ਸੋਕਾ ਤੇ ਡੋਬਾ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

-ਬੁੱਧ ਸਿੰਘ ਨੀਲੋਂ
9464370823

ਹੜ੍ਹ ਅਚਾਨਕ ਨਹੀਂ ਆਉਦਾ
ਇਹ ਤਾਂ ਲਿਆਏ ਜਾਂਦੇ ਹਨ

ਇਹ ਉਂਦੋ ਆਉਂਦੇ ਹਨ
ਜਦ ਸ਼ੈਤਾਨ ਪਿਆਸੇ ਹੋਣ
ਉਹਨਾਂ ਦੇ ਢਿੱਡ ਭੁੱਖੇ ਹੋਣ
ਅੰਨ ਅਤੇ ਧਨ ਦੇ ਲਈ
ਹੁਣ ਵੀ ਉਹੀ ਕੁੱਝ ਹੋਇਆ ਹੈ
ਕੁਦਰਤ ਦੀ ਕਰੋਪੀ ਦੇ ਗਲ ਪਾ
ਉਹ ਜਸ਼ਨ ਮਨਾ ਰਹੇ ਹਨ ।

ਜਦ ਧਰਤੀ ਪਿਆਸੀ ਹੋਵੇ
ਅੰਬਰ ਰੋਵੇ ਤੇ ਜਰ ਨਾ ਹੋਵੇ।

ਕੁਦਰਤ ਵਿਚਾਰੀ ਕੀ ਕਰੇ
ਉਸ ਨੇ ਰੇਤੇ ਦੇ ਟਿੱਬਿਆਂ ਦੀ
ਪਿਆਸ ਵੀ ਬੁਝਾਉਣੀ ਐ
ਪਾਣੀਆਂ ਨਾਲ
ਕੋਈ ਫਰਕ ਨਹੀਂ ਪੈਂਦਾ
ਕੁਝ ਗਵਾਉਣ ਨਾਲ
ਗਵਾਏ ਬਿਨਾਂ
ਕਦੇ ਪਾਇਆ ਨਹੀਂ ਜਾ ਸਕਦਾ ।

ਸੁੱਕ ਤੇ ਭੁੱਖ ਬਹੁਤ ਮਾੜੀ ਐ
ਇਹ ਤਾਂ ਉਹ ਹੀ ਜਾਣਦਾ ਹੈ
ਜਿਸ ਨੇ ਕਦੇ ਇਹ ਰੁੱਤ ਮਾਣੀ ਹੋਵੇ
ਸਾਨੂੰ ਤਾਂ ਕਦੇ ਸੋਕਾ ਤੇ ਕਦੇ ਡੋਬਾ ਮਾਰਦਾ ਐ
ਅਸੀਂ ਉਝ ਕਦੇ ਮਰੇ ਨਹੀਂ
ਡਰੇ ਨਹੀ, ਹਰੇ ਨਾ ਨਹੀ ।
ਕਦੇ ਭਰੇ ਨਹੀਂ, ਕਦੇ ਖਾਲੀ ਨਹੀਂ!
ਅਸੀਂ ਤਾਂ ਤੁਰ ਪੈਂਦੇ ਆ
ਸਿਰ ਤੇ ਬੰਨ੍ਹ ਕਫਨ
ਪਰ ਕਦੇ ਨਹੀਂ ਹੋਏ ਦਫਨ
ਹੁੰਦਾ ਐ ਸਾਡੇ ‘ਤੇ ਦਮਨ
ਉਹ ਕਰਦੇ ਨੇ ਸਾਡੇ ਨਾਮ ‘ਤੇ ਹਵਨ
ਉਹ ਭਰਮ ਵਿੱਚ ਨੇ
ਅਸੀਂ ਭਰਮ ਮੁਕਤ ਆ
ਜਿਉਣ ਦੀ ਏਹੀ ਜੁਗਤ ਆ
ਅਸੀਂ ਭੁੱਖ ਨਾਲ ਨਹੀਂ
ਧੋਖੇ ਨਾਲ ਮਰਦੇ ਆ
ਸਾਡੇ ਵਿਚੋਂ ਈ ਨੇ
ਭੁੱਖ ਦੇ ਚੌਧਰੀ
ਜੋ ਭੁੱਖ ਲਈ ਉਹ
ਤਨ ਮਨ ਵੇਚ ਸਕਦੇ
ਧਨ ਲਈ ਵਿਕ ਸਕਦੇ
ਪਰ ਸਾਡੇ ਸਦੀਆਂ ਤੋਂ
ਸਿਰਾਂ ਦੇ ਮੁੱਲ ਪੈਦੇ ਰਹੇ
ਅਸੀਂ ਦਰਦ ਸਹਿੰਦੇ ਰਹੇ
ਅਸੀਂ ਦਰਦੀ ਰਹੇ
ਪਰ ਕਦੇ ਬੇ ਦਰਦ ਨਹੀਂ ਹੋਏ ।
ਅਸੀਂ ਸੋਕੇ ਦੀ ਮਾਰ
ਪਾਣੀਆਂ ਦੀ ਧਾਰ
ਦੁਸ਼ਮਣ ਦੀ ਤਲਵਾਰ
ਸੰਗ ਖੇਡਦੇ ਰਹੇ ।
ਜਿਉਂ ਤਿਉਂ ਪ੍ਰੇਮ ਖੇਲਣ ਕਾ ਚਾਓ
ਸਿਰ ਧਰ ਤਲੀ ਗਲੀ ਮੋਰੀ ਆਓ
ਕੁਰਸੀ ਸਦਾ ਹੀ
ਭੁੱਖ ਤਾਂਡਵ ਨਾਚ ਨੱਚਦੀ ਹੈ
ਉਹ ਦਿੱਲੀ ਬਹਿ ਹੱਸਦੀ ਹੈ।
ਬਕ ਬਕ ਬਕਦੀ ਹੈ।

ਅਸੀਂ ਸੋਕੇ ਵਿੱਚ
ਫੁਟਦੇ ਆ ਹਰੀਆਂ ਕਚੂਰ ਪੱਤੀਆਂ
ਸੋਕਾ ਸਾਡੇ ਲਈ ਵਰਦਾਨ ਐ
ਪਾਣੀਆਂ ਸੰਗ ਸਾਡੀ ਜਾਨ ਐ
ਕੀ ਕਰੂਗਾ ਸੋਕਾ
ਕੀ ਕਰੂਗਾ ਪਾਣੀ
ਕਦੇ ਨਹੀਂ ਹੁੰਦੀ
ਖਤਮ ਕਹਾਣੀ ।

ਸੋਕਾ ਸੋਕਾ
ਕਦੋਂ ਤੱਕ ਧੋਖਾ?
ਪਾਣੀ ਪਾਣੀ
ਨਿੱਤ ਨਵੀਂ ਕਹਾਣੀ!
ਅਸੀਂ ਹਰ ਰੁੱਤ ਮਾਣੀ!
ਅਜੇ ਅਸੀਂ ਜਿਉਦੇ ਆ
ਸਾਡੇ ਬਾਬੇ ਬੀਬੀਆਂ ਤੇ ਨੌਜਵਾਨ
ਖੇਡਣ ਜਾਣ ਦੇ ਹਨ ਪਾਣੀਆਂ ਦੇ ਸੰਗ
ਅਸੀਂ ਦਰਿਆਵਾਂ ਤੇ ਹਕੂਮਤ ਦੀਆਂ ਹਵਾਵਾਂ ਦੇ
ਪਾੜ ਪੂਰੇ ਹਨ ਤੇ ਦੁਸ਼ਮਣ ਘੂਰੇ ਹਨ
ਉਹ ਭਰਮ ਵਿੱਚ ਐ
ਇਹ ਪਾਣੀ ਸਾਨੂੰ ਖਤਮ ਕਰ ਦੇਣਗੇ
ਦੇਖੋ ਆ ਕੇ ਦਰਿਆਵਾਂ ਦੇ ਮੂੰਹ ਕਿਵੇਂ ਮੋੜ ਦੇ ਨੇ
ਲੋਕ ਘਰਾਂ ਵਿੱਚੋਂ ਜਦ ਕਦੇ ਤੇਰੇ ਵਲ ਤੁਰ ਪਏ
ਇਹ ਡੱਕੇ ਨਹੀਂ ਜਾਣੇ
ਅਜੇ ਦੁੱਖ ਦੇ ਵਿੱਚ ਇਕੱਠੇ ਹੋਏ ਹਨ
ਜਦ ਕਦੇ ਸੁੱਖ ਹੋਏ
ਫੇਰ ਦੇਖੀ
ਇਹ ਹੜ੍ਹ ਅਚਾਨਕ ਨਹੀਂ ਆਏ
ਪਰ ਅਸੀਂ ਜਦੋਂ ਆਏ ਤਾਂ ਦੱਸ ਕੇ ਆਵਾਂਗੇ
ਉਡੀਕ ਤੂੰ ਅਜੇ ਦਰਿਆਵਾਂ ਦੇ ਮੂੰਹ ਬੰਦ ਕਰਨ ਦੇ
ਇਹ ਵਕਤ ਕਿਸੇ ਦੀ ਜਾਗੀਰ ਨਹੀਂ
ਕਦੇ ਵੀ ਬਦਲ ਸਕਦਾ ਐ
ਚਮਕੌਰ ਦੀ ਗੜ੍ਹੀ
ਤੇ ਮਾਛੀਵਾੜਾ ਦੇ ਜੰਗਲ
ਖਿਦਰਾਣੇ ਦੀ ਢਾਬ ਕਦ ਬਣ
ਜੇ ਪਤਾ ਨਹੀਂ

Previous articleਸਮਾਂ
Next articleਤੂੰ ਮੈਨੂੰ ਪੜ੍ਹਿਆ ਹੀ ਨਹੀਂ