(ਸਮਾਜ ਵੀਕਲੀ)
ਬੱਚੇ ਕੀ ਕਹਿਣਗੇ ਐਵਾਰਡ ਲਿਆਈਏ,
ਚਲੋ ਕੰਗਨਾ ਵਾਂਗੂੰ ਕਪੜੇ ਲਾਈਏ,
ਬਿਨਾ ਸਿਰ ਪੈਰਾਂ ਦੇ ਬਿਆਨ ਦੇ ਦੇ ਕੇ,
ਮੂਰਖ ਜੰਤਾਂ ਦਾ ਧਿਆਨ ਭਟਕਾਈਏ।
ਮੇਰੇ ਸ਼ਹਿਰ ਦੀਆਂ ਕੁੜੀਆਂ ਚਿੜੀਆਂ,
ਕਲਪਣਾ ਚਾਵਲਾ ਤੇ ਕੰਗਣਾ ਤੇ ਭਿੜੀਆਂ,
ਕੀ ਲੋੜ ਏ ਆਪਣੀ ਜਾਨ ਨੂੰ ਗਵਾਉਣ ਦੀ,
ਬਕਵਾਸ ਮਾਰੋ ਪਦਮ ਸ਼੍ਰੀ ਪਾਉਣ ਲਈ।
ਪਹਿਲਾ ਫਸਾਓ ਕੋਈ ਨੇਤਾ ਚੋਟੀ ਦਾ ,
ਲੁੱਟੋ ਨਜ਼ਾਰੇ ਮਸਲਾ ਹੱਲ ਹੋਊ ਰੋਟੀ ਦਾ।
ਫੇਰ ਸਿੱਖਾਂਗੇ ਸ਼ੋਸ਼ਲ ਮੀਡੀਆ ਤੇ ਵੱਲ ਭੋਕਣ ਦਾ,
ਕਿਸ ਮਾਈ ਦੇ ਲਾਲ ਚ ਦਮ ਰੋਕਣ ਦਾ।
ਨਾਲੇ ਮਿਲੂ ਜੈਡ ਸੁਰੱਖਿਆ,
ਚਰਿਤ੍ਰਾਂ ਦੇ ਵਿੱਚ ਦਸੋ ਕੀ ਰੱਖਿਆ,
ਸਾਨੂੰ ਤਾਂ ਹੁਣ ਕੁਝ ਸਮਝ ਨਾ ਆਵੇ,
ਅੱਧਨੰਗੇ ਕਪੜੇ ਕੋਈ ਸਾਨੂੰ ਵੀ ਦੇ ਜਾਵੇ।
ਅਸੀ ਅੱਜ ਪੁੱਛਦੀਆਂ ਹਿੰਦੂਆਂ ਦੀਆਂ ਧੀਆਂ
ਹਿੰਦੋਸਤਾਨ ਚ ਹਿੰਦੂ ਸ਼ੈਤਾਨ ਕਿਉ ਬਣਦਾ ਜਾਵੇ।
ਜਿਸ ਦੇਸ਼ ਵਿਚ ਕਾਮ ਦੇਵ ਤੇ ਵਾਸਨਾ ਪੂਜੀ ਜਾਵੇ,
ਕੰਗਣਾ ਕਾਮ ਵਾਸਨਾ ਦੀ ਦੇਵੀ ਅਖਵਾਵੇ।
ਦੇਖ ਕੰਗਣਾ ਦਾ ਜੀਵਨ ਚਰਿਤ੍ਰ ਲੋਕੋ ,
“ਪ੍ਰੀਤ” ਹੱਥ ਉੱਠਾ ਜੋਰ ਦੀ ਤਾਲੀ ਠੋਕੋ
ਸਾਡਾ ਸਿਰ ਉੱਚਾ ਕਰ ਇਹ ਸਵੈਮਾਣ ਵਧਾਵੇ,
ਜਦੋਂ ਇਹ ਤਨ ਤੋਂ ਇੱਕ ਇੱਕ ਕਪੜੇ ਲਾਹਵੇ,
ਭੀਖ ਚ ਮਿਲੀ ਆਜ਼ਾਦੀ ਦੱਸ ਕੇ,
ਸੂਰਮਿਆ ਦਾ ਕੰਗਣਾ ਮਜਾਕ ਉਡਾਵੇ,
ਕੀ ਕੋਈ ਸੂਰਮਾ ਨਹੀਂ ਜੰਮਿਆ ਐਸਾ?
ਜੌ ਔਰਤ ਜਾਤ ਦੇ ਇਸ ਕਲੰਕ ਨੂੰ ਮਿਟਾਵੇ।
ਡਾ. ਲਵਪ੍ਰੀਤ ਕੌਰ “ਜਵੰਦਾ”
9814203357
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly