DUSU ਦੇ ਸਾਬਕਾ ਪ੍ਰਧਾਨ ਸ਼ਕਤੀ ਸਿੰਘ ਭਾਜਪਾ ‘ਚ ਸ਼ਾਮਲ, ਲੜ ਸਕਦੇ ਹਨ ਚੋਣਾਂ

ਦਿੱਲੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸੰਘ ਪ੍ਰਧਾਨ ਸ਼ਕਤੀ ਸਿੰਘ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਸੂਬਾ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਪਾਰਟੀ ਦਫ਼ਤਰ ‘ਚ ਮੈਂਬਰਤਾ ਲਈ। ਅਜਿਹੀ ਚਰਚਾ ਹੈ ਕਿ ਸ਼ਕਤੀ ਸਿੰਘ ਨੂੰ ਪਾਰਟੀ ਚੋਣ ਲੜਾ ਸਕਦੀ ਹੈ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਪਾਇਆ ਹੈ ਕਿ ਉਨ੍ਹਾਂ ਨੂੰ ਕਿਹੜੀ ਸੀਟ ਤੋਂ ਟਿਕਟ ਮਿਲ ਸਕਦੀ ਹੈ।
ਇਸ ਮੌਕੇ ‘ਤੇ ਮਨੋਜ਼ ਤਿਵਾੜੀ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਰਹੇ। ਇਸ ਤੋਂ ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਸਾਬਕਾ ਡੁਸੂ ਪ੍ਰਧਾਨ ਸ਼ਕਤੀ ਸਿੰਘ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਭਾਜਪਾ ਡੁਸੁ ਦੇ ਕਈ ਸਾਬਕਾ ਪ੍ਰਧਾਨਾਂ ਨੂੰ ਵੀ ਵਿਧਾਨ ਸਭਾ ਚੋਣ ਲੜਾ ਚੁੱਕੀ ਹੈ। ਸਾਬਕਾ ਡੁਸੁ ਪ੍ਰਧਾਨ ਨਕੁਲ ਭਾਰਦਵਾਜ ਪਟਪੜਗੰਜ ਤੋਂ ਚੋਣ ਲੜ ਚੁੱਕੇ ਹਨ। ਜਦਕਿ ਅਨਿਲ ਝਾ ਚੋਣ ਜਿੱਤ ਕੇ ਵਿਧਾਇਕ ਵੀ ਰਹਿ ਚੁੱਕੇ ਹਨ।

Previous articleOpposition to meet on CAA to formalise joint strategy
Next articleCongress hits back at Amit Shah