ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪੰਜਾਬ ਭਰ ਵਿੱਚ ਡਰਗ ਮਾਫੀਆ ਤੇ ਮਜੀਠਾ ਵਿੱਚ ਨਕਲੀ ਸ਼ਰਾਬ ਨਾਲ ਦੋ ਦਰਜਨ ਤੋ ਵਧ ਗਰੀਬ ਲੋਕਾਂ ਦੀਆਂ ਮੋਤਾਂ ਦੇ ਖਿਲਾਫ਼ ਬਸਪਾ ਪੰਜਾਬ ਵਲੋਂ 22 ਮਈ ਨੂੰ ਜਿਲਾ ਪੱਧਰ ਤੇ ਨਵਾਸ਼ਹਿਰ ਡਾ ਅੰਬੇਡਕਰ ਚੋਂਕ ਤੋ ਡੀ ਸੀ ਦਫਤਰ ਤਕ ਕੀਤੇ ਜਾ ਰਹੇ ਧਰਨਾ ਪ੍ਰਦਰਸ਼ਨ ਨੂੰ ਕਾਮਯਾਬ ਕਰਨ ਲਈ ਬੰਗਾ ਹਲਕੇ ਦੇ ਸੈਕਟਰ ਰਟੈਂਡਾ ਦੀ ਲੀਡਰਸ਼ਿਪ ਨਾਲ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਨੇ ਬਸਪਾ ਆਗੂ ਪਿਆਰਾ ਲਾਲ ਜੀ ਦੇ ਨਿਵਾਸ ਤੇ ਰਟੈਂਡਾ ਵਿਚਾਰ ਵਿਟਾਂਦਰਾ ਕਰਦੇ ਹੋਏ ਇਨਕਲਾਬੀ ਸਰਕਾਰ ਕਹਾਉਣ ਵਾਲੀ ਦੁਜੀਆਂ ਸਰਕਾਰਾਂ ਵਾਂਗ ਹਰ ਖੇਤਰ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ ਦਿਲੀ ਵਾਲਿਆਂ ਦੇ ਦਬਾਅ ਵਿੱਚ ਆਰ ਐਸ ਐਸ ਭਾਜਪਾ ਦੇ ਏਜੰਡੇ ਨੂੰ ਲਾਗੂ ਕਰਨ ਵਿੱਚ ਲਗੀ ਹੋਈ ਹੈ ਬਸਪਾ ਪੰਜਾਬ ਵਲੋਂ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਇਸ ਮੋਕੇ ਤੇ ਜਿਲਾ ਸਕੱਤਰ ਸੋਮ ਨਾਥ ਰਟੈਂਡਾ , ਬਾਮਸੇਫ ਦੇ ਸਾਬਕਾ ਜਿਲਾ ਇੰਚਾਰਜ ਬਸਪਾ ਆਗੂ ਮਾਸਟਰ ਸਤਪਾਲ ਰਟੈਂਡਾ ਜੀ, ਸੈਕਟਰ ਪ੍ਰਧਾਨ ਸੋਹਣ ਲਾਲ ਰਟੈਂਡਾ ਤੇ ਸਾਥੀ ਇਸ। ਮੋਕੇ ਤੇ ਰਟੈਂਡਾ ਤੋ ਵਹੀਕਲ ਰਾਹੀਂ ਸਾਥੀਆਂ ਸਮੇਤ ਨਵਾਸ਼ਹਿਰ ਪੁੱਜਣ ਦਾ ਭਰੋਸਾ ਦਿੱਤਾ।
ਪੰਜਾਬ ਭਰ ਵਿੱਚ ਡਰੱਗ ਮਾਫੀਆ ਦੇ ਖਿਲਾਫ ਨਵਾਂਸ਼ਹਿਰ ਚ ਧਰਨੇ ਲਈ ਪਿੰਡ ਰਟੈਂਡਾ ਵਿੱਚ ਮੀਟਿੰਗ ਕੀਤੀ ਗਈ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



