ਨਵਾਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਆਸਰੋਂ ਹਾਈਟੈੱਕ ਨਾਕੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਆਸਰੋਂ ਹਾਈਟੈੱਕ ਨਾਕੇ ਕੋਲ ਐਕਸੀਡੈਂਟ ਹੋ ਗਿਆ ਹੈ । ਉਹਨ੍ਹਾ ਨੇ ਤਰੁੰਤ ਜਾ ਕੇ ਦੇਖਿਆ ਤਾ ਦੱਸਿਆ ਕਿ ਇੱਕ ਟਰੱਕ ਜਿਸ ਦਾ ਨੰਬਰ ਪੀ ਬੀ 65 ਬੀ ਜੀ 5402 ਜਿਸ ਨੂੰ ਕੁਲਦੀਪ ਸਿੰਘ ਪੁੱਤਰ ਨੰਦ ਲਾਲ ਵਾਸੀ ਮੁਕੇਰੀਆਂ ਜਿਲ੍ਹਾਂ ਹੁਸ਼ਿਆਰਪੁਰ ਚਲਾ ਰਿਹਾ ਸੀ ਜੋ ਕਿ ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ ਅਤੇ ਦੂਸਰਾ ਟਰੱਕ ਜਿਸ ਦਾ ਨੰਬਰ ਐਚ ਪੀ 65 ਬੀ ਜੀ 5402 ਜਿਸ ਨੂੰ ਰਾਜ ਕੁਮਾਰ ਪੁੱਤਰ ਕ੍ਰਿਸਨੂੰ ਕੁਮਾਰ ਪਿੰਡ ਨੇਹਰੀ ਬਿਲਾਸਪੁਰ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਜੋ ਕਿ ਰੋਪੜ੍ਹ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ ਜਦੋਂ ਇਹ ਟਰੱਕ ਹਾਈਟੈੱਕ ਨਾਕੇ ਤੇ ਪਹੁੰਚੀਆਂ ਤਾ ਇਹ ਟਰੱਕ ਡਰਾਈਵਰ ਆਪਣੇ ਟਰੱਕ ਤੋਂ ਉੱਤਰ ਹੇਠਾ ਨਾਕੇ ਕੋਲ ਖੜ੍ਹਾ ਸੀ ਤਾ ਦੂਸਰੇ ਟਰੱਕ ਨੇ ਇਸ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਕ੍ਰਿਸਨੂੰ ਡਰਾਈਵਰ ਗੰਭੀਰ ਰੂਪਾ ਵਿਚ ਜਖਮੀ ਹੋ ਗਿਆ ਜਿਸ ਦੀ ਲੱਤ ਟੁੱਟ ਗਈ ਅਤੇ ਉਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀ ਇਲਾਜ਼ ਲਈ ਰੋਪੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਐਸ ਐਸ ਐਫ ਦੀ ਟੀਮ ਹਾਦਸਾ ਗ੍ਰਸਤ ਟਰੱਕ ਨੂੰ ਸਾਇਡ ਤੇ ਕਰਵਾਇਆ। ਰੋਡ ਨੂੰ ਕਲੀਅਰ ਕਰਵਾ ਕੇ ਟ੍ਰੈਫਿਕ ਸੰਚਾਰੂ ਢੰਗ ਨਾਲ ਚਲਾਇਆ ਅਤੇ ਇਸ ਹਾਦਸੇ ਦੀ ਜਾਣਕਾਰੀ ਕੰਟਰੋਲ ਰੂਮ ਅਤੇ ਆਸਰੋਂ ਚੌਂਕੀ ਇੰਚਾਰਜ ਸਿਕੰਦਰਪਾਲ ਨੂੰ ਦਿੱਤੀ ਗਈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


