ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮਾਣਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲਾ ਨਸ਼ਾ ਮੁਕਤੀ ਮੁੜ ਵਸੇਬਾ ਸੋਸਾਇਟੀ ਹੁਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਮੁਕਤ ਪੰਜਾਬ ਮਿਸ਼ਨ ਸਮਾਈਲ 2.0 ਤਹਿਤ ਸਿਹਤ ਵਿਭਾਗ ਵਲੋਂ ਜਨਤਕ ਥਾਵਾਂ ਤੇ ਕਾਊਂਸਲਿੰਗ ਤੇ ਜਾਗਰੂਕਤਾ ਲਈ ਲਗਾਏ ਜਾ ਰਹੇ ਹੈਲਪ ਡੈਸਕ ਦੀ ਰਸਮੀ ਸ਼ੁਰੂਆਤ ਉਪਮੰਡਲ ਮਜਿਸਟ੍ਰੇਟ ਕੰਪਲੈਕਸ ਹੁਸ਼ਿਆਰਪੁਰ ਵਿਖੇ ਅੱਜ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ ਵਲੋਂ ਕੀਤੀ ਗਈ। ਇਸ ਮੌਕੇ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਦੇ ਮੈਨੇਜਰ ਸ਼੍ਰੀਮਤੀ ਨਿਸ਼ਾ ਰਾਣੀ ,ਜਿਲ੍ਹਾ ਸੁਪਰਡੈਂਟ ਗੁਰਜਿੰਦਰ ਕੌਰ,ਚੰਦਨ ਸੋਨੀ ਕਾਉਸਲਰ ਓ. ਓ. ਏ. ਟੀ. ਕਲੀਨਿਕ ਕੇਂਦਰੀ ਜੇਲ੍ਹ ਹੁਸ਼ਿਆਰਪੁਰ, ਅਮਿਤ ਕੁਮਾਰ, ਸੰਦੀਪ ਕੁਮਾਰੀ ਕਾਉਸਲਰ ਹਾਜ਼ਰ ਸਨ। ਡਾ. ਹਰਬੰਸ ਕੌਰ ਨੇ ਕਿਹਾ ਕਿ ਮਿਸ਼ਨ ਸਮਾਈਲ 2.0 ਅਧੀਨ ਜਨਤਕ ਕਾਉਸਲਿੰਗ ਅਤੇ ਜਾਗਰੂਕਤਾਂ ਅਭਿਆਨ ਤਹਿਤ ਆਮ ਜਨਤਾ ਨੂੰ ਨਸ਼ਾ ਖ਼ੋਰੀ ਦੇ ਮਾੜੇ ਪ੍ਰਭਾਵ ਅਤੇ ਇਸ ਦੇ ਇਲਾਜ਼ ਬਾਰੇ ਜਾਗਰੂਕ ਕਰਨ ਲਈ ਇਹਨਾ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਤਕਰੀਬਨ 99 ਲੋਕਾਂ ਵੱਲੋ ਇਸ ਹੈਲਪ ਡੈਸਕ ਤੇ ਜਾਣਕਾਰੀ ਹਾਸਿਲ ਕੀਤੀ ਗਈ। ਇਹ ਹੈਲਪ ਡੈਸਕ ਲਗਾਉਣ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ ਤਾਂ ਜੋ ਨਸ਼ਾਖ਼ੋਰੀ ਵਿੱਚ ਗ੍ਰਸਤ ਵਿਅਕਤੀ ਨੂੰ ਇਲਾਜ਼ ਅਧੀਨ ਲਿਆਂਦਾ ਜਾ ਸਕੇ। ਇਸ ਮੌਕੇ ਨਿਸ਼ਾ ਰਾਣੀ ਜਿਲ੍ਹਾ ਮੈਨੇਜਰ ਨੇ ਕਿਹਾ ਕਿ ਇਹ ਪ੍ਰੋਗਰਾਮ ਵਿੱਚ ਡਾ. ਰਾਜ ਕੁਮਾਰ ਮਨੋਰੋਗ ਮਾਹਿਰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਡਾ. ਮਾਹਿਮਾ ਮਿਨਹਾਸ ਮੈਡੀਕਲ ਅਫ਼ਸਰ ਹੁਸ਼ਿਆਰਪੁਰ ਜੀ ਤੇ ਉਨ੍ਹਾਂ ਦੀ ਟੀਮ ਹਰ ਵੇਲੇ ਸਿਪਾਹੀਆਂ ਵਾਂਗ ਇਸ ਕਾਰਜ ਵਿੱਚ ਲੱਗੀ ਹੋਈ ਹੈਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj