ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿੱਚ ਸ਼ਹਿਰ ਦੇ ਵਿਭਿੰਨ ਕਾਲਜਾਂ ਵਿੱਚ ਆਰਗਨ ਡੋਨੇਸ਼ਨ ਦੇ ਸਬੰਧ ਵਿੱਚ ਫਲੈਕਸ ਬੋਰਡ ਲਗਾਏ ਜਾ ਰਹੇ ਹਨ। ਇਸੀ ਕੜੀ ਦੇ ਤਹਿਤ ਅੱਜ ਪਹਿਲਾ ਬੋਰਡ ਰਿਆਤ ਬਾਹਰਾ ਕਾਲਜ ਦੇ ਕੰਪਲੈਕਸ ਵਿੱਚ ਲਗਾਇਆ ਗਿਆ। ਇਸ ਮੌਕੇ ਤੇ ਕਾਲਜ ਦੇ ਕੈਂਪਸ ਡਾਇਰੈਕਟਰ ਚੰਦਰ ਮੋਹਨ ਸ਼ਰਮਾ, ਪ੍ਰਿੰਸੀਪਲ ਮਨਿੰਦਰ ਸਿੰਘ ਗਰੋਵਰ (ਫਾਰਮੇਸੀ) ਅਤੇ ਚੇਅਰਮੈਨ ਜੇ.ਬੀ. ਬਹਿਲ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਵਿਦਿਆਰਥੀਆਂ ਨੂੰ ਨਵੇਂ ਬਣੇ ਕਾਨੂੰਨ ਦੇ ਸਬੰਧ ਵਿੱਚ ਜਾਗਰੂਕ ਕਰਦੇ ਹੋਏ ਦੱਸਿਆ ਕਿ ਯੂਰੋਪ ਦੇ ਦੇਸ਼ਾ ਵਿੱਚ ਜਦੋਂ ਕੋਈ ਵਿਅਕਤੀ ਡਰਾਈਵਿੰਗ ਲਾਇਸੈਂਸ ਅਪਲਾਈ ਕਰਦਾ ਹੈ ਤਾਂ ਉਥੇ ਕਾਨੂੰਨ ਦੇ ਮੁਤਾਬਿਕ ਆਰਗਨ ਡੋਨੇਸ਼ਨ ਦਾ ਕਾਲਮ ਭਰਨਾ ਜ਼ਰੂਰੀ ਹੁੰਦਾ ਸੀ। ਇਸ ਦੀ ਤਹਿਤ ਰੋਟਰੀ ਆਈ ਬੈਂਕ ਦੇ ਯਤਨਾ ਨਾਲ ਭਾਰਤ ਵਿੱਚ ਵੀ ਇਹ ਕਾਨੂੰਨ ਲਾਗੂ ਕਰਵਾ ਦਿੱਤਾ ਗਿਆ। ਸ਼੍ਰੀ ਅਰੋੜਾ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਜਦੋਂ ਵੀ ਆਪਣੇ ਲਾਇਸੈਂਸ ਨਵੇਂ ਬਣਵਾਉਣ ਜਾਂ ਰਿਨਿਊ ਕਰਵਾਉਣ ਤਾਂ ਉਸ ਆਰਗਨ ਡੋਨੇਸ਼ਨ ਵਾਲੇ ਕਾਲਮ ਨੂੰ ਹਾਂ ਵਿੱਚ ਭਰਕੇ ਸਹਿਮਤੀ ਜ਼ਰੂਰ ਕਰਨ ਤਾਂ ਕਿ ਤੁਸੀ ਵੀ ਇਸ ਪੁੰਨ ਦੇ ਕੰਮ ਦੇ ਭਾਗੀਦਾਰ ਬਣ ਸਕੋ।
ਇਸ ਮੌਕੇ ਤੇ ਚੇਅਰਮੈਨ ਜੇ.ਸੀ.ਬਹਿਲ ਨੇ ਬੱਚਿਆਂ ਨੂੰ ਅਪੀਲ ਕੀਤੀ ਕਿ ਘਰ ਜਾ ਕੇ ਆਪਣੇ ਆਲੇ ਦੁਆਲੇ ਨੂੰ ਵੀ ਨੇਤਰਦਾਨ ਅਤੇ ਸਰੀਰਦਾਨ ਦੇ ਬਾਰੇ ਜਾਗਰੂਕ ਕਰਨ ਤਾਂ ਕਿ ਜ਼ਰੂਰਤਮੰਦ ਵਿਅਕਤੀਆਂ ਦੀ ਸਮੇਂ ਰਹਿੰਦੇ ਸਹਾਇਤਾ ਕੀਤੀ ਜਾ ਸਕੇ। ਰਿਆਤ ਬਹਾਰਾ ਕਾਲਜ ਦੇ ਕੈਂਪਸ ਡਾਇਰੈਕਟਰ ਸ਼੍ਰੀ ਚੰਦਰ ਮੋਹਨ ਸ਼ਰਮਾ ਨੇ ਸੁਸਾਇਟੀ ਦੇ ਕਾਰਜਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਇਸ ਨੇਕ ਕਾਰਜ ਦੇ ਲਈ ਹਮੇਸ਼ਾ ਸੁਸਾਇਟੀ ਦੇ ਨਾਲ ਖੜੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਬੱਚਿਆਂ ਅਤੇ ਸਟਾਫ ਨੂੰ ਸਮੇਂ-ਸਮੇਂ ਤੇ ਆਰਗਨ ਡੋਨੇਸ਼ਨ ਦੇ ਬਾਰੇ ਵਿੱਚ ਕਾਲਜ ਵਲੋਂ ਜਾਗਰੂਕ ਕਰਦੇ ਰਹਿਣਗੇ ਤਾਂਕਿ ਦੇਸ਼ ਵਿਚੋਂ ਅੰਨ੍ਹੇਪਣ ਨੂੰ ਦੂਰ ਕਰਨ ਦਾ ਜੋ ਯਤਨ ਸੁਸਾਇਟੀ ਕਰ ਰਹੀ ਹੈ, ਉਸ ਨੂੰ ਬੱਚਿਆਂ ਦੇ ਮਾਧਿਅਮ ਦੁਆਰਾ ਪੂਰਾ ਕੀਤਾ ਜਾ ਸਕੇ। ਇਸ ਮੌਕੇ ਤੇ ਪ੍ਰੋ.ਦਲਜੀਤ ਸਿੰਘ, ਮਦਨ ਲਾਲ ਮਹਾਜਨ, ਜਸਵੀਰ ਕੰਵਰ ਅਤੇ ਹੋਰ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly