(ਸਮਾਜ ਵੀਕਲੀ)
ਹਰ ਸਰਕਾਰ ਦਰਸਾਉਂਦੀ ਹੈ ਝੂੱਠੇ ਡ੍ਰਾਮੇ
ਜਨਤਾ ਤੱਕ ਪਹੁੰਚਾਉਂਦੀ ਹੈ ਝੂੱਠੇ ਅਫ਼ਸਾਨੇ
ਸੁਣਿਆ ਸੀ, ਅੱਛੇ ਦਿਨ ਆ ਜਾਣਗੇ
ਹਰ ਖ਼ਾਤੇ ਵਿੱਚ ,15-15, ਲੱਖ ਪੈ ਜਾਣਗੇ
ਇਹ ਝੁੱਠੇ ਵਾਯਦੇ ਹੁੰਦੇ ਹਨ , ਕੁਰਸੀ ਦੇ ਕਿੱਲ
ਠੋਕੇ ਜਾਂਦੇ ਹਨ, ਕਿਧਰੇ ਕੁਰਸੀ ਨਾ ਜਾਵੇ ਹਿੱਲ
ਕਾਲਾ ਧਨ ਕੱਡਣ ਲਈ , ਨੋਟ ਬਦਲੇ ਗਏ ਪੁਰਾਣੇ
ਲੋਕਾਂ ਨੂੰ ਸਮਝ ਲਿਆ ਬਸ ਮੂਲ਼ੋਂ ਹੀ ਨਿਆਣੇ
ਵਾਧੂ ਖਰਚ ਹੋਇਆ,ATM ਮਸ਼ੀਨਾਂ ਬਣਾਈਆਂ
ਕਹਿੰਦੇ ਨੇ, ਕਰਦੇ ਹਨ, ਜਨਤਾ ਦੀਆਂ ਭਲਾਈਆਂ
ਕਾਲੇ ਧਨ ਦਾ ਵੀ ਬਸ ਡ੍ਰਾਮਾ ਹੀ ਸੀ ਹੋਇਆ
ਇਹ ਧਨ ਕਿਧਰੋ ਵੀ ਪ੍ਰਾਪਤ ਨਹੀਂ ਸੀ ਹੋਇਆ
ਜਿੰਨਾ ਕੋਲ ਸੀ, ਚਤੁਰਾਈ ਨਾਲ , ਲਕੋਇਆ
ਸਧਾਰਨ ਤਬਕਾ ਤਾਂ ,ਖੱਜਲ ਖੁਆਰ ਹੋਇਆ
ਬੀਬੀਆਂ ਨੇ ਗੁਪਤ ਗੋਝੀਆਂ ਖਾਲੀ ਕੀਤੀਆਂ
ਰਖੜੀ ਵਾਲੇ ਨੋਟ ਰੱਖੇ ਸਨ ਵੜੇ ਹੀ ਸਾਂਭ ਕੇ
ਵਿਚਾਰੀਆਂ ਨੇ ਦੁਖੀ ਹੋ , ਗੋਲਕਾਂ ਕਤਲ ਕੀਤੀਆ
ਇਹ ਕਾਲਾ ਧਨ ਨਹੀਂ ,ਸਧਰਾਂ ਸਨ ਉਨ੍ਹਾਂ ਦੀਆਂ
ਜੋ ਸਰਕਾਰ ਦੇ ਡ੍ਰਾਮੇ ਨੇ ਬਰਬਾਦ ਕੀਤੀਆਂ
ਪੰਜਾਬ ਸਰਕਾਰ ਨੇ , ਮੁਫ਼ਤ ਆਟਾ-ਦਾਲ ਵਾਲਾ ਚੱਕਰ ਚਲਾਇਆ
ਜੋ ਘੱਟ ਦਿੱਤਾ ਜਾਂਦਾ ਹੈ , ਕਦੇ ਵੀ ਪੂਰਾ ਨਹੀਂ ਆਇਆ
ਮੁਫ਼ਤ ਵਾਲੇ ਚੱਕਰ ਨੇ , ਪੰਜਾਬ ਕੀਤਾ ਹੈ ਬਰਬਾਦ
ਜੋ ਹੋ ਸਕਦਾ ਹੈ ਸਵਰਗ ਦੇ ਤੁੱਲ ਆਬਾਦ
ਪੰਜਾਬ ਵਿੱਚ ਬੀਬੀਆਂ ,ਮੁਫ਼ਤ ਸਫ਼ਰ ਲਈ ਝੁਕਗੀਆਂ
ਪਰ ਰੋਡਵੇਜ਼ ਦੀਆਂ ਬੱਸਾਂ ਅੱਡੇ ਤੇ ਨਹੀਂ ਰੁਕਦੀਆਂ
ਕੰਮ ਛੱਡ ,ਅੱਡੇ ਤੇ ਆ , ਉਡੀਕਦੀਆਂ ਨੇ ਬੱਸ
ਬੈਠੀਆਂ -ਬੈਠੀਆ ਦੀ ,ਥੱਕ ਕੇ ਹੋ ਜਾਂਦੀ ਹੈ ਬੱਸ
ਇੰਨਾ ਡ੍ਰਾਮਿਆਂ ਦੇ ਝਾਂਸੇ ਵਿੱਚ ਨਾ ਆਓ ਪੰਜਾਬੀਓ
ਮੁਫ਼ਤ ਵਾਲ਼ਾ ਚੱਕਰ ਨਾਂ ਅਪਨਾਓ ਪੰਜਾਬੀਓ
ਗੁਰੂ ਨਾਨਕ ਦੇਵ ਜੀ ਦਾ ਕਥਨ ਅਪਨਾਓ ਪੰਜਾਬੀਓ
ਕਿਰਤ ਕਰੋ ਅਤੇ ਵੰਡ ਕੇ ਖਾਓ ਪੰਜਾਬੀਓ
ਭਵਿੱਖੀ-ਪੀੜੀ ਨੂੰ ਮੂਲੋਂ ਨਿਕੰਮਾ ਨਾ ਬਣਾਓ ਪੰਜਾਬੀਓ
ਕਿ੍ਸ਼ਨਾ ਸ਼ਰਮਾ
ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly