(ਸਮਾਜ ਵੀਕਲੀ)
ਸਤਿਗੁਰਾਂ ਦੇ ਬੇਗਮਪੁਰ ਸ਼ਹਿਰ ਦੇ ਸੁਪਨੇ ਨੂੰ ਆਜੋ ਸੱਚ ਕਰ ਦਿਖਾਇਏ।
ਹਰਿ ਨਾਮ ਰੂਪੀ ਬੇੜੇ ਨਾਲ ਹਰ ਇਕ ਭਵਸਾਗਰ ਪਾਰ ਕਰ ਜਾਇਏ ।
ਜੋ ਬੋਲੇ ਸੋ ਨਿਰਭੈ ਦੇ ਜੈਕਾਰੇ ਲਾ ਬਿਲਕੁਲ ਨਿਰਭੈ ਹੋ ਜਾਇਏ ।
ਹਰਿ ਨਾਮ ਦੇ ਝੰਢੇ ਪੂਰੇ ਵਿਸ਼ਵ ਵਿੱਚ ਜਾ ਜਾ ਲਹਿਰਾਇਏ ।
ਬਹੁਜਨ ਸਮਾਜ ਤੇ ਹੋ ਰਹੇ ਜੁਲਮਾਂ ਖਿਲਾਫ ਇੱਕਜੁੱਟ ਹੋ ਆਵਾਜ਼ ਉਠਾਇਏ।
ਇੱਕਜੁੱਟ ਹੋ ਭੂਸਰੇ ਹੋਏ ਸਾਂਨਾਂ ਨੂੰ ਆਜੋ ਚੰਗੀ ਤਰਾਂ ਨੱਥ ਪਾਈਏ ।
ਸਤਿਗੁਰਾਂ ਦੀ ਪਵਿੱਤਰ ਅਮ੍ਰਿਤ ਬਾਣੀ ਦਾ ਹਰਿ ਜਸ ਗਾਇਏ ।
ਤਾਂ ਜੋ ਝੂਠੇ ਪਾਖੰਡਾਂ-ਅਡੰਭਰਾਂ ਤੇ ਅੰਧਵਿਸ਼ਵਾਸਾਂ ਤੋਂ ਛੁਟਕਾਰਾ ਪਾਇਏ ।
ਦੋਵੇਂ ਹੱਥ ਜੋੜ ਸੂਦ ਵਿਰਕ ਨੇ ਬਹੁਜਨ ਸਮਾਜ ਨੂੰ ਕੀਤੀ ਬੇਨਤੀ ਏ।
ਆਜੋ ਸਾਰੇ ਰਲ ਮਿਲ ਕੇ ਜੈ ਗੁਰਦੇਵ ਧੰਨ ਗੁਰਦੇਵ ਦਾ ਜੈਕਾਰਾ ਲਾਇਏ ।
ਸਤਿਗੁਰਾਂ ਦੇ ਬੇਗਮਪੁਰ ਸ਼ਹਿਰ ਦੇ ਸੁਪਨੇ ਨੂੰ ਆਜੋ ਸੱਚ ਕਰ ਦਿਖਾਇਏ ।
ਮਹਿੰਦਰ ਸੂਦ
ਵਿਰਕ (ਜਲੰਧਰ)
98766-66381
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly