“ਨਸ਼ਿਆਂ ਦੀ ਮਾਰ”

(ਸਮਾਜ ਵੀਕਲੀ)
ਨਸ਼ਿਆਂ ਦੀ ਮਾਰ ਹੇਠ ਆਇਆ ਸੰਸਾਰ,
ਇਹਨਾਂ ਨੇ ਤਾਂ ਬਦਲਤੀ, ਸਾਡੇ ਪੰਜਾਬ ਦੀ ਨੁਹਾਰ l
ਬਹੁਤਿਆਂ ਲਈ ਹੋਵੇਗਾ ਇਹ ਚੰਗਾ ਕਾਰੋਬਾਰ,
ਕਈਆਂ ਦੇ ਹੀ ਖਾ ਗਿਆ ਹੱਸਦੇ- ਵਸਦੇ ਪਰਿਵਾਰ l
ਨਸ਼ਿਆਂ ਦੀ ਮਾਰ ਹੇਠ ਆਇਆ ਸੰਸਾਰ l
ਬਹੁਤੇ ਹੋਏ ਹੋਣਗੇ ਆਪਣੇ ਸ਼ੌਂਕਾਂ ਦੇ ਸ਼ਿਕਾਰ ,
ਕਈਆਂ ਕੋਲ ਹੋਵੇਗੀ ਧਨ ਦੀ ਭਰਮਾਰ l
ਕਈ ਗੲੇ ਹੋਣਗੇ ਅਾਪਣੀਆਂ ਮੁਸ਼ਕਿਲਾਂ ਤੋਂ ਹਾਰ ,
ਤਾਂ ਹੀ ਚੁਣਿਆ ਹੋਵੇਗਾ ਇਹ ਕੁਰਾਹੇ ਪੈਣ ਦਾ ਦੁਅਾਰ l
ਨਸ਼ਿਆਂ ਦੀ ਮਾਰ ਹੇਠ ਆਇਆ ਸੰਸਾਰ l
ਦਿਨੋਂ ਦਿਨ ਵੱਧ ਰਹੀ ਹੈ ਇਸ ਤੂਫਾਨ ਦੀ ਰਫਤਾਰ,
ਕਿਸ ਤਰ੍ਹਾਂ ਰੋਕੀਏ ਇਸ ਦੀ ਪੈਦਾਵਾਰ ?
ਕੀ ਇਹਨਾਂ ਨੂੰ ਰੋਕਣ ਲਈ ਕਾਫੀ ਹੋਣਗੇ ਪ੍ਰਚਾਰ ?
ਮੇਰੀ ਇੱਕੋ ਹੀ ਅਪੀਲ ਸਾਰਿਆਂ ਨੂੰ ਵਾਰ- ਵਾਰ,
ਨਸ਼ਿਆਂ ਦੇ ਵਿਰੋਧ ਵਿੱਚ ਰਹੋ ਹਮੇਸ਼ਾ ਤਿਆਰ l
ਨਸ਼ਿਆਂ ਦੀ ਮਾਰ ਹੇਠ ਆਇਆ ਸੰਸਾਰ l
   ਸਹਿਜਦੀਪ ਕੌਰ ‘ਕਾਕੜਾ’
   ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article7 killed in fire in Indonesia’s Jakarta
Next articleOne crew member killed in Russian Tu-22M3 plane crash