(ਸਮਾਜ ਵੀਕਲੀ)
ਝੁੱਕਣਾ, ਝੁੱਕ ਕੇ ਮੰਗਣਾ,
ਨਹੀਂ ਦੁੱਲੇ ਦਾ ਕਿਰਦਾਰ l
ਭਾਵੇਂ ,ਦੁੱਲੇ ਬਾਰੇ ਗਾਈਏ,
ਪਰ,ਦਿੱਤੀ ਸੋਚ ਵਿਸਾਰ l
ਵੱਡਿਆਂ ਦਾ ਸੰਗ ਛੱਡ ਕੇ,
ਗਰੀਬਾਂ ਦਾ ਬਣਿਆ ਯਾਰl
ਉਸ ਬੋਲ ਪੁਗਾਏ ਆਪਣੇ,
ਗੱਲ,ਛੱਡੀ ਨਾ ਵਿਚਕਾਰl
ਬਣੀਏ ਦੁੱਲਾ,ਨਾ ਸੋਚੀਏ,
ਮੰਗ,ਗਾ ਕੇ ਲਈਏ ਸਾਰ l
ਅੱਜ ਲੋੜ,ਦੁੱਲੇ ਬਣਨ ਦੀ,
ਅਸੀਂ ਮੰਨ,ਬਹਿ ਗਏ ਹਾਰ l
ਔਖੇ ਵੀ,ਚੀਕ ਨਾ ਮਾਰੀਏ,
ਕਦੋਂ , ਮਾਰਾਂਗੇ ਲਲਕਾਰ l
ਜਸਵੀਰ ਮੋਰੋਂ,ਵਿਚਾਰੀਏ,
ਕੀ ਖਾਣ-ਪੀਣ ਤਿਉਹਾਰ?
ਜਸਵੀਰ ਸਿੰਘ ਮੋਰੋਂ
ਐਨ.ਆਰ. ਆਈ.ਕਲੋਨੀ, ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ,
ਪੰਜਾਬ ਫੋਨ- 9417262838



