ਵਾਰਡ ਨੰਬਰ 3 ‘ਚ ਨੌਜਵਾਨ ਕਰਨਵੀਰ ਚੌਹਾਨ ਦੀ ਐਂਟਰੀ ਨਾਲ ਸਿਆਸਤ ਗਰਮ, ਪੁਰਾਣੇ ਖਿਡਾਰੀਆਂ ਲਈ ਚੁਣੌਤੀ ਵਧੀ
ਰਾਣਾ ਪਰਿਵਾਰ ਦੇ ਅਸੀ਼ਰਵਾਦ ਨੇ ਵਧਾਇਆ ਕਰਨ ਚੌਹਾਨ ਦਾ ਸਿਆਸੀ ਕੱਦ
ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਨਗਰ ਕੌਂਸਲ ਸੁਲਤਾਨਪੁਰ ਲੋਧੀ ਦੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਤਿਵੇਂ-ਤਿਵੇਂ ਸਿਆਸੀ ਮੈਦਾਨ ‘ਚ ਗਰਮੀ ਵਧਦੀ ਜਾ ਰਹੀ ਹੈ। ਵਾਰਡ ਨੰਬਰ 3 ਤੋਂ ਇਸ ਵਾਰ ਖਾਸ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਇੱਕ ਨਵਾਂ ਤੇ ਨੌਜਵਾਨ ਚਿਹਰਾ ਕਰਨਵੀਰ ਚੌਹਾਨ ਆਪਣੀ ਕਿਸਮਤ ਅਜ਼ਮਾਉਣ ਲਈ ਮੈਦਾਨ ‘ਚ ਉਤਰ ਰਿਹਾ ਹੈ। ਕਰਨਵੀਰ ਚੌਹਾਨ ਦੀ ਐਂਟਰੀ ਨੇ ਪੁਰਾਣੇ ਸਿਆਸੀ ਖਿਡਾਰੀਆਂ ਦੇ ਪਸੀਨੇ ਛੱਡ ਦਿੱਤੇ ਹਨ। ਜਿੱਥੇ ਇੱਕ ਪਾਸੇ ਤਜਰਬੇਕਾਰ ਨੇਤਾ ਆਪਣੇ ਪੁਰਾਣੇ ਕੰਮਾਂ ਦਾ ਹਵਾਲਾ ਦੇ ਰਹੇ ਹਨ, ਉੱਥੇ ਦੂਜੇ ਪਾਸੇ ਕਰਨ ਚੌਹਾਨ ਨਵੀਂ ਸੋਚ, ਤੇਜ਼ ਰਫ਼ਤਾਰ ਤੇ ਨੌਜਵਾਨ ਤਾਕਤ ਦੇ ਨਾਅਰੇ ਨਾਲ ਲੋਕਾਂ ਦੇ ਦਿਲਾਂ ‘ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਕਰਨਵੀਰ ਚੌਹਾਨ ਇਸ ਚੋਣ ਮੈਦਾਨ ‘ਚ ਇਕੱਲਾ ਨਹੀਂ ਉਤਰ ਰਿਹਾ, ਸਗੋਂ ਉਸਨੂੰ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦਾ ਆਸ਼ੀਰਵਾਦ ਵੀ ਪ੍ਰਾਪਤ ਹੈ। ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਸ਼ਹਿਰ ਵਿੱਚ ਖੁਦ ਵੀ ਲੋਕਾਂ ਨਾਲ ਡੂੰਘੀ ਪਕੜ ਅਤੇ ਪਿਆਰ ਹੈ, ਜਿਸ ਕਰਕੇ ਲੋਕਾਂ ਨੇ ਪਹਿਲਾਂ ਵੀ ਉਹਨਾਂ ਨੂੰ ਜ਼ਬਰਦਸਤ ਸਮਰਥਨ ਦਿੱਤਾ ਸੀ। ਉਸੇ ਲੋਕਪ੍ਰਿਯਤਾ ਦਾ ਸਿੱਧਾ ਫਾਇਦਾ ਕਰਨ ਚੌਹਾਨ ਨੂੰ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ। ਨਾਲ ਹੀ, ਰਾਣਾ ਇੰਦਰ ਪ੍ਰਤਾਪ ਸਿੰਘ ਦਾ ਸਿਆਸੀ ਕੱਦ ਵੀ ਕਾਫ਼ੀ ਉੱਚਾ ਮੰਨਿਆ ਜਾਂਦਾ ਹੈ, ਜੋ ਇਸ ਚੋਣ ਨੂੰ ਹੋਰ ਵੀ ਦਿਲਚਸਪ ਬਣਾ ਰਿਹਾ ਹੈ। ਲੋਕਾਂ ਦੀਆਂ ਨਿਗਾਹਾਂ ਹੁਣ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਨੌਜਵਾਨ ਚਿਹਰਾ ਪੁਰਾਣੀ ਸਿਆਸਤ ਨੂੰ ਚੁਣੌਤੀ ਦੇ ਸਕੇਗਾ ਜਾਂ ਫਿਰ ਇਹ ਸਿਰਫ਼ ਇੱਕ ਹੋਰ ਚੋਣੀ ਜਜ਼ਬਾ ਬਣ ਕੇ ਰਹਿ ਜਾਵੇਗਾ। ਇਲਾਕੇ ਦੇ ਵੋਟਰ ਵੀ ਇਸ ਵਾਰ ਕਾਫ਼ੀ ਸਚੇਤ ਨਜ਼ਰ ਆ ਰਹੇ ਹਨ ਅਤੇ ਉਹ ਸਿਰਫ਼ ਵਾਅਦਿਆਂ ਨਹੀਂ, ਸਗੋਂ ਅਸਲ ਕੰਮ ਦੇ ਆਧਾਰ ‘ਤੇ ਫੈਸਲਾ ਕਰਨ ਦੇ ਮੂਡ ‘ਚ ਹਨ। ।ਕਰਨ ਚੌਹਾਨ ਨਾ ਸਿਰਫ਼ ਵਿਕਾਸੀ ਕੰਮਾਂ ਨੂੰ ਲੈ ਕੇ ਗੰਭੀਰ ਦਿਖਾਈ ਦੇ ਰਿਹਾ ਹੈ, ਸਗੋਂ ਲੋਕਾਂ ਦੇ ਸੁੱਖ-ਦੁੱਖ ਵਿੱਚ ਵੀ ਵਧ-ਚੜ੍ਹ ਕੇ ਸ਼ਾਮਿਲ ਹੋ ਰਿਹਾ ਹੈ। ਕਿਸੇ ਵੀ ਘਰ ਵਿੱਚ ਖੁਸ਼ੀ ਜਾਂ ਗਮ ਦਾ ਮੌਕਾ ਹੋਵੇ, ਉਹ ਆਪਣੀ ਹਾਜ਼ਰੀ ਨਾਲ ਲੋਕਾਂ ਦੇ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ, ਜੋ ਵੋਟਰਾਂ ‘ਤੇ ਸਿੱਧਾ ਅਸਰ ਪਾ ਰਿਹਾ ਹੈ। ਇਲਾਕੇ ਦੇ ਕਈ ਨਿਵਾਸੀਆਂ ਦਾ ਕਹਿਣਾ ਹੈ ਕਿ ਕਰਨ ਚੌਹਾਨ ਦੀ ਇਹ ਲਗਨ ਅਤੇ ਜੁੜਾਅ ਉਸਨੂੰ ਹੋਰ ਉਮੀਦਵਾਰਾਂ ਤੋਂ ਵੱਖਰਾ ਬਣਾਉਂਦਾ ਹੈ। ਚੋਣਾਂ ਤੋਂ ਪਹਿਲਾਂ ਹੀ ਉਸਦੀ ਸਰਗਰਮੀ ਇਹ ਸੰਕੇਤ ਦੇ ਰਹੀ ਹੈ ਕਿ ਉਹ ਸਿਰਫ਼ ਵਾਅਦਿਆਂ ਤੱਕ ਸੀਮਿਤ ਨਹੀਂ, ਸਗੋਂ ਮੈਦਾਨ ‘ਚ ਉਤਰ ਕੇ ਕੰਮ ਕਰਨ ਵਾਲੀ ਸੋਚ ਰੱਖਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੋਕ ਕਰਨ ਚੌਹਾਨ ਦੀ ਇਸ ਸਰਗਰਮੀ ਨੂੰ ਵੋਟਾਂ ‘ਚ ਤਬਦੀਲ ਕਰਦੇ ਹਨ ਜਾਂ ਨਹੀਂ, ਪਰ ਇਸ ਵੇਲੇ ਉਹ ਵਾਰਡ ਨੰਬਰ 3 ਵਿੱਚ ਇੱਕ ਮਜ਼ਬੂਤ ਦਾਵੇਦਾਰ ਵਜੋਂ ਉਭਰਦਾ ਹੋਇਆ ਜ਼ਰੂਰ ਦਿਖਾਈ ਦੇ ਰਿਹਾ ਹੈ। ਕਰਨਵੀਰ ਚੌਹਾਨ ਲਈ ਇਹ ਚੋਣ ਸਿਰਫ਼ ਇੱਕ ਮੁਕਾਬਲਾ ਨਹੀਂ, ਸਗੋਂ ਆਪਣੀ ਪਛਾਣ ਬਣਾਉਣ ਦੀ ਅਸਲੀ ਕਸੌਟੀ ਹੈ। ਜੇਕਰ ਉਹ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਦਾ ਹੈ ਤਾਂ ਇਹ ਉਸਦੇ ਸਿਆਸੀ ਕਰੀਅਰ ਲਈ ਵੱਡਾ ਮੋੜ ਸਾਬਤ ਹੋ ਸਕਦਾ ਹੈ, ਨਹੀਂ ਤਾਂ ਇਹ ਮੈਦਾਨ ਉਸਨੂੰ ਸਿਆਸਤ ਦੀ ਕੜਵੀ ਹਕੀਕਤ ਵੀ ਵਿਖਾ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਵਾਰਡ ਨੰਬਰ 3 ਦੀ ਜਨਤਾ ਨਵੇਂ ਚਿਹਰੇ ਨੂੰ ਮੌਕਾ ਦਿੰਦੀ ਹੈ ਜਾਂ ਫਿਰ ਤਜਰਬੇਕਾਰਾਂ ‘ਤੇ ਹੀ ਦਾਅ ਲਗਾਉਂਦੀ ਹੈ। ਇੱਕ ਗੱਲ ਤਾਂ ਪੱਕੀ ਹੈ, ਇਸ ਵਾਰ ਮੁਕਾਬਲਾ ਤਿੱਖਾ ਹੋਵੇਗਾ ਅਤੇ ਨਤੀਜੇ ਚੌਕਾਣੇ ਵਾਲੇ ਵੀ ਹੋ ਸਕਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



