(ਸਮਾਜ ਵੀਕਲੀ)
ਨਾਟਕ ਅੰਦਰ ਵੱਡਾ ਨਾਟਕ ਚੱਲਦਾ ਹੈ,
ਪਾਤਰ ਤੇਰੇ ਮੇਰੇ ਵਰਗੇ ਹੋਰ ਅਨੇਕਾਂ ਨੇ….
ਬੰਦ ਕੀਤੇ ਸਨ ਚਿਹਰੇ ਵਿੱਚ ਕਿਤਾਬਾਂ ਦੇ,
ਖੋਲ੍ਹ ਧਰੇ ਸਭ ਅੱਗੇ ਵਕਤ ਦੇ ਛੇਕਾਂ ਨੇ….
ਕੰਧਾਂ ‘ਚ ਖੁੰਬ ਦਰਦ ਕਿਸ ਹੰਢਾਏ ਨੇ,
ਸੁਣ ਨਹੀ ਹੋਣੇ ਜੋ ਹਾਲ ਸੁਣਾਏ ਮੇਖਾਂ ਨੇ….
ਉੱਤਰ ਦੱਖਣ ਭੁੱਲ ਬੈਠੇ ਜੇ ਆਪਣੀ ਪੱਛੋ ਨੂੰ,
ਪੂਰਬ ਪੱਛਮ ਨੇ ਵੀ ਬਦਲ ਲੈਣੀਆਂ ਰੇਖਾ ਨੇ….
ਕੌੜ-ਕਰੇਲੇ ਕਦੇ ਸ਼ੱਕਰਪਾਰੇ ਨਹੀਂ ਬਣਦੇ,
ਤਾਂਹੀ ਏਨਾ ਹਾਣ ਦੀਆਂ ਨਿੰਮਾਂ ਧਰੇਕਾਂ ਨੇ….
ਸਿਮਰ ਬਹੁਤੇ ਉੱਚੇ ਨਹੀਂ ਕਿਰਦਾਰ ਤੇਰੇ,
ਲਿਖ ਘਾਟੇ ਵਾਧੇ ਹੱਥ ਫੜਾਏ ਲੇਖਾ ਨੇ…..
ਸਿਮਰਨਜੀਤ ਕੌਰ ਸਿਮਰ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly