨਾਂ ਤੱਕ ਗੱਲ ਪਹਿਚਾਉਣ ਦੀ?? ਕਈ ਮੈਨੂੰ ਵੀ ਗਲਤ ਕਹਿਣਗੇ ਗਰੀਬ ਬੰਦੇ ਰੋਟੀ ਕਮਾ ਰਹੇ ਹਨ। ਤੁਸੀਂ ਐਵੇਂ ਬੋਲੀ ਜਾਂਦੇ।ਪਰ ਸਰਕਾਰ ਨੂੰ ਚਾਲਕਾਂ ਦੇ ਲਾਇਸੈਂਸ ਜਾ ਉਹਨਾਂ ਦੀ ਕਿਸੇ ਟ੍ਰੇਨਿੰਗ ਦਾ ਸਬੂਤ ਤਾਂ ਬਣਵਾਉਣ ਲਈ ਕਹਿਣਾ ਚਾਹਿਦਾ ਹੈ। ਕਿਸੇ ਦੀ ਗਈ ਜਾਨ ਦਾ ਕੋਈ ਮੁੱਲ ਨਹੀਂ। ਇਸ ਉਤੇ ਅਮਲ ਜ਼ਰੂਰ ਹੋਣਾ ਚਾਹੀਦਾ ਹੈ।
ਈ ਰਿਕਸ਼ਾ (ਬਿਜਲਈ ਰਿਕਸ਼ਾ)
ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ ਜ਼ਿਲਾ ਗੁਰਦਾਸਪੁਰ
ਫੋਨ 062393 31711
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



