ਅਧਿਆਪਕ ਸੈਮੀਨਾਰਾਂ ਅਤੇ ਵਿਦਿਆਰਥੀ ਤੋਰੇ ਟੂਰਾਂ ਅਤੇ ਕਰਾਟੇ ਟਰੇਨਿੰਗ ਤੇ
ਕਪੂਰਥਲਾ, (ਕੌੜਾ)- ਸਿੱਖਿਆ ਵਿਭਾਗ ਅਤੇ ਰਾਜ ਵਿਦਿਅਕ ਖੋਜ ਤੇ ਸਿਖਲਾਈ ਪਰਿਸ਼ਦ ਪੰਜਾਬ (ਐੱਸ ਸੀ ਈ ਆਰ ਟੀ) ਵੱਲੋਂ ਵਿਦਿਆਰਥੀਆਂ ਦੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਪਹਿਲਾਂ ਵਿਸ਼ੇਸ਼ ਵਾਰ ਸਕੂਲ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਮੇਲਿਆਂ ਨੇ ਵਿਦਿਅਕ ਮਾਹੌਲ ਨੂੰ ਲੀਹੋਂ ਲਾਇਆ ਅਤੇ ਫਿਰ ਮੌਸਮ ਦੀ ਖਰਾਬੀ ਕਾਰਨ ਕੀਤੀਆਂ ਛੁੱਟੀਆਂ ਉਪਰੰਤ ਹੁਣ ਅਧਿਆਪਕਾਂ ਦੇ ਲਾਏ ਸੈਮੀਨਾਰ ਕਾਰਣ ਵਿਦਿਆਰਥੀਆਂ ਅਧਿਆਪਕਾਂ ਨੂੰ ਸਿੱਖਿਆ ਸਿਖਾਉਣ ਵਾਲਾ ਸੰਪਰਕ ਟੁੱਟਿਆ ਰਹੇਗਾ । ਜਿਸ ਦਾ ਨਤੀਜਾ ਵਿਦਿਆਰਥੀਆਂ ਨੂੰ ਭੁਗਤਣਾ ਪਵੇਗਾ। ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰ ਫਰੰਟ ਨੇ ਸਲਾਨਾ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਅਜਿਹੇ ਗੈਰ ਵਿਦਿਅਕ ਮਾਹੌਲ ਬਣਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਜ਼ਿਲ੍ਹਾ ਆਗੂ ਤਜਿੰਦਰ ਸਿੰਘ, ਜੈਮਲ ਸਿੰਘ, ਬਲਵਿੰਦਰ ਭੰਡਾਲ ,ਪਵਨ ਕੁਮਾਰ , ਮਲਕੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਇੰਨਾ ਮਹੱਤਵਪੂਰਨ ਦਿਨਾਂ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਪਹਿਲਾਂ ਮੇਲੇ ਲਾਉਣ ਦਾ ਹੁਕਮ ਲਾਉਣਾ ,ਮਿਸ਼ਨ ਸਮਰੱਥ ਅਧੀਨ ਗਤੀਵਿਧੀਆਂ ਕਰਾਉਣਾ ਤੇ ਹੁਣ ਅਧਿਆਪਕਾਂ ਨੂੰ ਸੈਮੀਨਾਰ ਤੇ ਭੇਜਣਾ, ਮਿਡ ਡੇ ਮੀਲ ਨੂੰ ਤਬਦੀਲ ਕਰਨਾ, ਸੈਸ਼ਨ ਦੇ ਅਖੀਰ ਵਿੱਚ ਸਕੂਲਾਂ ਨੂੰ ਗ੍ਰਾਂਟਾਂ ਜਾਰੀ ਕਰਨਾ, ਲੜਕੀਆਂ ਨੂੰ 40 ਦਿਨਾਂ ਦੀ ਕਰਾਟੇ ਟਰੇਨਿੰਗ ਦੇਣੀ, ਵਿਦਿਆਰਥੀਆਂ ਦੇ ਟੂਰ ਪ੍ਰੋਗਰਾਮ ਜਾਰੀ ਕਰਨਾ ਬੀ ਐਲਓ ਦੀ ਡਿਊਟੀ ਜਾਰੀ ਰਹਿਣ ਦਾ ਅਰਥ ਹੈ ਕਿ ਸਿੱਖਿਆ ਵਿਭਾਗ ਕੋਲ ਕੋਈ ਯੋਜਨਾਬੰਦੀ ਨਹੀਂ ਹੈ। ਵਿਭਾਗ ਅਕੀ ਪਲਾਹੀ ਹੱਥ ਮਾਰਿਆ ਹੈ । ਸਿੱਟੇ ਵਜੋਂ ਵਿਦਿਆਰਥੀਆਂ ਦੇ ਅਧਿਆਪਕਾਂ ਦਾ ਸਿੱਖਣ ਸਿਖਾਉਣ ਵਾਲਾ ਮਹੌਲ ਨਹੀਂ ਬਣ ਰਿਹਾ ਤੇ ਵਿਦਿਆਰਥੀਆਂ ਨੂੰ ਇਸ ਵਾਰ ਪ੍ਰੀਖਿਆਵਾਂ ਬਿਨਾਂ ਤਿਆਰੀ ਤੋਂ ਦੇਣੀਆਂ ਹੋਣਗੀਆਂ।
ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਕਥਾ ਹੀ ਦਾ ਨਤੀਜਾ ਅਧਿਆਪਕ ਨੂੰ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਖੜਕ ਦੀ ਠੰਡ ਦੇ ਮੌਸਮ ਵਿੱਚ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਘਰਾਂ ਦੇ ਚੱਕਰ ਹੀ ਨਹੀਂ ਕੱਟਣੇ ਪੈ ਰਹੇ ਸਗੋਂ ਵਜੀਫੇ ਦੀ ਵਾਧੂ ਰਾਸ਼ੀ ਵਾਪਸ ਮੁੜਵਾਉਣ ਲਈ ਉਹਨਾਂ ਦੇ ਹਾੜੇ ਵੀ ਕੱਢਣੇ ਪੈ ਰਹੇ ਹਨ।
ਵਰਨਣਯੋਗ ਹੈ ਕਿ ਪ੍ਰੀ ਮੈਟ੍ਰਿਕ ਵਜੀਫਾ ਸਕੀਮ ਤਹਿਤ ਰਾਜ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਐੱਸ ਸੀ ਅਤੇ ਪਛੜੇ ਵਰਗਾਂ ਦੇ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਵਜੀਫੇ ਦੀ ਰਾਸ਼ੀ ਪਾਈ ਗਈ ਸੀ। ਪਰ ਵਿਭਾਗ ਦੇ ਅਧਿਕਾਰੀਆਂ ਦੇ ਉਸ ਸਮੇਂ ਹੋਸ਼ ਉੱਡ ਗਏ। ਜਦੋਂ ਬਹੁਤ ਵਿਦਿਆਰਥੀਆਂ ਦੇ ਖਾਤਿਆਂ ਵਿੱਚ ਇਹ ਪੈਸੇ ਤਿੰਨ ਤਿੰਨ ਵਾਰ ਜਮ੍ਹਾਂ ਹੋ ਗਏ। ਹਾਲਾਂਕਿ ਮਹਿਕਮੇ ਵੱਲੋਂ ਇਸ ਨੂੰ ਤਕਨੀਕੀ ਗਲਤੀ ਦੱਸਦੇ ਹੋਏ ਆਪਣਾ ਪੱਲਾ ਝਾੜ ਲਿਆ ਗਿਆ ।ਪਰ ਸਿਤਮ ਜਰੀਫੀ ਇਹ ਹੈ, ਕਿ ਵਿਭਾਗ ਆਪਣੀ ਗਲਤੀ ਦਾ ਸਾਰਾ ਠੀਕਰਾ ਸਕੂਲ ਮੁੱਖੀਆਂ ਦੇ ਅਧਿਆਪਕਾਂ ਦੇ ਸਿਰ ਤੇ ਭਾਂਦੇ ਹੋਏ ਉਹਨਾਂ ਨੂੰ ਇਹ ਰਾਸ਼ੀ ਵਾਪਸ ਕਰਾਉਣ ਦੇ ਹੁਕਮ ਚਾੜ ਦਿੱਤੇ ਹਨ।
ਅਧਿਆਪਕ ਆਗੂਆਂ ਦਾ ਕਹਿਣਾ ਅਜਿਹੇ ਨਾਦਰਸ਼ਾਹੀ ਹੁਕਮਾਂ ਕਾਰਨ ਅਧਿਆਪਕ ਵਰਗੇ ਦੇ ਅੰਦਰ ਭਾਰੀ ਰੋਸ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ, ਗੁਰਦੀਪ ਸਿੰਘ ਧੰਮ ,ਹਰਵਿੰਦਰ ਸਿੰਘ ਵਿਰਦੀ, ਸੁਰਿੰਦਰਪਾਲ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ,ਗੌਰਵ ਗਿੱਲ,ਨਰਿੰਦਰ ਭੰਡਾਰੀ, ਵੀਨੂੰ ਸੇਖੜੀ, ਅਮਰਦੀਪ ਸਿੰਘ, ਗਗਨਦੀਪ ਸਿੰਘ ਆਦਿ ਆਗੂ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly