ਯਾਰ ਗਦਾਰ

ਗੁਰਾ ਮਹਿਲ ਭਾਈ ਰੂਪਾ

(ਸਮਾਜ ਵੀਕਲੀ)

ਅੱਜ ਦੇ ਯਾਰ, ਹਨ ਗਦਾਰ
ਲਾਕੇ ਯਾਰੀ,ਲਾਉਂਦੇ ਨਾ ਪਾਰ
ਬਚਾਈੰ ਰੱਬਾ!ਮਾਰਣ ਭੈੜੀ ਮਾਰ
ਡੰਗ ਸੱਪ ਤੋਂ ਜ਼ਹਰੀਲੇ ਮਾਰਨ ਜੀ
ਹੱਥੀਂ ਉਜਾੜ ਕੇ ਪੁੱਛਦੇ,ਕੀ ਬਣਿਆ ਕਾਰਨ ਜੀ

ਦੋਸਤੀ ਲਾਉੰਦੇ,ਮੂਰਖ ਬਣਾਉੰਦੇ
ਜਬਾਨ ਦੇ ਮਿੱਠੇ,ਜੜੀਂ ਦਾਤੀ ਪਾਉੰਦੇ
ਵਾਅਦੇ ਕਰਕੇ,ਮਨ ਨੂੰ ਲਭਾਉੰਦੇ
ਆਉੰਦਾ ਏ ਹਰਖ ਬੜਾ
ਚੁਗਲੀ ਕਰਕੇ ਫਿੱਕ ਪਵਾਉਂਦੇ,ਆਪਣਾ ਕਰਦੇ ਫਿੱਟ ਕੜਾ

ਮੋਮੋ ਠੱਗਣੇ, ਮੂਹ ਦੇ ਮਿੱਠੇ
ਖੋਲਣੇ ਪੈ ਗਏ,ਕੱਚੇ ਚਿੱਠੇ
ਝੂਠ ਨਾ ਕਾਈ,ਅੱਖੀ ਮੈਂ ਡਿੱਠੇ
ਮੈਂ ਅੱਜ ਦੁੱਖ ਭੋਗ ਰਿਹਾ
ਦਿਲ ਮੇਰੇ ‘ਤੇ ਛਾਇਆ,ਲੋਕੋ ਇੱਕ ਸੋਗ ਜਿਹਾ

ਕਰਿਆ ਵਿਸ਼ਵਾਸ,ਚੂੰਡਗੇ ਮਾਸ
ਸੱਭ ਕੁਝ ਕਰਗੇ,ਮੇਰਾ ਹਾਏ ਨਾਸ਼
ਮੈਂ ਕੀ ਬੁੱਝਾਂ,ਨਾ ਮੈਨੂੰ ਕੋਈ ਜਾਚ
ਮੈਂ ਸਿੱਧਾ ਸਾਦਾ ਬੰਦਾ ਜੀ
ਆਪਣਾ ਉੱਲੂ ਸਿੱਧਾ ਰੱਖਣਾ,ਇਹਨਾਂ ਮੁੱਖ ਧੰਦਾ ਜੀ

ਗੁਰਾ ਮਹਿਲ,ਸੋਚੇ ਪਿਆ ਵਿਚਾਰਾ
ਮੈਥੋਂ ਹਰ ਖੁਸ਼ੀ,ਕਰਗੀ ਕਿਨਾਰਾ
ਯਾਰ ਦਗੇਬਾਜ,ਦਿਖਾਗੇ ਨਜ਼ਾਰਾ
ਮੈਂ ਅੱਜ ਡਾਹਡਾ ਪਛਤਾਉੰਦਾ ਹਾਂ
ਉਸ ਖ਼ੁਦਾ ਦੇ ਸਿਰਤੇ,ਰਹਿੰਦੀ ਜਿੰਦਗੀ ਜਿਉਂਦਾ ਹਾਂ

ਲੇਖਕ:-ਗੁਰਾ ਮਹਿਲ ਭਾਈ ਰੂਪਾ
ਮੋਬਾਇਲ :-94632 60058

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਦੀ ਅਮੀਰੀ
Next articleਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਅਸਤੀਫ਼ਾ ਦਿੱਤਾ