ਠਾਣੇ/ਮੁੰਬਈ (ਸਮਾਜ ਵੀਕਲੀ): ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਪੈਂਦੇ ਭਿਵੰਡੀ ਦੀ ਇਕ ਅਦਾਲਤ ਨੇ ਅੱਜ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਨੂੰ ਡਰੱਗ ਦੇ ਇਕ ਮਾਮਲੇ ਵਿਚ ਇਕ ਦਿਨ ਲਈ ਨਾਰਕੋਟਿਕ ਕੰਟਰੋਲ ਬਿਊਰੋ ਦੀ ਹਿਰਾਸਤ ਵਿਚ ਭੇਜ ਦਿੱਤਾ ਹੈ। ਮੈਜਿਸਟਰੇਟ ਐੱਮ.ਐੱਮ. ਮਾਲੀ ਨੇ ਅੱਜ ਕਾਸਕਰ ਨੂੰ ਇਕ ਦਿਨ ਲਈ ਨਾਰਕੋਟਿਕ ਕੰਟਰੋਲ ਬਿਊਰੋ ਦੀ ਹਿਰਾਸਤ ਵਿਚ ਭੇਜਿਆ।
ਇਕ ਅਧਿਕਾਰੀ ਨੇ ਦੱਸਿਆ ਕਿ ਹਾਲ ਹੀ ਵਿਚ 27 ਕਿੱਲੋ ਹਸ਼ੀਸ਼ ਬਰਾਮਦ ਕੀਤੇ ਜਾਣ ਤੋਂ ਬਾਅਦ ਇਸ ਮਾਮਲੇ ’ਚ ਕਾਸਕਰ ਦੀ ਕਥਿਤ ਸ਼ਮੂਲੀਅਤ ਦੇ ਸੰਕੇਤ ਮਿਲੇ ਸਨ। ਐੱਨਸੀਬੀ ਨੇ ਮਾਮਲੇ ਵਿਚ ਪੁੱਛਗਿਛ ਲਈ ਕਾਸਕਰ ਦੀ ਹਿਰਾਸਤ ਮੰਗੀ ਸੀ। ਨਾਰਕੋਟਿਕ ਕੰਟਰੋਲ ਬਿਊਰੋ ਨੂੰ ਕਾਸਕਰ ਦੀ ਹਿਰਾਸਤ ਦਿੰਦਿਆਂ ਮੈਜਿਸਟਰੇਟ ਨੇ ਕਿਹਾ, ‘‘ਰਿਮਾਂਡ ਰਿਪੋਰਟ ਤੇ ਕੇਸ ਡਾਇਰੀ ’ਤੇ ਵਿਚਾਰ ਕਰਦੇ ਹੋਏ ਅਜਿਹਾ ਲੱਗਦਾ ਹੈ ਕਿ ਮਾਮਲਾ ਗੰਭੀਰ ਹੈ ਅਤੇ ਇਸ ਲਈ ਪੁੱਛਗਿਛ ਸਬੰਧੀ ਉਚਿਤ ਮੌਕਾ ਦਿੱਤਾ ਜਾਣਾ ਚਾਹੀਦਾ ਹੈ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly