ਚੰਡੀਗੜ੍ਹ (ਸਮਾਜ ਵੀਕਲੀ): ਬੌਲੀਵੁਡ ਅਦਾਕਾਰਾ ਕੰਗਨਾ ਰਣੌਤ ਨੇ ਡਰੱਗ ਮਾਮਲੇ ਵਿਚ ਸ਼ਾਹਰੁਖ ਖਾਨ ਨੂੰ ਘੇਰਿਆ ਹੈ। ਉਸ ਨੇ ਇੰਸਟਾਗਰਾਮ ਵਿਚ ਜੈਕੀ ਚੇਨ ਦੀ ਫੋਟੋ ਪਾਈ ਹੈ ਜਿਸ ਵਿਚ ਜੈਕੀ ਚੈਨ ਆਪਣੇ ਲੜਕੇ ਦੀ ਗ੍ਰਿਫਤਾਰੀ ਤੋਂ ਬਾਅਦ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ। ਇਸ ਫੋੋਟੋ ਵਿਚ ਇਕ ਪਾਸੇ ਜੈਕੀ ਚੈਨ ਤੇ ਉਸ ਦਾ ਲੜਕਾ ਹੈ ਤੇ ਦੂਜੇ ਪਾਸੇ ਪੁਲੀਸ ਉਸ ਦੇ ਲੜਕੇ ਨੂੰ ਲਿਜਾਂਦੀ ਨਜ਼ਰ ਆ ਰਹੀ ਹੈ।
ਕੰਗਨਾ ਨੇ ਸ਼ਾਹਰੁਖ ਖਾਨ ਵੱਲ ਅਸਿੱਧਾ ਇਸ਼ਾਰ ਕਰਦਿਆਂ ਕਿਹਾ ਕਿ ਜਦ ਉਸ ਦੇ ਲੜਕੇ ਨੂੰ ਸਾਲ 2014 ਵਿਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਨੇ ਮੁਆਫੀ ਮੰਗੀ ਸੀ ਕਿ ਉਸ ਨੂੰ ਆਪਣੇ ਲੜਕੇ ਦੀ ਹਰਕਤ ’ਤੇ ਸ਼ਰਮ ਆ ਰਹੀ ਹੈ ਕਿ ਉਹ ਉਸ ਨੂੰ ਬਚਾਉਣ ਲਈ ਦਖਲ ਨਹੀਂ ਦੇਵੇਗਾ। ਇਸ ਤੋਂ ਬਾਅਦ ਉਸ ਦੇ ਲੜਕੇ ਨੂੰ ਛੇ ਮਹੀਨੇ ਦੀ ਸਜ਼ਾ ਹੋਈ। ਕੰਗਨਾ ਨੇ ਪੋਸਟ ਕਰਦੇ ਹੋਏ ਕਿਹਾ ਕਿ ਉਹ ਬਸ ਇਹੀ ਕਹਿ ਰਹੀ ਹੈ। ਇਸ ਟਿੱਪਣੀ ਨਾਲ ਇਸ਼ਾਰਾ ਕੀਤਾ ਗਿਆ ਹੈ ਕਿ ਸ਼ਾਹਰੁਖ ਖਾਨ ਆਪਣੇ ਲੜਕੇ ਦੀਆਂ ਗਲਤੀਆਂ ਨੂੰ ਛੁਪਾਉਣ ਲਈ ਤੇ ਪੁਲੀਸ ਕਾਰਵਾਈ ਤੋਂ ਬਚਾਉਣ ਲਈ ਯਤਨ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕੰਗਨਾ ਨੇ ਸ਼ਾਹਰੁਖ ਖਾਨ ਦੀ ਹਮਾਇਤ ਵਿਚ ਆਏ ਅਦਾਕਾਰਾਂ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly