HOME ਨਸ਼ਿਆਂ ਸਬੰਧੀ ਜਾਗਰੂਕਤਾ

ਨਸ਼ਿਆਂ ਸਬੰਧੀ ਜਾਗਰੂਕਤਾ

   (ਸਮਾਜ ਵੀਕਲੀ)   ਅੱਜ ਸਰਕਾਰੀ ਹਾਈ ਸਕੂਲ ਚਕੇਰੀਆਂ ਵਿਖੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੀ ਮੁਹਿੰਮ “ਨਸ਼ਿਆਂ ਵਿਰੁੱਧ ਯੁੱਧ “ਲਈ ਜਾਗਰੂਕ ਕੀਤਾ ਗਿਆ । ਇਸ ਦੇ ਨਾਲ ਹੀ ਨਸ਼ਿਆਂ ਦੇ ਸਰੀਰ ਉੱਤੇ ਮਾੜੇ ਪ੍ਰਭਾਵ ਨੂੰ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਅਤੇ ਸਾਇੰਸ ਅਧਿਆਪਕਾ ਸ਼੍ਰੀਮਤੀ ਮਨਪ੍ਰੀਤ ਕੌਰ ਵੱਲੋਂ ਮਾਪਿਆਂ ਨੂੰ ਤੇ ਜਾਗਰੂਕ ਕੀਤਾ ਗਿਆ । ਮੁੱਖ ਅਧਿਆਪਕਾ ਸ਼੍ਰੀਮਤੀ ਅਮਨਦੀਪ ਕੌਰ ਜੀ ਵੱਲੋਂ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਐਸਐਮਸੀ ਕਮੇਟੀ, ਸਮੂਹ ਸਟਾਫ ਮੈਂਬਰ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪੇ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟੈਨਿਸ ਖਿਡਾਰਨ ਰਾਧਿਕਾ ਕਤਲ ਕੇਸ ਵਿੱਚ ਨਵਾਂ ਮੋੜ, ਦੋਸਤ ਨੇ ਵੀਡੀਓ ਪੋਸਟ ਕਰਕੇ ਕੀਤਾ ਹੈਰਾਨ ਕਰਨ ਵਾਲਾ ਦਾਅਵਾ, ਹੁਣ ਪੁਲਿਸ ਕਰੇਗੀ ਪੁੱਛਗਿੱਛ
Next articleਮੇਟਾ ਦੀ ਵੱਡੀ ਕਾਰਵਾਈ, 1 ਕਰੋੜ ਫੇਸਬੁੱਕ ਖਾਤੇ ਬੰਦ, ਜਾਣੋ ਕਿਹੜੀ ਗਲਤੀ ਮਹਿੰਗੀ ਸਾਬਤ ਹੋ ਸਕਦੀ ਹੈ