ਡੁੱਬਾ ਇਨਸਾਨ ਏ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ)

ਲੱਗੇ ਏਦਾਂ ਦੁਨੀਆਂ ‘ ਚ ਹੋੜ ਲੱਗ ਗਈ ਏ,
ਹਰ ਥਾਂ ਇੱਕੋ ਜਿਹੀ ਅੱਗ ਲੱਗੀ ਪਈ ਏ,
ਵੱਡੇ ਦੀ ਕਦਰ ਹੈ ਨਾ ਛੋਟਿਆਂ ਨਾਲ ਪਿਆਰ ਏ,
ਹਰ ਕੋਈ ਦੂਜਿਆਂ ਨੂੰ ਕਰਦਾ ਖ਼ੁਆਰ ਏ,

ਘਰਾਂ ਵਿੱਚ ਪ੍ਰੇਮ ਨਾ ਬਾਹਰ ਕੋਈ ਪਿਆਰ ਏ,
ਹਰ ਕੋਈ ਲੱਗੇ ਬੈਠਾ ਲੜਨ ਨੂੰ ਤਿਆਰ ਏ,
ਡਰ ਅਤੇ ਖ਼ੌਫ ਵਿੱਚ ਜਿਉਂਦਾ ਅੱਜ ਇਨਸਾਨ ਏ,
ਜਿਸਮਾਂ ਦਾ ਭੁੱਖਾ ਬੈਠਾ ਕੋਈ ਕਿਤੇ ਸ਼ੈਤਾਨ ਏ,

ਨਾ ਉਮਰ ਦਾ ਲਿਹਾਜ਼ ਲੱਗੇ ਦਿਲ ਬੇਈਮਾਨ ਏ,
ਹਰ ਸਮੇਂ ਸ਼ੰਕਾ ਵਿੱਚ ਡੁੱਬਿਆ ਇਨਸਾਨ ਏ,
ਜਜ਼ਬਿਆਂ ਦਾ ਘਾਣ ਦਿਲ ਹੈਰਾਨ ਏ,
ਖ਼ੁਦਾ ਨਾ ਲੱਭੇ ਹਰ ਕੋਈ ਪ੍ਰੇਸ਼ਾਨ ਏ,

ਬਾਜ਼ਾਰ ‘ ਚ ਬੇਈਮਾਨੀ ਲੁੱਟ ਪੈਂਦੀ ਆਮ ਏ,
ਮਿਲਾਵਟੀ ਸਮਾਨ ਵਿਕਦਾ ਸ਼ਰੇਆਮ ਏ,
ਰਿਸ਼ਵਤਾਂ ਦਾ ਰੌਲ਼ਾ ਇਮਾਨਦਾਰੀ ਪ੍ਰੇਸ਼ਾਨ ਏ,
ਛੋਟਾ ਕੰਮ ਕਰ ਹਰ ਕੋਈ ਬਣਦਾ ਮਹਾਨ ਏ,

ਦੇਸ਼ ਛੱਡ ਬਾਹਰ ਦੇਸ਼ ਭੱਜਦਾ ਜਵਾਨ ਏ,
ਏਥੇ ਨਾ ਕੋਈ ਬਾਤ ਪੁੱਛੇ ਆਪਣਾ ਸੁਆਲ ਏ,
ਦੇਖ ਦੇਖ ਦੁੱਖ ਹੁੰਦਾ ਹੈਰਾਨ ਹੋਈ ਕਾਇਨਾਤ ਏ,
ਧਰਮਿੰਦਰ ਦੁਨੀਆਂ ਏਦਾਂ ਦੀ ਮਸ਼ਹੂਰ ਹੋਈ ਏ,
ਜਿੱਥੇ ਦਿਲ ਹੋਣ ਬੇਈਮਾਨ ਖੋਇਆ ਈਮਾਨ ਏ।

ਧਰਮਿੰਦਰ ਸਿੰਘ ਮੁੱਲਾਂਪੁਰੀ

9872000461

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article82 Israelis arrested during nationwide protests against judicial overhaul
Next articleਨਵਾਂ ਸਾਲ ਬਿਕਰਮੀ ਸੰਮਤ 2080 (22 ਮਾਰਚ,2023) ਈ ਓ, ਡੇਰਾਬੱਸੀ ਵਰਿੰਦਰ ਜੈਨ ਨੇ ਸ਼ਹਿਰ ਵਾਸੀਆਂ ਨੂੰ ਦਿੱਤੀ ਵਧਾਈ