ਨਸ਼ਿਆਂ ਦੇ ਕੋਹੜ ਤੋਂ ਨੌਜਵਾਨਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ-ਸੰਤ ਬਾਬਾ ਰਵਿੰਦਰ ਸਿੰਘ ਗੋਰਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਜ ਪੱਤਰਕਾਰਾਂ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਸੰਤ ਬਾਬਾ ਰਵਿੰਦਰ ਸਿੰਘ ਤਪ ਅਸਥਾਨ ਬੀਬੀ ਭਾਨੀ ਜੀ ਦਿਲਬਾਗ ਕਲੋਨੀ ਗੋਰਾਇਆ ਨੇ ਕਿਹਾ ਕਿ ਵਰਤਮਾਨ ਸਮੇਂ ਦੀ ਮੁੱਖ ਲੋੜ ਹੈ ਕਿ ਨਸ਼ਿਆਂ ਦੇ ਕੋਹੜ ਤੋਂ ਨੌਜਵਾਨਾਂ ਨੂੰ  ਬਚਾਇਆ ਜਾਵੇ | ਉਨਾਂ ਕਿਹਾ ਕਿ ਇਸ ਮਕਸਦ ਲਈ ਸਰਕਾਰ ਨੂੰ  ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਸਾਂਝੇ ਯਤਨ ਕਰਕੇ ਯੁਵਾ ਵਰਗ ਨੂੰ  ਜਾਗਰੂਕ ਕਰਨਾ ਚਾਹੀਦਾ ਹੈ |  ਸੰਤ ਬਾਬਾ ਰਵਿੰਦਰ ਸਿੰਘ ਜੀ ਨੇ ਅੱਗੇ ਕਿਹਾ ਕਿ ਸਮਾਜ ਸੇਵੀ ਸੰਸਥਾਵ ਤੇ ਸਰਕਾਰ ਨੂੰ  ਆਮ ਲੋਕਾਂ ਨੂੰ  ਸਮਾਜ ‘ਚ ਫੈਲੀਆਂ ਸਮਾਜਿਕ ਬੁਰਾਈਆਂ ਜਿਵੇਂ ਨਸ਼ੇ, ਬੇਰੁਜਗਾਰੀ, ਅਨਪੜਤਾ, ਗਰੀਬੀ ਆਦਿ ਦੇ ਹੱਲ ਲਈ ਵੀ ਠੋਸ ਕਦਮ ਉਠਾਉਣੇ ਚਾਹੀਦੇ ਹਨ | ਉਨਾਂ ਕਿਹਾ ਕਿ ਜੇਕਰ ਸਾਡਾ ਯੁਵਾ ਵਰਗ ਤੰਦਰੁਸਤ ਹੋਵੇਗਾ ਤਾਂ ਹੀ ਇੱਕ ਚੰਗੇ ਤੇ ਸਿਹਤਮੰਦ ਸਮਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ | ਇਸਦੇ ਨਾਲ ਹੀ ਉਨਾਂ ਕਿਹਾ ਕਿ ਸਰਕਾਰ ਨੂੰ  ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ  ਸ਼ੁੱਧ ਬਣਾਈ ਰੱਖਣ ਲਈ ਵੀ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਪਾਣੀ ਦੀ ਟੈਂਕੀ ਅਤੇ ਬੋਰ ਦਾ ਕੰਮ ਰਿਬਨ ਕੱਟ ਕੇ ਕੰਮ ਸ਼ੁਰੂ ਕਰਵਾਇਆ
Next articleਤੁਸੀਂ ਕਿਸੇ ਤੋਂ ਘੱਟ ਨਹੀਂ