ਫਿਲੌਰ ਸੀਟ ਦੀ ਮੰਗ ਨੂੰ ਲੈਕੇ 7 ਅਗਸਤ ਨੂੰ ਗੁਰਾਇਆ ਵਿਖੇ ਹੋਵੇਗਾ ਵਿਸ਼ਾਲ ਵਰਕਰ ਸੰਮੇਲਨ

ਫਿਲੌਰ, (ਸਮਾਜ ਵੀਕਲੀ) – ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਵਲੋਂ ਹੋਏ ਚੋਣ ਸਮਝੌਤੇ ਤੋਂ ਬਾਅਦ ਫਿਲੌਰ ਹਲਕੇ ਦੇ ਵਰਕਰ ਪੰਜਾਬ ਲੀਡਰਸਿਪ ਅੱਗੇ ਲਗਾਤਾਰ ਇਹ ਮੰਗ ਰੱਖ ਰਹੇ ਸਨ ਕਿ ਸਮਝੌਤੇ ਦੌਰਾਨ ਫਿਲੌਰ ਦੀ ਸੀਟ ਬਸਪਾ ਦੇ ਹਿੱਸੇ ਆਵੇ ਪਰ ਸੂਬਾ ਹਾਈਕਮਾਂਡ ਵਲੋਂ ਵਰਕਰਾਂ ਦੀ ਇਸ ਮੰਗ ਵੱਲ ਗੰਭੀਰਤਾਂ ਨਾਲ ਧਿਆਨ ਨਾ ਦੇਣ ਕਾਰਨ ਹਲਕਾਂ ਫਿਲੌਰ ਦੇ ਬਸਪਾ ਵਰਕਰਾਂ ਵਲੋਂ 7 ਅਗਸਤ ਨੂੰ ਗੁਰਾਇਆ ਵਿਖੇ ਇਕ ਵਿਸ਼ਾਲ ਵਰਕਰ ਸੰਮੇਲਨ ਬੁਲਾਉਣ ਦਾ ਐਲਾਨ ਕੀਤਾ ਗਿਆ ਹੈ ਤਾ ਜੋ ਸਮੁੱਚੇ ਹਲਕਾ ਫਿਲੌਰ ਦੇ ਵਰਕਰ ਇਕ ਮੰਚ ਤੇ ਇੱਕਠੇ ਹੋ ਕੇ ਸਟੇਟ ਲੀਡਰਸ਼ਿਪ ਅੱਗੇ ਇਹ ਮੰਗ ਰੱਖ ਸਕਣ ਕਿ ਫਿਲੌਰ ਸੀਟ ਤੇ ਬਸਪਾ ਦੇ ਮਿਸ਼ਨਰੀ ਸਾਥੀ ਨੂੰ ਹੀ ਹਾਥੀ ਚੋਣ ਨਿਸ਼ਾਨ ਤੇ ਚੋਣ ਲੜਾਈ ਜਾਵੇ ਨਾ ਕਿ ਬਸਪਾ ਦੀ ਪਿੱਠ ਵਿੱਚ ਛੂਰਾ ਮਾਰ ਕੇ ਗਏ ਗੱਦਾਰਾਂ ਨੂੰ ਸਰਦਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਆਗੂਆ ਨੇ ਅੱਗੇ ਕਿਹਾ ਕਿ ਹਲਕਾ ਫਿਲੌਰ ਦਾ ਵਫ਼ਦ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਫਿਲੌਰ ਸੀਟ ਸੰਬੰਧੀ 2 ਵਾਰ ਮਿਲ ਚੁੱਕਾ ਹੈ ਪਰ ਸੂਬਾ ਪ੍ਰਧਾਨ ਵਲੋਂ ਆਗੂਆਂ ਨੂੰ ਭੈਣਜੀ ਨਾਲ ਮਿਲਾ ਕੇ ਆਪਣਾ ਪੱਖ ਰੱਖਣ ਦਾ ਭਰੋਸਾ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਸਾਰਥਕ ਜਵਾਬ ਨਹੀਂ ਦਿੱਤਾ ਗਿਆ ਜਿਸ ਕਾਰਨ ਵਰਕਰਾਂ ਵਿੱਚ ਕਾਫੀ ਨਿਰਾਸ਼ਾ ਹੈ ਕਿ ਫਿਲੌਰ, ਨਕੋਦਰ, ਆਦਮਪੁਰ, ਬੰਗਾ, ਸ਼ਾਮਚੁਰਾਸੀ, ਚੱਬੇਵਾਲ, ਗੜਸੰਕਰ, ਬਲਾਚੌਰ ਵਰਗੀਆਂ ਮਜਬੂਤ ਸੀਟਾਂ ਬਸਪਾ ਦੀ ਪੰਜਾਬ ਲੀਡਰਸ਼ਿਪ ਨੇ ਅਕਾਲੀ ਦਲ ਦੀ ਝੋਲੀ ਕਿਉ ਪਾ ਦਿੱਤੀਆਂ।

ਇਸ ਮੌਕੇ ਹਾਜ਼ਰ ਬਸਪਾ ਵਰਕਰਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਬਸਪਾ ਦੇ ਪੰਜਾਬ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਉਨ੍ਹਾਂ ਦੀ ਇਸ ਮੰਗ ਨੂੰ ਭੈਣਜੀ ਤੱਕ ਪਹੁੰਚਾਉਣ ਉਨ੍ਹਾਂ ਅੱਗੇ ਕਿਹਾ ਕਿ ਫਿਲੌਰ ਦੇ ਸਮੁੱਚੇ ਵਰਕਰਾਂ ਨੂੰ ਆਪਣੀ ਸਤਿਕਾਰਯੋਗ ਲੀਡਰ ਭੈਣਜੀ ਉੱਪਰ ਪੂਰਨ ਵਿਸ਼ਵਾਸ ਹੈ ਕਿ ਉਹ ਫਿਲੌਰ ਸਮੇਤ ਜਿੱਤਣ ਵਾਲੀਆਂ ਬਾਕੀ ਸੀਟਾਂ ਬਸਪਾ ਦੇ ਹਿੱਸੇ ਹੀ ਰੱਖਣਗੇ। ਇਸ ਮੌਕੇ ਵਰਕਰ ਆਗੂ ਖੁਸ਼ੀ ਰਾਮ, ਅਸ਼ੌਕ ਰੱਤੂ, ਸੋਹਣ ਲਾਲ ਮੋਮੀ, ਸੁਰਜੀਤ ਨਗਰ ਮੈਂਬਰ ਬਲਾਕ ਸੰਮਤੀ, ਅਮਰਦੀਪ ਟੀਨੂ ਮੈਂਬਰ ਬਲਾਕ ਸੰਮਤੀ, ਮੱਖਣ ਫਲਪੋਤਾ, ਸਰਬਜੀਤ ਸਰਪੰਚ ਰਾਮਗੜ੍ਹ, ਬਲਵੀਰ ਗੰਨਾ ਪਿੰਡ, ਵੀਨੇ ਅੱਪਰਾ, ਰਣਜੀਤ ਅਕਲਪੁਰ ਸਾਬਕਾ ਸਰਪੰਚ, ਬਲਵੀਰ ਬਿੱਟੂ, ਮਹਿੰਦਰਪਾਲ ਤੇਹਿੰਗ, ਜੀਤੀ ਅੱਪਰਾ, ਭੁਪਿੰਦਰ ਸਿੰਘ ਆਦਿ ਹਾਜ਼ਰ ਸਨ

Previous articleBlinken addresses civil society leaders in India visit
Next articleSKM condemns the attack on farmers’ camp at Tikri Border last night