ਅਧਿਆਪਕਾਂ ਦੇ ਲਟਕਦੇ ਕੰਮ ਪਹਿਲ ਦੇ ਅਧਾਰ ਉੱਤੇ ਕਰਨ ਦੀ ਕੀਤੀ ਪੁਰਜੋਰ ਮੰਗ
ਕਪੂਰਥਲਾ, ( ਕੌੜਾ )- ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ ਕਪੂਰਥਲਾ ਦਾ ਵਫਦ ਅੱਜ ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅਲੂਵਾਲ ਦੀ ਅਗਵਾਈ ਹੇਠ ਅਧਿਆਪਕਾ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਕਪੂਰਥਲਾ ਨੂੰ ਮਿਲਿਆ । ਵਫਦ ਵਿੱਚ ਸ਼ਾਮਿਲ ਡੀ ਟੀ ਐਫ ਆਗੂਆਂ ਦੁਆਰਾ ਜਿਲਾ ਸਿੱਖਿਆ ਦਫਤਰ ਨਾਲ ਸੰਬੰਧਿਤ ਚਿਰਾਂ ਤੋਂ ਲਟਕਦੇ ਅਧਿਆਪਕਾਂ ਦੇ ਮਸਲੇ ਜਿਹਨਾਂ ਵਿੱਚ ਅਧਿਆਪਕਾਂ ਦੇ ਪੈਡਿੰਗ ਮੈਡੀਕਲ ਬਿਲ, ਐਕਸ ਇੰਡੀਆ ਲੀਵ, ਸਕੂਲਾਂ ਵਿੱਚ ਮਿਸ਼ਨ ਸਮਰੱਥ ਦਾ ਮਟੀਰੀਅਲ ਨਾ ਪਹੁੰਚਣਾ, ਪੀ ਐਫ ਐਮ ਐਸ ਪੋਰਟਲ ਉੱਤੇ ਵਾਪਸ ਲਈਆਂ ਗਰਾਂਟਾਂ ਅਤੇ ਸਕੂਲਾਂ ਅੰਦਰ ਸੈਨੀਟੇਸ਼ਨ ਵਰਕਰਾਂ ਦੇ ਪੈਂਡਿੰਗ ਮਾਣਪਤੇ ਦੀ ਅਦਾਇਗੀ ਆਦਿ ਮੰਗਾਂ ਜਿਲਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਕਪੂਰਥਲਾ ਮੈਡਮ ਦਲਜਿੰਦਰ ਕੌਰ ਸਟੇਟ ਐਵਾਰਡੀ ਅੱਗੇ ਪੇਸ਼ ਕੀਤੀਆਂ ਗਈਆਂ । ਮੌਕੇ ਉੱਤੇ ਹਾਜ਼ਰ ਜ਼ਿਲਾ ਸਿੱਖਿਆ ਅਧਿਕਾਰੀ ( ਸੈਕੰਡਰੀ ਸਿੱਖਿਆ) ਕਪੂਰਥਲਾ ਮੈਡਮ ਦਲਜਿੰਦਰ ਕੌਰ ਨੇ ਉਕਤ ਮੰਗਾਂ ਅਤੇ ਭਖਦੇ ਮਸਲਿਆਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਵਫ਼ਦ ਆਗੂਆਂ ਨੂੰ ਭਰੋਸਾ ਦਵਾਇਆ ਕਿ ਦਫਤਰ ਨਾਲ ਸੰਬੰਧਿਤ ਲਟਕਦੇ ਕੰਮ ਪਹਿਲ ਦੇ ਅਧਾਰ ਉੱਤੇ ਮੁਕੰਮਲ ਕਰਵਾਏ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ ਟੀ ਐਫ ਦੇ ਜ਼ਿਲਾ ਆਗੂ ਜੈਮਲ ਸਿੰਘ, ਬਲਵਿੰਦਰ ਸਿੰਘ ਭੰਡਾਲ, ਪਵਨ ਕੁਮਾਰ ਜੋਸ਼ੀ, ਮਲਕੀਤ ਸਿੰਘ ਮੀਤ, ਅਵਤਾਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਸਿੰਘ ਔਜਲਾ , ਸੁਰਿੰਦਰ ਪਾਲ ਸਿੰਘ, ਕਰਮਜੀਤ ਸਿੰਘ, ਅਮਨਪ੍ਰੀਤ ਕੌਰ , ਪਰਮਿੰਦਰ ਕੌਰ, ਪਾਰਸ ਧੀਰ, ਮੁਹੰਮਦ ਆਸਮ, ਹਰਵੇਲ ਸਿੰਘ, ਅਮਰਦੀਪ ਸਿੰਘ ,ਰਾਮ ਸਿੰਘ, ਹਰਦੀਪ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly