HOME ਬੇਗਮਪੁਰ ਸ਼ਹਿਰ ਦੇ ਸੁਪਨੇ

ਬੇਗਮਪੁਰ ਸ਼ਹਿਰ ਦੇ ਸੁਪਨੇ

ਮਹਿੰਦਰ ਸੂਦ

(ਸਮਾਜ ਵੀਕਲੀ)

ਸਤਿਗੁਰਾਂ ਦੇ ਬੇਗਮਪੁਰ ਸ਼ਹਿਰ ਦੇ ਸੁਪਨੇ ਨੂੰ ਆਜੋ ਸੱਚ ਕਰ ਦਿਖਾਇਏ।
ਹਰਿ ਨਾਮ ਰੂਪੀ ਬੇੜੇ ਨਾਲ ਹਰ ਇਕ ਭਵਸਾਗਰ ਪਾਰ ਕਰ ਜਾਇਏ ।
ਜੋ ਬੋਲੇ ਸੋ ਨਿਰਭੈ ਦੇ ਜੈਕਾਰੇ ਲਾ ਬਿਲਕੁਲ ਨਿਰਭੈ ਹੋ ਜਾਇਏ ।
ਹਰਿ ਨਾਮ ਦੇ ਝੰਢੇ ਪੂਰੇ ਵਿਸ਼ਵ ਵਿੱਚ ਜਾ ਜਾ ਲਹਿਰਾਇਏ ।
ਬਹੁਜਨ ਸਮਾਜ ਤੇ ਹੋ ਰਹੇ ਜੁਲਮਾਂ ਖਿਲਾਫ ਇੱਕਜੁੱਟ ਹੋ ਆਵਾਜ਼ ਉਠਾਇਏ।
ਇੱਕਜੁੱਟ ਹੋ ਭੂਸਰੇ ਹੋਏ ਸਾਂਨਾਂ ਨੂੰ ਆਜੋ ਚੰਗੀ ਤਰਾਂ ਨੱਥ ਪਾਈਏ ।
ਸਤਿਗੁਰਾਂ ਦੀ ਪਵਿੱਤਰ ਅਮ੍ਰਿਤ ਬਾਣੀ ਦਾ ਹਰਿ ਜਸ ਗਾਇਏ ।
ਤਾਂ ਜੋ ਝੂਠੇ ਪਾਖੰਡਾਂ-ਅਡੰਭਰਾਂ ਤੇ ਅੰਧਵਿਸ਼ਵਾਸਾਂ ਤੋਂ ਛੁਟਕਾਰਾ ਪਾਇਏ ।
ਦੋਵੇਂ ਹੱਥ ਜੋੜ ਸੂਦ ਵਿਰਕ ਨੇ ਬਹੁਜਨ ਸਮਾਜ ਨੂੰ ਕੀਤੀ ਬੇਨਤੀ ਏ।
ਆਜੋ ਸਾਰੇ ਰਲ ਮਿਲ ਕੇ ਜੈ ਗੁਰਦੇਵ ਧੰਨ ਗੁਰਦੇਵ ਦਾ ਜੈਕਾਰਾ ਲਾਇਏ ।
ਸਤਿਗੁਰਾਂ ਦੇ ਬੇਗਮਪੁਰ ਸ਼ਹਿਰ ਦੇ ਸੁਪਨੇ ਨੂੰ ਆਜੋ ਸੱਚ ਕਰ ਦਿਖਾਇਏ ।

ਮਹਿੰਦਰ ਸੂਦ
ਵਿਰਕ (ਜਲੰਧਰ)
98766-66381

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੈਲੂਲਰ ਜੇਲ੍ਹ ਦੀਆਂ ਕਾਲ ਕੋਠਰੀਆਂ, ਸ਼ਹਾਦਤਾਂ ਅਤੇ ਸਿੱਖੀ ਦੇ ਨਿਸ਼ਾਨ..
Next articleRishi Sunak, the Prime Minister of the United Kingdom, visited Wolverhampton