ਨਸ਼ਾ ਵਿਕਰੇਤਾ ਨੂੰ ਨਹੀਂ ਬਖਸ਼ਿਆਂ ਜਾਵੇਗਾ -ਏ ਐਸ ਆਈ ਗੁਰਸ਼ਰਨ ਸਿੰਘ
ਕਪੂਰਥਲਾ, 13 ਜੁਲਾਈ ( ਕੌੜਾ) – ਸ਼੍ਰੀ ਰਾਜਪਾਲ ਸਿੰਘ ਸੰਧੂ, ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਵੱਲੋ ਨਸ਼ਿਆ ਦੇ ਖਿਲਾਫ ਛੇੜੀ ਗਈ ਮੁਹਿੰਮ ਤਹਿਤ ਸ਼੍ਰੀ ਰਮਨਿੰਦਰ ਸਿੰਘ ਪੁਲਿਸ ਕਪਤਾਨ ਤਫਤੀਸ਼ ਅਤੇ ਸ੍ਰੀ ਬਬਨਦੀਪ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਸੁਲਤਾਨਪੁਰ ਲੋਧੀ ਜੀ ਦੇ ਦਿਸ਼ਾ ਨਿਰੇਦਸ਼ਾ ਹੇਠ ਨਸ਼ੇ ਵੇਚਣ ਦਾ ਕੰਮ ਕਰਨ ਵਾਲੇ ਮਾੜੇ ਅਨਸਰਾ ਖਿਲਾਫ ਵੱਡੀ ਸਪੈਸ਼ਲ ਮੁਹਿੰਮ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋ ਡੀ ਐੱਸ ਪੀ ਖੁਸ਼ਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਫੱਤੂਢੀਂਗਾ ਅਤੇ ਕੰਵਰਜੀਤ ਸਿੰਘ ਬੱਲ ਦੀ ਨਿਗਰਾਨੀ ਹੇਠ ਏ.ਐਸ.ਆਈ ਗੁਰਸ਼ਰਨ ਸਿੰਘ ਸਮੇਤ ਪੁਲਿਸ ਪਾਰਟੀ ਨੇ ਦੌਰਾਨੇ ਨਾਕਾਬੰਦੀ ਅਤੇ ਚੈਕਿੰਗ ਦੌਰਾਨ ਟੀ ਪੁਆਇਟ ਮਿੱਠੜਾ ਮੌਜੂਦ ਸੀ ਤਾਂ ਮੌਕਾ ਤੇ ਇੱਕ ਗੱਡੀ ਮਾਰਕਾ ਸਵਿਫਟ ਰੰਗ ਚਿੱਟਾ ਨੂੰ ਰੋਕ ਕੇ ਚੈੱਕ ਕੀਤਾ। ਜੋ ਗੱਡੀ ਵਿੱਚ ਸਵਾਰ ਅਵਤਾਰ ਸਿੰਘ ਉਰਫ ਨੋਨੂੰ ਪੁੱਤਰ ਅਰਜਨ ਸਿੰਘ ਵਾਸੀ ਫੱਤੂਢੀਂਗਾ ਥਾਣਾ ਫੱਤੂਢੀਂਗਾ ਜਿਲਾ ਕਪੂਰਥਲਾ ਪਾਸੋ 117 ਨਸ਼ੀਲੀਆਂ ਗੋਲੀਆਂ ਖੁੱਲੀਆਂ ਅਤੇ ਬਲਜੀਤ ਕੌਰ ਉਰਫ ਬਲਜੀਤੋ ਪਤਨੀ ਸੁਖਵੀਰ ਸਿੰਘ ਵਾਸੀ ਫੱਤੂਢੀਗਾ ਥਾਂਣਾ ਫੱਤੂਢੀਂਗਾ ਜਿਲਾ ਕਪੂਰਥਲਾ ਪਾਸੋ 403 ਨਸ਼ੀਲੀਆਂ ਗੋਲੀਆਂ ਖੁੱਲੀਆਂ (ਕੁੱਲ 520 ਨਸ਼ੀਲੀਆਂ ਗੋਲੀਆਂ ਖੁੱਲੀਆਂ) ਬ੍ਰਾਮਦ ਹੋਈਆਂ।
ਜੋ ਇਹਨਾ ਨਸ਼ੀਲੀਆਂ ਗੋਲੀਆਂ ਖੁੱਲੀਆਂ ਸਬੰਧੀ ਪੁਲਿਸ ਵੱਲੋ ਪੁੱਛਗਿਸ਼ ਦੌਰਾਨ ਉਕਤ ਕੋਈ ਵੀ ਪਰਮਿਟ ਪੇਸ਼ ਨਹੀ ਕਰ ਸਕੇ ਜਿਸਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਕਰ ਲਿਆ ਗਿਆ ਹੈ।ਦੋਸ਼ੀਆ ਨੂੰ ਹਿਰਾਸਤ ਵਿੱਚ ਲੈ ਕੇ ਉਹਨਾ ਪਾਸੋ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly