ਪਿਤਾ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਭਾਰਤੀ ਸ਼ਰਨਜੀਤ ਕੌਰ ਨੇ ਤਿੰਨ ਸਕੂਲਾਂ ਦੇ ਬੱਚਿਆਂ ਨੂੰ ਸਟੇਸ਼ਨਰੀ ਕਾਰਵਾਈ ਮਹੁੱਈਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਮਨਿਆਲਾ ਦੇ ਜੰਮਪਲ ਪ੍ਰਵਾਸੀ ਭਾਰਤੀ ਬੀਬੀ ਸ਼ਰਨਜੀਤ ਕੌਰ ਯੂ ਐੱਸ ਏ ਪਤਨੀ ਦਿਲਬਾਗ ਸਿੰਘ ਯੂ ਐਸ ਏ ਆਪਣੇ ਪਿਤਾ ਸਾਬਕਾ ਸੈਂਟਰ ਹੈੱਡ ਟੀਚਰ ਬਲਦੇਵ ਸਿੰਘ ਮਨਿਆਲਾ ਦੀ ਪ੍ਰੇਰਨਾ ਸਦਕਾ ਸਿੱਖਿਆ ਬਲਾਕ ਮਸੀਤਾਂ ਦੇ ਵੱਖ ਵੱਖ ਤੇ ਸਰਕਾਰੀ ਐਲੀਮੈਂਟਰੀ ਸਕੂਲਾਂ ਚ ਪੜ੍ਹਦੇ ਬੱਚਿਆਂ ਨੂੰ ਪਾਣੀ ਦੀਆਂ ਬੋਤਲਾਂ ਤੇ ਸਟੇਸ਼ਨਰੀ ਮਹੁੱਈਆ ਕਰਵਾਈ ਗਈ। ਪ੍ਰਵਾਸੀ ਭਾਰਤੀ ਬੀਬੀ ਸ਼ਰਨਜੀਤ ਕੌਰ ਯੂ ਐੱਸ ਏ ਪਤਨੀ ਦਿਲਬਾਗ ਸਿੰਘ ਯੂ ਐੱਸ ਦੇ ਪਿਤਾ ਸਾਬਕਾ ਸੈਂਟਰ ਹੈੱਡ ਟੀਚਰ ਬਲਦੇਵ ਸਿੰਘ ਮਨਿਆਲਾ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਤਾਸ਼ਪੁਰ , ਸਰਕਾਰੀ ਐਲੀਮੈਂਟਰੀ ਸਕੂਲ ਰਵਾਲ ,ਸਰਕਾਰੀ ਐਲੀਮੈਂਟਰੀ ਸਕੂਲ ਨਸੀਰੇਵਾਲ ਆਦਿ ਬੱਚਿਆਂ ਨੂੰ ਲੋੜੀਂਦੀ ਸਟੇਸ਼ਨਰੀ ਤੇ ਪਾਣੀ ਦੀਆਂ ਬੋਤਲਾਂ ਭੇਂਟ ਕੀਤੀਆਂ ਉਨ੍ਹਾਂ ਸੈਂਟਰ ਹੈੱਡ ਟੀਚਰ ਕੁਲਦੀਪ ਸਿੰਘ, ਹੈਡ ਟੀਚਰ ਅਜੇ ਕੁਮਾਰ,ਹੈੱਡ ਟੀਚਰ ਜਸਪਾਲ ਸਿੰਘ, ਕੰਵਲਪ੍ਰੀਤ ਸਿੰਘ ਕੌੜਾ, ਬਰਿੰਦਰ ਮਾਨ , ਬਰਿੰਦਰ ਜੈਨ , ਹੈੱਡ ਟੀਚਰ ਚਰਨਜੀਤ ਕੌਰ , ਕੁਲਦੀਪ ਕੌਰ, ਜਸਵਿੰਦਰ ਕੌਰ,ਤੀਰਥ ਰਾਮ ਚੇਅਰਮੈਨ ਸਕੂਲ ਮੈਨੇਜ਼ਮੈਂਟ ਕਮੇਟੀ, , ਸਰਪੰਚ ਲਖਵਿੰਦਰ ਸਿੰਘ, ਜਸਵੀਰ ਸਿੰਘ ਤਾਸ਼ਪੁਰ, ਮਨਜੀਤ ਸਿੰਘ,ਰੁਪਿੰਦਰ ਕੌਰ, ਰਾਜਵਿੰਦਰ ਕੌਰ, ਆਦਿ ਦੀ ਹਾਜ਼ਰੀ ਦੌਰਾਨ, ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਅਤੇ ਪਾਣੀ ਦੀਆਂ ਬੋਤਲਾਂ ਤਕਸੀਮ ਕੀਤੀਆਂ।ਉਕਤ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਸਕੂਲ ਮੁਖੀਆਂ ਵੱਲੋਂ ਸਾਬਕਾ ਸੈਂਟਰ ਹੈੱਡ ਟੀਚਰ ਬਲਦੇਵ ਸਿੰਘ ਮਨਿਆਲਾ ਦਾ ਧੰਨਵਾਦ ਕੀਤਾ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੋਲਡਨ ਵਿਰਸਾ ਯੂ ਕੇ ਦੁਆਰਾ ਕਰਵਾਇਆ ਵਿਸਾਖੀ ਮੇਲਾ ਅਮਿੱਟ ਯਾਦਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ
Next articleਫਕੀਰ ਸ਼ਾਇਰ ਅਲਮਸਤ ਦੇਸਰਪੁਰੀ ਜੀ ਪਹਿਲੀ ਬਰਸੀ 29 ਅਪ੍ਰੈਲ 2023 ਦਿਨ ਸ਼ਨੀਵਾਰ ਓਹਨਾ ਦੇ ਆਪਣੇ ਮੌਜੂਦਾ ਪਿੰਡ ਦੇਸਰਪੁਰ ।