ਚੰਗਰ ਦੇ ਕਿਸਾਨਾਂ ਲਈ ਤੁਪਕਾ ਸਿੰਜਾਈ ਯੋਜਨਾ ਸ਼ਰੂ

ਸ੍ਰੀ ਆਨੰਦਪੁਰ ਸਾਹਿਬ/ਨੰਗਲ (ਸਮਾਜ ਵੀਕਲੀ): ਦੇਸ਼ ਦੇ ਅਜ਼ਾਦ ਹੋਣ ਉਪਰੰਤ ਵੀ ਦਹਾਕਿਆਂ ਤੋਂ ਸੋਕੇ ਦੀ ਮਾਰ ਝੱਲ ਰਹੇ ਸ੍ਰੀ ਆਨੰਦਪੁਰ ਸਾਹਿਬ ਦੇ ਚੰਗਰ ਇਲਾਕੇ ਲਈ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਤੁਪਕਾ ਸਿੰਜਾਈ ਯੋਜਨਾ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਚੰਗਰ ਇਲਾਕੇ ਦੇ ਕਿਸਾਨਾਂ ਦੀ 70 ਸਾਲਾਂ ਦੀ ਮੰਗ ਨੂੰ ਬੂਰ ਪਿਆ ਹੈ।

ਸਪੀਕਰ ਰਾਣਾ ਕੇਪੀ ਸਿੰਘ ਵੱਲੋਂ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਮੁਕੰਮਲ ਹੋਣ ਵਾਲੇ ਇਸ ਤੁਪਕਾ ਸਿੰਜਾਈ ਯੋਜਨਾ ਪ੍ਰਾਜੈਕਟ ਤਹਿਤ ਥੱਪਲ ਵਿੱਚ ਪਹਿਲੀ ਸਕੀਮ ਦੀ ਸ਼ੁਰੂਆਤ ਮੋਟਰਾਂ ਦੇ ਸਵਿਚ ਦਬਾ ਕੇ ਕੀਤੀ ਗਈ, ਜਿਸ ਨਾਲ ਚੰਗਰ ਨੂੰ ਪਾਣੀ ਦੀ ਸਪਲਾਈ ਸ਼ੁਰੂ ਹੋਈ।

ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਦਹਾਕਿਆਂ ਤੋਂ ਇਸ ਇਲਾਕੇ ਦੇ ਲੋਕ ਸਿਜਾਈ ਲਈ ਪਾਣੀ ਦੀ ਮੰਗ ਕਰ ਰਹੇ ਸਨ, ਜਿਸ ਦੀ ਹੁਣ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਇਸ ਨੀਮ ਪਹਾੜੀ ਖੇਤਰ ਦੇ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗੀ।

ਸਪੀਕਰ ਰਾਣਾ ਭਾਵੁਕ ਹੋਏ

ਤੁਪਕਾ ਸਿੰਜਾਈ ਯੋਜਨਾ ਦੀ ਸ਼ੁਰੂਆਤ ਮੌਕੇ ਭਾਵੁਕ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ, ‘‘ਮੇਰੀ ਜ਼ਿੰਦਗੀ ਦਾ ਇਹ ਸਭ ਤੋਂ ਵੱਡਾ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਲੋਕਾਂ ਦੇ ਚਿਹਰੇ ਖਿੜ੍ਹ ਗਏ ਹਨ। ਕਿਸਾਨਾਂ ਦੀ ਆਰਥਿਕਤਾ ਨੂੰ ਹਲੂਣਾ ਦੇਣ ਵਾਲੀ ਇਹ ਸਕੀਮ ਇਸ ਇਲਾਕੇ ਦੀ ਆਰਥਿਕਤਾ ਦੀ ਮਜ਼ਬੂਤੀ ਦੀ ਦਿਸ਼ਾ ਵਿਚ ਇੱਕ ਵੱਡਾ ਕਦਮ ਸਿੱਧ ਹੋਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਵੱਲੋਂ 30 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
Next articleਬੇਅਦਬੀ ਮਾਮਲੇ ’ਚ ਨਿਆਂ ਮੰਗਣ ਵਾਲਿਆਂ ਦੀ ਆਵਾਜ਼ ਡੀਜੇ ਨਾਲ ਨਹੀਂ ਦਬਾਈ ਜਾ ਸਕਦੀ: ਸੁਖਬੀਰ