(ਸਮਾਜ ਵੀਕਲੀ)
ਨਿਕਲਿਆ ਹੋਇਆ ਸੂਰਜ
ਸ਼ਾਮ ਨੂੰ ਤਾਂ ਢਲਦਾ ਹੀ ਹੈ।
ਪਾਪ ਦਾ ਕਮਾਇਆ ਪੈਸਾ
ਦੱਸੋ ਕਦੋਂ ਫਲਦਾ ਹੈ।
ਜੇ ਕਰ ਖੋਟਾ ਹੋਵੇ ਪੈਸਾ
ਦੱਸੋ ਜੀ ਕਦੋਂ ਚੱਲਦਾ ਹੈ।
ਪਾਪ ਕਮਾਉਣ ਵਾਲਾ ਬੰਦਾ
ਤਾਂ ਆਖਿਰ ਹੱਥ ਮਲਦਾ ਹੈ।
ਜੇ ਚਲਾਕ ਹੋਵੇ ਕੋਈ ਬੰਦਾ
ਉਸ ਦਾ ਕੰਮ ਸੱਦਾ ਨਾ ਚਲਦਾ ਹੈ।
ਹਰ ਪੈਦਾ ਹੋਇਆ ਇਨਸਾਨ ਕਦੇ
ਨਾ ਕਦੇ ਤਾਂ ਜਰੂਰ ਮਰਦਾ ਹੈ।
ਜੇਕਰ ਬੇਰੁਜ਼ਗਾਰ ਹੋਵੇ ਕੋਈ ਬੰਦਾ
ਉਧਾਰ ਦਾ ਬੋਝ ਤਾਂ ਜਰੂਰ ਚੜਦਾ ਹੈ।
ਜੇ ਕਿਸੇ ਦੇ ਦਿਲ ਵਿੱਚ ਹੋਵੇ ਈਰਖਾ
ਉਹ ਬੰਦਾ ਤਾਂ ਹਰ ਵੇਲੇ ਸੜਦਾ ਹੈ।
ਧਿਆਵੋ ਹਮੇਸ਼ਾ ਆਪਣੇ ਪਰਮਾਤਮਾ ਨੂੰ
ਸਿਰਫ ਉਹੀ ਹੀ ਤਾਂ ਦੁੱਖ ਦੂਰ ਕਰਦਾ ਹੈ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ