(ਸਮਾਜ ਵੀਕਲੀ)
ਪੀਂਦਾ ਤਾਂ ਤੂੰ ਨਿੱਤ ਹੈ ਸ਼ਰਾਬੀਆ ਯਾਰਾ ਓਏ,
ਇਸਦਾ ਨਸ਼ਾ ਮੈਨੂੰ ਵੀ ਕਦੀ ਚੜਾਇਆ ਕਰ ਵੇ।
ਯਾਦਾਂ ਚ ਤੂੰ ਨਿੱਤ ਅਾਉਂਦਾ ਹੀ ਰਹਿੰਦਾ,
ਕਦੀ ਖਾਬੵਾਂ ਵਿੱਚ ਵੀ ਆਇਆ ਕਰ ਵੇ।
ਪੀਣ ਤੋਂ ਬਾਅਦ ਤੂੰ ਹਰ ਰੋਜ਼ ਹੈ ਲੜਦਾ,
ਲੜਨ ਤੋਂ ਬਾਦ ਮੰਨ ਜਾਇਆ ਕਰ ਵੇ।
ਅੰਦਰ ਵੜ ਕੇ ਮੈਨੂੰ ਚਾਹੇ ਕੁੱਟਲੇ-ਮਾਰਲੇ,
ਆਪਣਾ ਸ਼ਰੀਕੇ ਚ ਜਲੂਸ ਨਾ ਕਢਾਇਆ ਕਰ ਵੇ।
ਘਰੇ ਬੱਚੇ ਸ਼ਾਮੀ ਤੇਰਾ ਇੰਤਜ਼ਾਰ ਪਏ ਨੇ ਕਰਦੇ,
ਬਜਾਰੋਂ ਖਾਣ ਲਈ ਕੁਝ ਲਿਆਇਆ ਕਰ ਵੇ।
ਇਹਸਾਸ ਵੀ ਸਰਦਾਰਾ ਸੋਹਣਾ ਲਗਦਾ ਤੇਰਾ,
ਤੂੰ ਇੱਕ ਗਲਵਕੜੀ ਵੀ ਪਾਇਆ ਕਰ ਵੇ।
ਜਿੰਦਗੀ ਚ ਜੋ ਫਰਜ਼ ਨੇ ਹਿੱਸੇ ਤੇਰੇ ਦੇ,
ਓਹ ਵੀ ਪੂਰੇ ਕਰ ਜਾਇਆ ਕਰ ਵੇ।
ਪਰਿਵਾਰ ਲਈ ਜੋ ਫਰਜ਼ ਨੇ ਤੇਰੇ,
ਓਹ ਵੀ ਪੂਰੇ ਕਰ ਜਾਇਆ ਕਰ ਵੇ ।।।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly